ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ’ਚ ਮਨਾਇਆ ਵਿਸ਼ਵ ਜੂਡੋ ਦਿਵਸ

World Judo Day
ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ’ਚ ਮਨਾਏ ਵਿਸ਼ਵ ਜੂਡੋ ਦਿਵਸ ਦਾ ਦ੍ਰਿਸ਼।

ਕੋਟਕਪੂਰਾ, (ਅਜੈ ਮਨਚੰਦਾ)। ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ ’ਚ ਵਿਸ਼ਵ ਜੂਡੋ ਦਿਵਸ (World Judo Day) ਨਾਲ ਸੰਬੰਧਿਤ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜੂਡੋ ਦੇ ਨਾਲ-ਨਾਲ ਹੋਰ ਵੀ ਵੱਖ-ਵੱਖ ਗੇਮਾਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਨੇ ਹਿੱਸਾ ਲਿਆ।ਇਸ ਸਮਾਰੋਹ ਦੀ ਸ਼ੁਰੂਆਤ ਸਮੂਹ ਕੋਚ ਸਹਿਬਾਨਾ ਅਤੇ ਖਿਡਾਰੀਆਂ ਵੱਲੋਂ ਰਾਸ਼ਟਰੀ ਗੀਤ ਗਾ ਕੇ ਕੀਤੀ ਗਈ।

ਇਸ ਉਪਰੰਤ ਸਪੋਰਟਸ ਕੁਆਰਡੀਨੇਟਰ/ਜੂਡੋ ਕੋਚ ਰਾਜ ਕੁਮਾਰ ਵੱਲੋਂ ਵਿਦਿਆਰਥੀਆਂ ਨਾਲ ਇਸ ਖੇਡ ਦੀ ਸ਼ੁਰੂਆਤ ਅਤੇ ਮਨੁੱਖੀ ਜੀਵਨ ਚ ਇਸ ਦੀ ਮਹੱਤਤਾ ਤੇ ਵਿਚਾਰ ਚਰਚਾ ਕੀਤੀ ਗਈ।ਉਹਨਾ ਤੋਂ ਇਲਾਵਾ ਬਾਕੀ ਖੇਡਾਂ ਦੇ ਕੋਚ ਸਹਿਬਾਨਾ ਨੇ ਵੀ ਆਪਣੀ ਆਪਣੀ ਗੇਮ ਦੇ ਬਾਰੇ ਚ ਵਡਮੁੱਲੀ ਜਾਣਕਾਰੀ ਖਿਡਾਰੀਆਂ ਨਾਲ ਸਾਂਝੀ ਕੀਤੀ।ਸੰਸਥਾਵਾਂ ਦੇ ਚੇਅਰਮੈਨ ਮੁਕੰਦ ਲਾਲ ਥਾਪਰ ਵੱਲੋਂ ਉਚੇਚੇ ਤੌਰ ਤੇ ਇਸ ਸਮਾਰੋਹ ਵਿੱਚ ਸ਼ਿਰਕਤ ਕੀਤੀ ਗਈ ਅਤੇ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਹੋਏ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੀ ਮਹੱਤਤਾ ਤੇ ਚਾਨਣਾ ਪਾਇਆ।ਇਸ ਸਮੇ ਉਹਨਾ ਨਾਲ ਪ੍ਰਬੰਧਕੀ ਕਮੇਟੀ ਦੇ ਮੈਂਬਰ+- ਮੇਘਾ ਥਾਪਰ, ਕਬੱਡੀ ਕੋਚ ਜਸਪਾਲ ਸਿੰਘ, ਕੋਚ ਮੋਹਨ ਸਿੰਘ ਬਰਾੜ, ਮਾਰਸ਼ਲ ਆਰਟ ਕੋਚ ਰਵੀ ਸੋਨੀ, ਸਹਾਇਕ ਕੋਚ ਸੁਖਬੀਰ ਕੌਰ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