India Air Pollution: ਬਠਿੰਡਾ ਦੁਨੀਆ ਦਾ ਦੂਜਾ ਪ੍ਰਦੂਸ਼ਿਤ ਸ਼ਹਿਰ

ਦੁਨੀਆ ਦੇ 50 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਭਾਰਤ ਦੇ 49 ਸ਼ਹਿਰ ਸ਼ਾਮਲ

Khushdeep Singh Picture
Published On

ਬਠਿੰਡਾ/ਹਿਸਾਰ (ਸੁਖਜੀਤ ਮਾਨ/ਸੰਦੀਪ ਸਿੰਹਮਾਰ)। ਭਾਰਤ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਪੱਧਰ ’ਤੇ ਪਹੁੰਚ ਗਿਆ ਹੈ। ਮੰਗਲਵਾਰ ਸਵੇਰੇ 9:54 ਵਜੇ ਜਾਰੀ ਕੀਤੀ ਗਈ ਵਿਸ਼ਵ ਪ੍ਰਦੂਸ਼ਣ ਦਰਜਾਬੰਦੀ ਅਨੁਸਾਰ ਦੁਨੀਆ ਦੇ 50 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇਕੱਲੇ ਭਾਰਤ ਦੇ 49 ਸ਼ਹਿਰ ਸ਼ਾਮਲ ਰਹੇ ਇਸ ਦਰਜਾਬੰਦੀ ਅਨੁਸਾਰ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਦੁਨੀਆ ਦੀ ਸਭ ਤੋਂ ਵੱਧ ਜ਼ਹਿਰੀਲੀ ਹਵਾ ਸੀ, ਜਿਸ ਦਾ ਹਵਾ ਗੁਣਵੱਤਾ ਸੂਚਕ ਅੰਕ 821 ਸੀ।

ਪੰਜਾਬ ਦੇ ਬਠਿੰਡਾ ਵਿੱਚ ਏਕਿਊਆਈ 629 ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਦੇ ਸਰਸਾ ਵਿੱਚ 544 ਦਰਜ ਕੀਤਾ ਗਿਆ। ਔਸਤਨ, ਹਰਿਆਣਾ ਦੀ ਹਵਾ ਸਭ ਤੋਂ ਵੱਧ ਪ੍ਰਦੂਸ਼ਿਤ ਹੈ। ਜ਼ਹਿਰੀਲੀ ਹਵਾ ਨੇ ਆਮ ਲੋਕਾਂ ਲਈ ਸਾਹ ਲੈਣਾ ਮੁਸ਼ਕਲ ਬਣਾ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਵੀ ਭਾਰਤ ਵਿੱਚ ਵਧ ਰਹੇ ਪ੍ਰਦੂਸ਼ਣ ਬਾਰੇ ਆਪਣੀ ਰਿਪੋਰਟ ਵਿੱਚ ਚਿੰਤਾ ਪ੍ਰਗਟ ਕੀਤੀ ਹੈ। ਇਸ ਰਿਪੋਰਟ ਵਿੱਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ।

ਕਿ ਭਾਰਤ ਵਿੱਚ ਹਰ ਚਾਰ ਵਿੱਚੋਂ ਇੱਕ ਵਿਅਕਤੀ ਹਵਾ ਪ੍ਰਦੂਸ਼ਣ ਤੋਂ ਪੀੜਤ ਹੈ। ਲਗਾਤਾਰ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਦੇਖਦੇ ਹੋਏ, ਦਿੱਲੀ-ਐੱਨਸੀਆਰ ਵਿੱਚ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ। ਇਨ੍ਹਾਂ ਪਾਬੰਦੀਆਂ ਦੇ ਤਹਿਤ ਸਾਰੇ ਨਿਰਮਾਣ ਕਾਰਜਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਵਾਹਨਾਂ ਦੀ ਆਵਾਜਾਈ ਨੂੰ ਸੀਮਤ ਅਤੇ ਕੰਟਰੋਲ ਕੀਤਾ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਉੱਤਰੀ ਭਾਰਤ ’ਚ ਉੱਤਰ ਪ੍ਰਦੇਸ਼ ਦਾ ਸੋਨਭੱਦਰ 341 ਏਕਿਊਆਈ ਨਾਲ ਸਭ ਤੋਂ ਪ੍ਰਦੂਸ਼ਿਤ ਦਰਜ ਕੀਤਾ ਗਿਆ।

ਉੱਥੇ ਹੀ ਸੂਬਿਆਂ ਦੀ ਗੱਲ ਕਰੀਏ ਤਾਂ ਔਸਤਨ ਤੌਰ ’ਤੇ ਹਰਿਆਣਾ ਵਿੱਚ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਦਰਜ ਕੀਤਾ ਗਿਆ ਹੈ ਸਥਿਤੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚੋ ਇਕੱਲੇ ਹਰਿਆਣਾ ਦੇ 10 ਸ਼ਹਿਰ ਸ਼ਾਮਲ ਹਨ ਮਾਹਿਰਾਂ ਨੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਬੇਲੋੜੀਆਂ ਬਾਹਰੀ ਗਤੀਵਿਧੀਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਕਿੱਥੇ ਏਕਿਊਆਈ ਕਿੰਨਾ
  1. ਸ੍ਰੀਗੰਗਾਨਗਰ : 821
  2. ਬਠਿੰਡਾ : 629
  3. ਸਰਸਾ : 544
  4. ਹਿਸਾਰ : 516
  5. ਫ਼ਰੀਦਕੋਟ : 506
  6. ਪਟਿਆਲਾ : 478
  7. ਗੁਰੂਗ੍ਰਾਮ : 476
  8. ਭਿਵਾਨੀ : 468
  9. ਬਧੌਨ : 464
  10. ਲੁਧਿਆਣਾ : 450

ਇਹ ਵੀ ਪੜ੍ਹੋ : Gig Economy India: ਗਿਗ ਵਰਕਰ, ਰੁਜ਼ਗਾਰ ਦੇ ਨਾਲ ਸਮਾਜਿਕ ਸੁਰੱਖਿਆ ਵੀ ਹੋਵੇ ਯਕੀਨੀ

Comments

Post Your Comment

About The Author

Related Posts