Punjab

Lehragaga News: ਅਤਿ ਗਰੀਬ ਪਰਿਵਾਰ ਦੇ ਨੌਜਵਾਨ ਸਾਕਾ ਨੇ ਭਾਰਤੀ ਫੌਜ ’ਚ ਭਰਤੀ ਹੋ ਕੇ ਲਹਿਰਾਗਾਗਾ ਦਾ ਕੀਤਾ ਨਾਂਅ ਰੌਸ਼ਨ
Jalandhar News: ਜਲੰਧਰ ’ਚ ਹੋਮਿਓਪੈਥਿਕ ਕਲੀਨਿਕ ’ਤੇ ਅਣਪਛਾਤੇ ਨਕਾਬਪੋਸ਼ਾਂ ਵੱਲੋਂ ਗੋਲੀਬਾਰੀ, ਪੁਲਿਸ ਜਾਂਚ ’ਚ ਜੁਟੀ
Bhagwant Mann: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧ ਰਹੇ ਕੇਂਦਰੀਕਰਨ ਅਤੇ ਵਿਦਿਅਕ ਨਾਬਰਾਬਰੀ ਦੀਆਂ ਚਿੰਤਾਵਾਂ ਨੂੰ ਲੈ ਕੇ ਕੇਂਦਰ ਨੂੰ ਉੱਚ ਸਿੱਖਿਆ ਬਿੱਲ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ 
AAP Punjab: ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਫਰਜ਼ੀ ਵੀਡੀਓ ਮੁਹਿੰਮ ਪਿੱਛੇ ਮੌਜੂਦ ਲੋਕਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ
ਰਿਕਵਰੀ ਤੋਂ ਰੋਜ਼ਗਾਰ ਤੱਕ, ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਰਾਹੀਂ ਨਵੀਂ ਜ਼ਿੰਦਗੀ ਦੇ ਰਹੀ ਹੈ

ਰਾਮ-ਨਾਮ ਹੀ ਆਤਮ ਬਲ ਦੇਣ ਵਾਲੀ ਤਾਕਤ : Saint Dr MSG

Sach Kahoon Punjabi Desk Picture
Published On

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ  ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨੂੰ ਭੁਲਾਈ ਬੈਠਾ ਹੈ ਉਸ ਨੂੰ ਭੁੱਲਣ ਨਾਲ ਇਨਸਾਨ ਦੇ ਅੰਦਰ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਵਧਦੀਆਂ ਜਾਂਦੀਆਂ ਹਨ ਤੇ ਇਨਸਾਨ ਆਤਮਿਕ ਕਮਜ਼ੋਰੀ ਦੀ ਵਜ੍ਹਾ ਨਾਲ ਹਮੇਸ਼ਾ ਦੁਖੀ ਪਰੇਸ਼ਾਨ ਰਹਿਣ ਲੱਗਦਾ ਹੈ ਜਿਨ੍ਹਾਂ ਦੇ ਅੰਦਰ ਆਤਮਿਕ ਕਮਜ਼ੋਰੀ ਹੁੰਦੀ ਹੈ, ਕੋਈ ਵੀ ਗੱਲ ਉਨ੍ਹਾਂ ਨੂੰ ਸਹਿਣ ਨਹੀਂ ਹੁੰਦੀ ਗੱਲ-ਗੱਲ ‘ਤੇ ਗੁੱਸਾ ਕਰਨਾ ਆਮ ਗੱਲ ਹੋ ਜਾਂਦੀ ਹੈ ਇੱਕ ਰਾਮ-ਨਾਮ ਹੀ ਅਜਿਹੀ ਤਾਕਤ ਹੈ, ਜਿਸ ਦਾ ਜਾਪ ਕਰਨ ਨਾਲ ਇਨਸਾਨ ਅੰਦਰ ਆਤਮਬਲ ਆਉਂਦਾ ਹੈ। (Saint Dr MSG)

