ਵਿਸ਼ਵ ਕੱਪ: ਨਿਊਜ਼ੀਲੈਂਡ ਦਾ ਸ੍ਰੀਲੰਕਾ ‘ਤੇ ਪਰਫੈਕਟ-10

World Cup, New Zealand, Perfect, Sri Lanka

ਵਿਸ਼ਵ ਕੱਪ ਮੁਕਾਬਲੇ ‘ਚ ਸ੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ, ਮਾਰਟਿਨ ਗੁਪਟਿਲ ਅਤੇ ਕੋਲਿਨ ਮੁਨਰੋ ਦੇ ਅਰਧ ਸੈਂਕੜੇ

ਕਾਰਡਿਫ | ਮੈਟ ਹੈਨਰੀ (29 ਦੌੜਾਂ ‘ਤੇ 3 ਵਿਕਟਾਂ) ਅਤੇ ਲਾਕੀ ਫਰਗਿਊਸਨ (22 ਦੌੜਾਂ ‘ਤੇ 3 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਅਤੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਅਤੇ ਕੋਲਿਨ ਮੁਨਰੋ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਸ੍ਰੀਲੰਕਾ ਨੂੰ ਵਿਸ਼ਵ ਕੱਪ ਮੁਕਾਬਲੇ ‘ਚ 10 ਵਿਕਟਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸ੍ਰੀਲੰਕਾ ਵੱਲੋਂ ਮਿਲੇ 137 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜੀਲੈਂਡ ਨੇ ਬਿਨਾ ਕੋਈ ਵਿਕਟ ਗਵਾਏ 16.1 ਓਵਰਾਂ ‘ਚ 137 ਦੌੜਾਂ ਬਣਾ ਕੇ ਅਸਾਨ ਜਿੱਤ ਹਾਸਲ ਕਰ ਲਈ  ਮਾਰਟਿਨ ਗੁਪਟਿਲ ਨੇ ਆਪਣੀ ਪਾਰੀ ਦੌਰਾਨ 51 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ  73 ਦੌੜਾਂ ਬਣਾਈਆਂ ਜਦੋਂਕਿ ਦੂਜੇ ਸਲਾਮੀ ਬੱਲੇਬਾਜ਼  ਕੋਲਿਨ ਮੁਨਰੋ ਨੇ  47 ਗੇਂਦਾਂ ‘ਚ 6 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ  58 ਦੌੜਾਂ ਬਣਾਈਆਂ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਸ੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸ੍ਰੀਲੰਕਾ ਦੀ ਟੀਮ ਪਹਿਲੇ ਹੀ ਓਵਰ ‘ਚ ਲਾਹਿਰੂ ਥਿਰੀਮਾਨੇ ਦੀ ਵਿਕਟ ਗਵਾਉਣ ਤੋਂ ਬਾਅਦ ਉਭਰ ਨਹੀਂ ਸਕੀ ਸ੍ਰੀਲੰਕਾ ਵੱਲੋਂ ਕਪਤਾਨ ਅਤੇ ਓਪਨਰ ਦਿਮੁਥ ਕਰੁਣਾਰਤਨੇ ਨੇ ਇਕਪਾਸੜ ਸੰਘਰਸ਼ ਕਰਦਿਆਂ ਆਖਰ ਤੱਕ ਮੋਰਚਾ ਸੰਭਾਲੀ ਰੱਖਿਆ ਅਤੇ 84 ਗੇਂਦਾਂ ‘ਚ 4 ਚੌਕਿਆਂ ਦੀ ਮੱਦਦ ਨਾਲ ਨਾਬਾਦ 52 ਦੌੜਾਂ ਬਣਾਈਆਂ ਵਿਕਟਕੀਪਰ ਕੁਸ਼ਲ ਪਰੇਰਾ ਨੇ 24 ਗੇਂਦਾਂ ‘ਚ ਚਾਰ ਚੌਕਿਆਂ ਦੇ ਸਹਾਰੇ 29 ਦੌੜਾਂ ਅਤੇ ਤਿਸ਼ਾਰਾ ਪਰੇਰਾ ਨੇ 23 ਗੇਂਦਾਂ ‘ਚ 2 ਛੱਕਿਆਂ ਦੀ ਮੱਦਦ ਨਾਲ 27 ਦੌੜਾਂ ਬਣਾਈਆਂ ਸ੍ਰੀਲੰਕਾ ਦੇ ਇਹ ਤਿੰਨ ਬੱਲੇਬਾਜ਼ ਹੀ ਦਹਾਈ ਦੇ ਅੰਕੜੇ ਤੱਕ ਪਹੁੰਚ ਸਕੇ ਉਸ ਦੇ ਤਿੰਨ ਬੱਲੇਬਾਜ਼ ਖਾਤਾ ਖੋਲ੍ਹੇ ਬਿਨਾ ਆਊਟ ਹੋਏ ਜਦੋਂਕਿ ਦੋ ਬੱਲੇਬਾਜ਼ਾਂ ਨੇ 4-4 ਦੌੜਾਂ ਬਣਾਈਆਂ ਸ੍ਰੀਲੰਕਾ ਨੇ ਆਪਣੀਆਂ ਛੇ ਵਿਕਟਾਂ ਤਾਂ 16ਵੇਂ ਓਵਰ ਤੱਕ ਸਿਰਫ 60 ਦੌੜਾਂ ‘ਤੇ ਗਵਾ ਦਿੱਤੀਆਂ ਸਨ ਪਰ ਕਰੁਣਾਰਤਨੇ ਅਤੇ ਤਿਸ਼ਾਰਾ ਪਰੇਰਾ ਨੇ ਸੱਤਵੀਂ ਵਿਕਟ ਲਈ 52 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ 100 ਦੌੜਾਂ ਦੇ ਪਾਰ ਪਹੁੰਚ ਦਿੱਤਾ ਸ੍ਰੀਲੰਕਾ ਪਾਰੀ 136 ਦੌੜਾਂ ‘ਤੇ ਸਿਮਟ ਗਈ ਇਹ ਸੀ੍ਰਲੰਕਾ ਦਾ ਵਿਸ਼ਵ ਕੱਪ ‘ਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੀਜਾ ਸਭ ਤੋਂ ਘੱਟ ਸਕੋਰ ਹੈ ਇਸ ਤੋਂ ਪਹਿਲਾਂ ਉਸ ਨੇ 1975 ‘ਚ ਵੈਸਟਇੰਡੀਜ਼ ਖਿਲਾਫ਼ 86 ਅਤੇ 2015 ‘ਚ ਦੱਖਣੀ ਅਫਰੀਕਾ ਖਿਲਾਫ਼ 133 ਦੌੜਾਂ ਬਣਾਈਆਂ ਸਨ ਨਿਊਜ਼ੀਲੈਂਡ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਮੈਟ ਹੈਨਰੀ ਅਤੇ ਲੋਕੀ ਫਰਗਿਊਸਨ ਨੇ 3-3 ਵਿਕਟਾਂ ਹਾਸਲ ਕੀਤੀਆਂ ਇਸ ਤੋਂ ਇਲਾਵਾ ਟ੍ਰੇਂਟ ਬੋਲਟ, ਕਾਲਿਨ ਡੀ ਗ੍ਰੈਂਡਹੋਮੇ, ਜੇਮਸ ਨਿਸ਼ਾਮ ਅਤੇ ਮਿਸ਼ੇਲ ਸੈਂਟਨਰ ਨੇ ਇੱਕ-ਇੱਕ ਵਿਕਟ ਲਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।