IND vs NZ: ਨਿਊਜੀਲੈਂਡ ਦੇ ਮਾਰਕ ਚੈਪਮੈਨ ਤੇ ਰਚਿਨ ਰਵਿੰਦਰ ਵਨਡੇ ਸੀਰੀਜ਼ ਤੋਂ ਬਾਹਰ

ਸੱਟ ਤੋਂ ਠੀਕ ਨਹੀਂ ਹੋ ਸਕੇ, 4 ਨਵੰਬਰ ਤੋਂ ਸ਼ੁਰੂ ਹੋਵੇਗੀ 5 ਮੈਚਾਂ ਦੀ ਵਨਡੇ ਸੀਰੀਜ਼

Khushdeep Singh Picture
Published On

ਸਪੋਰਟਸ ਡੈਸਕ। ਨਿਊਜ਼ੀਲੈਂਡ ਦੇ ਮਾਰਕ ਚੈਪਮੈਨ ਤੇ ਰਚਿਨ ਰਵਿੰਦਰ ਭਾਰਤ ਵਿਰੁੱਧ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਬਾਹਰ ਹੋ ਗਏ ਹਨ। ਨਿਊਜ਼ੀਲੈਂਡ ਕ੍ਰਿਕੇਟ ਬੋਰਡ ਨੇ ਕਿਹਾ ਕਿ ਦੋਵੇਂ ਖਿਡਾਰੀ ਆਪਣੀਆਂ ਸੱਟਾਂ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ। ਚੈਪਮੈਨ ਖੱਬੇ ਹੈਮਸਟ੍ਰਿੰਗ ਦੀ ਸੱਟ ਤੋਂ ਪੀੜਤ ਹੈ, ਜਦੋਂ ਕਿ ਰਚਿਨ ਰਵਿੰਦਰ ਦਾ ਸੱਜਾ ਮੋਢਾ ਇੱਕ ਪ੍ਰਮੋਸ਼ਨਲ ਸ਼ੂਟ ਦੌਰਾਨ ਡਿਸਲੋਕੇਟ ਹੋ ਗਿਆ ਸੀ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਲੜੀ 4 ਨਵੰਬਰ ਨੂੰ ਆਕਲੈਂਡ ’ਚ ਸ਼ੁਰੂ ਹੋ ਰਹੀ ਹੈ। ODI Cricket

ਕੋਚ ਬੋਲੇ, ‘ਟੈਸਟ ਲੜੀ ਤੋਂ ਪਹਿਲਾਂ ਜੋਖਮ ਨਹੀਂ ਲੈ ਸਕਕੇ’

ਮੁੱਖ ਕੋਚ ਰੌਬ ਵਾਲਟਰ ਨੇ ਕਿਹਾ, ‘ਹਰ ਕੋਈ ਜਾਣਦਾ ਹੈ ਕਿ ਮਾਰਕ ਤੇ ਰਚਿਨ ਇਸ ਟੀਮ ਲਈ ਕਿੰਨੇ ਮਹੱਤਵਪੂਰਨ ਹਨ। ਇਹ ਦੁਖਦਾਈ ਹੈ ਕਿ ਉਹ ਇਸ ਲੜੀ ’ਚ ਨਹੀਂ ਖੇਡਣਗੇ।’ ਉਸਨੇ ਕਿਹਾ, ‘ਮੈਂ ਪਿਛਲੇ ਹਫ਼ਤੇ ਮਾਰਕ ਨੂੰ ਮਿਲਿਆ ਸੀ। ਉਹ ਨਿਰਾਸ਼ ਹੈ, ਪਰ ਉਹ ਮੈਦਾਨ ’ਚ ਵਾਪਸੀ ਲਈ ਸਖ਼ਤ ਮਿਹਨਤ ਕਰ ਰਿਹਾ ਹੈ।’ ਰੌਬ ਵਾਲਟਰ ਨੇ ਕਿਹਾ, ‘ਰਚਿਨ ਦਾ ਮੋਢਾ ਅਜੇ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ ਹੈ ਜਿੱਥੇ ਉਹ ਚਿੱਟੀ ਗੇਂਦ ਦੀ ਕ੍ਰਿਕੇਟ ’ਚ ਆਰਾਮ ਨਾਲ ਫੀਲਡਿੰਗ ਕਰ ਸਕੇ।’ ਉਸਨੇ ਅੱਗੇ ਕਿਹਾ, ‘ਇਸ ਮਹੀਨੇ ਦੇ ਆਖਰ ’ਚ ਇੱਕ ਟੈਸਟ ਲੜੀ ਵੀ ਹੈ। ਇਸ ਲਈ ਅਸੀਂ ਕੋਈ ਬੇਲੋੜਾ ਜੋਖਮ ਨਹੀਂ ਲੈਣਾ ਚਾਹੁੰਦੇ।