ਜਿਸ ਦੁਆਰਾ ਇਨਸਾਨ ਵੱਡੇ ਤੋਂ ਵੱਡੇ ਕੰਮ ‘ਚ ਵੀ ਪਰੇਸ਼ਾਨ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਆਤਮਿਕ ਕਮਜ਼ੋਰੀ ਆ ਜਾਂਦੀ ਹੈ ਤਾਂ ਲੋਕ ਬੇਵਜ੍ਹਾ ਹੀ ਉਲਝਦੇ ਰਹਿੰਦੇ ਹਨ, ਬਿਨਾਂ ਵਜ੍ਹਾ ਲੜਦੇ ਰਹਿੰਦੇ ਹਨ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮਬਲ, ਰੂਹਾਨੀ ਸ਼ਕਤੀ ਹਾਸਲ ਕਰਨ ਲਈ ਸਤਿਸੰਗ ਹੀ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਇੱਕ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ,   ਰੱਬ ਦਾ ਨਾਮ ਲਿਆ ਜਾਂਦਾ ਹੋਵੇ, ਇੱਕ ਮਾਲਕ ਦੀ ਚਰਚਾ ਹੁੰਦੀ ਹੋਵੇ ਇਨਸਾਨ ਉਥੇ ਆ ਕੇ ਬੈਠੇ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸਾਰਾ ਕੁਝ ਉਸ ਦੇ ਅੰਦਰ ਹੈ, ਫਿਰ ਵੀ ਉਹ ਕੰਗਾਲ ਹੈ ਜੋ ਬ੍ਰਹਿਮੰਡ ‘ਚ ਹੈ। (Saint Dr MSG)

Read This : ਰੂਹਾਨੀਅਤ : ਸਮੇਂ ਦੀ ਕਦਰ ਕਰੋ : ਪੂਜਨੀਕ ਗੁਰੂ ਜੀ

ਉਹ ਇਨਸਾਨ ਦੇ ਸਰੀਰ ‘ਚ ਹੈ, ਜੋ ਰਾਮ ਦਾ ਨਾਮ ਜਪੇਗਾ, ਉਹੀ ਸਾਰਾ ਕੁਝ ਪ੍ਰਾਪਤ ਕਰ ਸਕਦਾ ਹੈ ਉਸ ਨੂੰ ਹੀ ਸਾਰਾ ਕੁਝ ਮਿਲਦਾ ਹੈ, ਨਹੀਂ ਤਾਂ ਜਿਵੇਂ ਲੋਕ ਆਉਂਦੇ ਹਨ, ਉਵੇਂ ਹੀ ਵਾਪਸ ਚਲੇ ਜਾਂਦੇ ਹਨ ਖਾਲੀ ਹੱਥ ਆਏ, ਖਾਲੀ ਹੱਥ ਪਰਤ ਜਾਂਦੇ ਹਨ ਪਰ ਜੋ ਲੋਕ ਸਤਿਸੰਗ ਸੁਣਦੇ ਹਨ, ਰਾਮ ਨਾਮ ਦਾ ਜਾਪ ਕਰਦੇ ਹਨ, ਭਗਤੀ ਕਰਦੇ ਹਨ, ਉਹ ਹੀ ਉਸ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਉਹ ਮਾਲਕ ਦੇ ਰਹਿਮੋ-ਕਰਮ ਨੂੰ ਪ੍ਰਾਪਤ ਕਰਕੇ ਸਾਰੀਆਂ ਖੁਸ਼ੀਆਂ ਪਾ ਕੇ ਇਸ ਕਲਿਯੁਗ ‘ਚ ਮਾਤਲੋਕ ‘ਚ ਵੀ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਕਿੰਨਾ ਸੁਖੀ ਹੋਵੇਗਾ। (Saint Dr MSG)

