ਵਿਸ਼ਵ ਕੱਪ: ਬੰਗਲਾਦੇਸ਼ ਖਿਲਾਫ਼ ਵਾਪਸੀ ‘ਤੇ ਦੱ.ਅਫਰੀਕਾ ਦੀਆਂ ਨਜ਼ਰਾਂ

World Cup, South Africa, Bangladesh

ਦੋਵਾਂ ਟੀਮਾਂ ਦਰਮਿਆਨ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਦੁਪਹਿਰ 3 ਵਜੇ ਤੋਂ

ਲੰਦਨ | ਆਈਸੀਸੀ ਵਿਸ਼ਵ ਕੱਪ-2019 ‘ਚ ਨਿਰਾਸ਼ਾਜਨਕ ਸ਼ੁਰੂਆਤ ਤੋਂ ਪਸਤ ਦੱਖਣੀ ਅਫਰੀਕਾ ਅੱਜ ਇੱਥੇ ਬੰਗਲਾਦੇਸ਼ ਖਿਲਾਫ ਜਿੱਤ ਨਾਲ ਟੂਰਨਾਮੈਂਟ ‘ਚ ਵਾਪਸ ਲੈਅ ਹਾਸਲ ਕਰਨ ਦੇ ਟੀਚੇ ਨਾਲ ਉਤਰੇਗੀ ਦੱਖਣੀ ਅਫਰੀਕਾ ਨੂੰ ਇੰਗਲੈਂਡ ਖਿਲਾਫ਼ ਵਿਸ਼ਵ ਕੱਪ ਦੇ ਪਹਿਲੇ ਹੀ ਮੁਕਾਬਲੇ ‘ਚ104 ਦੌੜਾਂ ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਟੀਮ ਦੇ ਕਪਤਾਨ ਫਾਫ ਡੂ ਪਲੇਸਿਸ ਨੇ ਵੀ ਆਪਣੀ ਟੀਮ ਨੂੰ ਵਾਪਸੀ ਲਈ ਹਰ ਹਾਲ ‘ਚ ਮਿਹਨਤ ਕਰਨ ਦੀ ਹਦਾਇਤ ਦਿੱਤੀ ਹੈ, ਅਜਿਹੇ ‘ਚ ਬੰਗਲਾਦੇਸ਼ ਖਿਲਾਫ਼ ਉਸ ਦੇ ਖਿਡਾਰੀ ਆਪਣੇ ਵਲੋਂ ਜਿੱਤ ਲਈ ਪੂਰੀ ਕੋਸ਼ਿਸ਼ ਕਰਨਗੇ ਦ ਓਵਲ ‘ਚ ਹੋਏ ਪਿਛਲੇ ਮੁਕਾਬਲੇ ‘ਚ ਦੱਖਣੀ ਅਫਰੀਕੀ ਗੇਂਦਬਾਜ਼ਾਂ ਨੇ ਵਧੀਆ ਸ਼ੁਰੂਆਤ ਤੋਂ ਬਾਅਦ ਲੈਅ ਗਵਾ ਦਿੱਤੀ ਸੀ ਅਤੇ ਮੇਜ਼ਬਾਨ ਇੰਗਲੈਂਡ ਨੇ 8 ਵਿਕਟਾਂ ‘ਤੇ 311 ਦੌੜਾਂ ਦਾ ਵੱਡਾ ਸਕੋਰ ਬਣਾ ਲਿਆ ਜਿਸ ਦੇ ਜਵਾਬ ‘ਚ ਵਿਰੋਧੀ ਟੀਮ 207 ਦੌੜਾਂ ‘ਤੇ ਢੇਰ ਹੋ ਗਈ ਸੀ ਸਾਫ ਹੈ ਕਿ ਅਗਲੇ ਮੁਕਾਬਲੇ ‘ਚ ਟੀਮ ਨੂੰ ਆਪਣੀ ਗੇਂਦਬਾਜ਼ੀ ‘ਤੇ ਕਾਫੀ ਧਿਆਨ ਦੇਣਾਂ ਹੋਵੇਗਾ ਇੰਗਲਿਸ਼ ਪਿੱਚਾਂ ‘ਤੇ ਪਹਿਲਾਂ ਹੀ ਵੱਡੇ ਸਕੋਰ ਵਾਲੇ ਮੁਕਾਬਲਿਆਂ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਸ ਨਾਲ ਸਾਰੀਆਂ ਟੀਮਾਂ ਦੇ ਗੇਂਦਬਾਜ਼ਾਂ ‘ਤੇ ਦਬਾਅ ਜ਼ਿਆਦਾ ਹੈ ਦੱਖਣੀ ਅਫਰੀਕੀ ਟੀਮ ਮੈਚ ‘ਚ ਭਾਵੇਂ ਹੀ ਜਿੱਤ ਦੀ ਦਾਅਵੇਦਾਰ ਦੇ ਰੂਪ ‘ਚ ਉਤਰੇਗੀ ਪਰ ਬੰਗਲਾਦੇਸ਼ ਕੋਲ ਕਈ ਬਿਹਤਰੀਨ ਖਿਡਾਰੀ ਅਤੇ ਖਾਸ ਤੌਰ ‘ਤੇ ਮਜ਼ਬੂਤ ਗੇਂਦਬਾਜ਼ੀ ਕ੍ਰਮ ਹੈ ਸਟਾਰ ਆਲਰਾਊਂਡਰ ਸਾਕਿਬ ਅਲ ਹਸਨ, ਮੁਸਤਾਫਿਜੁਰ ਰਹਿਮਾਨ, ਮਸਰਫੀ ਮੁਰਤਜਾ, ਰੂਬੇਲ ਹੁਸੈਨ ਇਨ੍ਹਾਂ ‘ਚ ਮੁੱਖ ਹਨ ਜੋ ਅਫਰੀਕੀ ਬੱਲੇਬਾਜ਼ਾਂ ਨੂੰ ਦਬਾਅ ‘ਚ ਲਿਆ ਸਕਦੇ ਹਨ ਬੰਗਲਾਦੇਸ਼ੀ ਟੀਮ ਭਾਵੇਂ ਹੀ ਵਿਸ਼ਵ ਕੱਪ ਦੀ ਮਜ਼ਬੂਤ ਟੀਮਾਂ ‘ਚ ਸ਼ਾਮਲ ਨਾ ਹੋਵੇ ਪਰ 2015 ਵਿਸ਼ਵ ਕੱਪ ‘ਚ ਉਹ ਇੰਗਲੈਂਡ ਨੂੰ ਬਾਹਰ ਕਰ ਚੁੱਕੀ ਹੈ ਜਦੋਂਕਿ ਅਜਿਹਾ ਹੀ ਉਸ ਨੇ 2007 ‘ਚ ਭਾਰਤ ਨਾਲ ਕੀਤਾ ਸੀ ਇਹ ਟੀਮ ਆਈਸੀਸੀ ਟੂਰਨਾਮੈਂਟ ‘ਚ ਵੱਡੀ ਟੀਮਾਂ ਨੂੰ ਨੁਕਸਾਨ ਪਹੁੰਚਾਉਣ ਲਈ ਜਾਣੀ ਚਾਹੀਦੀ ਹੈ ਇਸ ਲਈ ਦੱਖਣੀ ਅਫਰੀਕਾ ਨੂੰ ਇਸ ਨੂੰ ਹਲਕੇ ‘ਚ ਲੈਣਾ ਮੁਸੀਬਤ ਦਾ ਸਬੱਬ ਬਣ ਸਕਦਾ ਹੈ
-ਦੋਵਾਂ ਟੀਮਾਂ ਦਰਮਿਆਨ ਵਿਸ਼ਵ ਕੱਪ ‘ਚ ਹੁਣ ਤੱਕ ਤਿੰਨ ਮੈਚ ਹੀ ਖੇਡੇ ਗਏ ਜਿਸ ‘ਚ ਦੋ ਵਾਰ ਦੱਖਣੀ ਅਫਰੀਕਾ ਜਿੱਤਿਆ ਹੈ ਅਤੇ ਇੱਕ ਵਾਰ ਬੰਗਲਾਦੇਸ਼ ਜਿੱਤ ਹਾਸਲ ਕਰ ਚੁੱਕੀ ਹੈ ਆਪਣੇ ਦਿਨ ਬੰਗਲਾਦੇਸ਼ ਵੱਡੇ ਉਲਟਫੇਰ ਕਰਨ ‘ਚ ਮਾਹਿਰ ਹੈ ਅਤੇ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ‘ਚ ਉਹ ਸਫਲ ਸ਼ੁਰੂਆਤ ਲਈ ਪੂਰੀ ਕੋਸ਼ਿਸ਼ ਕਰੇਗੀ ਜਦੋਂਕਿ ਦੱਖਣੀ ਅਫਰੀਕਾ ‘ਤੇ ਮਨੋਵਿਗਿਆਨਕ ਦਬਾਅ ਰਹੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।