IND vs AFG: ਏਸ਼ੀਆਈ ਖੇਡਾਂ, ਭਾਰਤ ਤੇ ਅਫਗਾਨਿਸਤਾਨ ਵਿਚਕਾਰ ਕੁਆਰਟਰ ਫਾਈਨਲ ਰੱਦ, ਸੈਮੀਫਾਈਨਲ ’ਚ ਪਹੁੰਚੀ ਟੀਮ ਇੰਡੀਆ

ਭਾਰੀ ਮੀਂਹ ਕਾਰਨ ਮੈਚ ਹੋਇਆ ਰੱਦ, ਟਾਸ ਵੀ ਨਹੀਂ ਹੋ ਸਕਿਆ

Khushdeep Singh Picture
Published On

ਸਪੋਰਟਸ ਡੈਸਕ। Asian Games Quarter Final: ਭਾਰਤੀ ਪੁਰਸ਼ ਕ੍ਰਿਕੇਟ ਟੀਮ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ’ਚ ਪਹੁੰਚ ਗਈ ਹੈ। ਸੋਮਵਾਰ ਨੂੰ ਨਿਸ਼ਿਨ ’ਚ ਮੀਂਹ ਕਾਰਨ ਭਾਰਤ ਤੇ ਅਫਗਾਨਿਸਤਾਨ ਵਿਚਕਾਰ ਕੁਆਰਟਰ ਫਾਈਨਲ ਮੈਚ ਰੱਦ ਕਰ ਦਿੱਤਾ ਗਿਆ। ਇਸ ਮੈਚ ’ਚ ਭਾਰੀ ਮੀਂਹ ਕਾਰਨ ਟਾਸ ਵੀ ਨਹੀਂ ਹੋ ਸਕਿਆ। ਭਾਰਤੀ ਟੀਮ ਆਪਣੀ ਰੈਂਕਿੰਗ ਦੇ ਆਧਾਰ ’ਤੇ ਚੋਟੀ ਦੇ ਚਾਰ ’ਚ ਪਹੁੰਚ ਗਈ ਤੇ ਸ਼੍ਰੀਲੰਕਾ ਤੇ ਨੇਪਾਲ ਵਿਚਕਾਰ ਮੈਚ ਦੇ ਜੇਤੂ ਨਾਲ ਭਿੜੇਗੀ। ਇਸ ਤੋਂ ਪਹਿਲਾਂ, ਪਾਕਿਸਤਾਨ-ਹਾਂਗਕਾਂਗ ਮੈਚ ਵੀ ਰੱਦ ਕਰ ਦਿੱਤਾ ਗਿਆ ਸੀ। ਪਾਕਿਸਤਾਨ ਵੀ ਸੈਮੀਫਾਈਨਲ ’ਚ ਪਹੁੰਚ ਗਿਆ। ਬੀਸੀਸੀਆਈ ਨੇ ਇਹ ਮੈਚ ਦੇ ਰੱਦ ਹੋਣ ਦੀ ਜਾਣਕਾਰੀ ਆਪਣੀ ਐਕਸ-ਪੋਸਟ ’ਚ ਦਿੱਤੀ।

ਭਾਰਤ ਬਿਨਾਂ ਖੇਡੇ ਸੈਮੀਫਾਈਨਲ ’ਚ ਕਿਵੇਂ ਪਹੁੰਚਿਆ?

ਦਰਅਸਲ, ਏਸ਼ੀਆਈ ਖੇਡਾਂ 2026 ਦੇ ਪੁਰਸ਼ ਕ੍ਰਿਕੇਟ ਮੈਚਾਂ ’ਚ ਨਾਕਆਊਟ ਮੈਚਾਂ ਲਈ ਕੋਈ ਰਿਜ਼ਰਵ ਡੇਅ ਨਹੀਂ ਹੈ। ਇਸ ਲਈ, ਜੇਕਰ ਮੀਂਹ ਜਾਂ ਕਿਸੇ ਹੋਰ ਕਾਰਨ ਕਰਕੇ ਕੁਆਰਟਰ ਫਾਈਨਲ ਦੇ ਨਤੀਜੇ ਅਧੂਰੇ ਰਹਿੰਦੇ ਹਨ, ਤਾਂ ਉੱਚ ਆਈਸੀਸੀ ਟੀ20 ਰੈਂਕਿੰਗ ਵਾਲੀ ਟੀਮ ਨੂੰ ਜੇਤੂ ਮੰਨਿਆ ਜਾਂਦਾ ਹੈ। ਭਾਰਤ ਇਸ ਸਮੇਂ ਆਈਸੀਸੀ ਟੀ20 ਰੈਂਕਿੰਗ ’ਚ ਪਹਿਲੇ ਸਥਾਨ ’ਤੇ ਹੈ, ਜਦੋਂ ਕਿ ਅਫਗਾਨਿਸਤਾਨ 10ਵੇਂ ਸਥਾਨ ’ਤੇ ਹੈ। ਇਸ ਲਈ ਮੈਚ ਰੱਦ ਹੋਣ ਤੋਂ ਬਾਅਦ ਭਾਰਤ ਨੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕੀਤੀ ਹੈ। Asian Games Quarter Final

ਇਹ ਵੀ ਪੜ੍ਹੋ : Punjab News: ‘ਜਸ਼ਨ-ਏ-ਇਨਕਲਾਬ’ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਰਾਸਤ, ਪੰਜਾਬ ਦੇ ਸਭਿਆਚਾਰ ਅਤੇ ਰੰਗਲੇ ਪੰਜਾਬ ਦੇ ਜਜ਼ਬੇ ਨੂੰ ਮਨਾਉਣ ਲਈ: ਬਲਤੇਜ ਪੰਨੂ

About The Author

Related Posts