ਨਿਊਜ਼ੀਲੈਂਡ ਟੀਮ ’ਚ ਬਦਲਾਅ, ਨਿਕੋਲਸ ਤੇ ਫੌਕਸਕ੍ਰਾਫਟ ਨੂੰ ਟੀਮ ’ਚ ਕੀਤਾ ਸ਼ਾਮਲ

ਵਿਕਟਕੀਪਰ-ਬੱਲੇਬਾਜ਼ ਟਿਮ ਸੀਫਰਟ ਨੂੰ ਪਹਿਲੇ ਤਿੰਨ ਵਨਡੇ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਸਨੂੰ ਸੀਰੀਜ਼ ਦੇ ਆਖਰੀ ਦੋ ਮੈਚਾਂ ਲਈ ਪਹਿਲਾਂ ਹੀ ਚੁਣਿਆ ਗਿਆ ਸੀ। ਖੱਬੇ ਹੱਥ ਦੇ ਬੱਲੇਬਾਜ਼ ਹੈਨਰੀ ਨਿਕੋਲਸ ਤੇ ਆਲਰਾਊਂਡਰ ਡੀਨ ਫੌਕਸਕ੍ਰਾਫਟ ਨੂੰ ਵੀ ਬੁਲਾਇਆ ਗਿਆ ਹੈ। ਨਿਕੋਲਸ ਪਹਿਲੇ ਤਿੰਨ ਵਨਡੇ ਲਈ ਟੀਮ ’ਚ ਰਹਿਣਗੇ, ਜਦੋਂ ਕਿ ਫੌਕਸਕ੍ਰਾਫਟ ਆਖਰੀ ਦੋ ਲਈ ਟੀਮ ’ਚ ਸ਼ਾਮਲ ਹੋਣਗੇ।

ਪਹਿਲੇ ਤਿੰਨ ਵਨਡੇ ਲਈ ਟੀਮ ’ਚ ਮੈਟ ਫਿਸ਼ਰ

ਤੇਜ਼ ਗੇਂਦਬਾਜ਼ ਮੈਟ ਫਿਸ਼ਰ ਨੂੰ ਵੀ ਪਹਿਲੇ ਤਿੰਨ ਮੈਚਾਂ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਉਸਨੂੰ ਸ਼ੁਰੂ ਵਿੱਚ ਸਿਰਫ ਆਖਰੀ ਦੋ ਮੈਚਾਂ ਲਈ ਚੁਣਿਆ ਗਿਆ ਸੀ। ਮੈਟ ਹੈਨਰੀ ਆਪਣੇ ਸੱਜੇ ਕਵਾਡ੍ਰਿਸਪਸ ’ਚ ਮਾਮੂਲੀ ਸੱਟ ਕਾਰਨ ਆਖਰੀ ਤਿੰਨ ਟੀ20 ਮੈਚਾਂ ’ਚ ਨਹੀਂ ਖੇਡ ਸਕੇ ਸਨ। ਉਹ ਸੋਮਵਾਰ, 2 ਨਵੰਬਰ ਨੂੰ ਟੀਮ ’ਚ ਸ਼ਾਮਲ ਹੋਣਗੇ। ਉਨ੍ਹਾਂ ਦੀ ਖੇਡਣ ਦੀ ਤਿਆਰੀ ਦਾ ਮੁਲਾਂਕਣ ਕੀਤਾ ਜਾਵੇਗਾ।

ਭਾਰਤ ਖਿਲਾਫ਼ ਪਹਿਲੇ ਤਿੰਨ ਇੱਕਰੋਜ਼ਾ ਮੈਚਾਂ ਲਈ ਨਿਊਜੀਲੈਂਡ ਦੀ ਟੀਮ

ਮਿਸ਼ੇਲ ਸੈਂਟਨਰ (ਕਪਤਾਨ) : ਮਾਈਕਲ ਬ੍ਰੇਸਵੈੱਲ, ਡੇਵੋਨ ਕੌਨਵੇ, ਜੈਕਬ ਡਫੀ, ਮੈਟ ਫਿਸ਼ਰ, ਹੈਨਰੀ, ਕਾਈਲ ਜੈਮੀਸਨ, ਟੌਮ ਲੈਥਮ (ਵਿਕਟਕੀਪਰ), ਡੈਰਿਲ ਮਿਸ਼ੇਲ, ਹੈਨਰੀ ਨਿਕੋਲਸ, ਗਲੇਨ ਫਿਲਿਪਸ, ਟਿਮ ਸੀਫਰਟ (ਵਿਕਟਕੀਪਰ), ਨਾਥਨ ਸਮਿਥ, ਵਿਲ ਯੰਗ ਤੇ ਬਲੇਅਰ ਟਿਕਨਰ।

ਆਖਰੀ ਦੋ ਵਨਡੇ ਮੈਚਾਂ ਲਈ ਨਿਊਜ਼ੀਲੈਂਡ ਟੀਮ

ਮਿਸ਼ੇਲ ਸੈਂਟਨਰ (ਕਪਤਾਨ) : ਫਿਨ ਐਲਨ, ਮਾਈਕਲ ਬ੍ਰੇਸਵੈੱਲ, ਕ੍ਰਿਸ਼ਚੀਅਨ ਕਲਾਰਕ, ਜੈਕਬ ਡਫੀ, ਮੈਟ ਫਿਸ਼ਰ, ਡੀਨ ਫੌਕਸਕ੍ਰਾਫਟ, ਲੌਕੀ ਫਰਗੂਸਨ, ਮਿਸ਼ੇਲ ਹੇਅ (ਵਿਕਟਕੀਪਰ), ਨਿਕ ਕੈਲੀ, ਟਿਮ ਸੀਫਰਟ (ਵਿਕਟਕੀਪਰ), ਬਲੇਅਰ ਟਿਕਨਰ ਤੇ ਵਿਲ ਯੰਗ।

ਇਹ ਵੀ ਪੜ੍ਹੋ : Florida Private Jet Crash: ਅਮਰੀਕਾ ’ਚ ਜਹਾਜ਼ ਹਾਦਸਾਗ੍ਰਸਤ, 9 ਮੌਤਾਂ

Comments

Post Your Comment

About The Author

Related Posts