ਜੋ ਬੇਗ਼ਮ ਹੈ, ਜਿਸ ਨੂੰ ਕਿਸੇ ਚੀਜ਼ ਦੀ ਕੋਈ ਗ਼ਮ , ਚਿੰਤਾ ਨਹੀਂ  ਕੋਈ ਟੈਨਸ਼ਨ, ਬਿਮਾਰੀ, ਗ਼ਲਤ ਸੋਚ ਨਹੀਂ, ਉਸ ਤੋਂ ਸੁਖੀ ਇਨਸਾਨ ਹੋਰ ਕੋਈ ਹੋ ਹੀ ਨਹੀਂ ਸਕਦਾ ਪਰ ਅਜਿਹਾ ਇਨਸਾਨ ਬਣਨਾ ਕੋਈ ਮਾਮੂਲੀ ਗੱਲ ਨਹੀਂ ਤੁਸੀਂ ਕਿਤੇ ਬੈਠੇ ਹੋ, ਕੁਝ ਦੇਖਿਆ, ਧਿਆਨ ਓਧਰ ਚਲਿਆ ਗਿਆ ਫਿਰ ਕੁਝ ਦੂਜੇ ਪਾਸੇ ਦੇਖਿਆ, ਤਾਂ ਧਿਆਨ ਉਸ ਵੱਲ ਚਲਿਆ ਗਿਆ ਇਸ ਤਰ੍ਹਾਂ ਧਿਆਨ ‘ਚ ਤੁਸੀਂ ਉਲਝੇ ਰਹਿੰਦੇ ਹੋ, ਕਦੇ ਕੋਈ ਗ਼ਲਤ ਵਿਚਾਰ, ਗ਼ਲਤ ਸੋਚ, ਕਦੇ ਗ਼ਲਤ ਦੇਖਣਾ ਤੇ ਫਿਰ ਤੁਸੀਂ ਉਸ ਦੀ ਵਜ੍ਹਾ ਨਾਲ ਦੁਖੀ ਪਰੇਸ਼ਾਨ ਹੁੰਦੇ ਹੋ ਇਸ ਤੋਂ ਬਚਣ ਲਈ ਆਤਮਬਲ ਜ਼ਰੂਰੀ ਹੈ ਤੇ ਆਤਮਬਲ ਜਦੋਂ ਤੁਸੀਂ ਪ੍ਰਾਪਤ ਕਰੋਗੇ। (Saint Dr MSG)

ਤਦ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਤਦ ਤੁਹਾਡਾ ਅੰਦਰ ਇੰਨਾ ਮਜ਼ਬੂਤ ਹੋਵੇਗਾ ਕਿ ਤੁਸੀਂ ਦੁਨੀਆਂ ‘ਚ ਰਹਿੰਦੇ ਹੋਏ ਕਮਲ ਵਾਂਗ, ਚਿੱਕੜ ‘ਚ ਰਹਿੰਦੇ ਹੋਏ ਵੀ ਚਿੱਕੜ ਦਾ ਅਸਰ ਤੁਹਾਡੇ ਉੱਤੇ ਨਹੀਂ ਹੋਵੇਗਾ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਪਿਆਰੇ ਰਾਮ-ਨਾਮ ਨਾਲ ਇੰਨੇ ਨਿੱਖਰ ਜਾਂਦੇ ਹਨ ਕਿ ਉਨ੍ਹਾਂ ਦੇ ਅੰਦਰ ਸਰੂਰ ਤੇ ਚਿਹਰੇ ‘ਤੇ ਨੂਰ ਦੀ ਚਮਕ ਜ਼ਬਰਦਸਤ ਹੁੰਦੀ ਹੈ ਸੰਤ ਕਬੀਰ ਜੀ ਨੇ ਇੱਕ ਜਗ੍ਹਾ ਕੁਟੀਆ ਬਣਾਈ ਉਥੇ ਨਾਲ ਹੀ ਇੱਕ ਕਸਾਈ ਨੇ ਆਪਣਾ ਕਮਰਾ ਬਣਾ ਲਿਆ ਹੁਣ ਕਬੀਰ ਜੀ  ਰੋਜ਼ਾਨਾ ਉੱਠਦੇ, ਦੂਜੇ ਪਾਸੇ ਕਸਾਈ ਰੋਜ਼ ਬੱਕਰੇ ਕੱਟਦਾ। (Saint Dr MSG)

Read This : ਕਲਿਯੁਗ ‘ਚ ਸੇਵਾ ਅਤੇ ਭਗਤੀ ਕਰਨਾ ਬੇਮਿਸਾਲ : Saint Dr MSG

ਉਹ ਮਿਆਂ-ਮਿਆਂ ਇਸ ਨਾਲ ਕਬੀਰ ਜੀ ਨੂੰ ਵੀ ਦਰਦ ਹੁੰਦਾ ਕਬੀਰ ਜੀ ਇੰਜ ਹੀ ਇੱਕ ਦਿਨ ਉੱਠੇ ਤੇ ਆਪਣੇ-ਆਪ ਨੂੰ ਹੀ ਕਿਹਾ ਕਿ ‘ ਕਬੀਰਾ ਤੇਰੀ ਝੌਂਪੜੀ ਗਲ ਕਟੀਅਨ ਕੇ ਪਾਸ, ਜੋ ਕਰੇਗਾ ਸੋ ਭਰੇਗਾ, ਤੂੰ ਕਿਉਂ ਭਇਓ ਉਦਾਸ’  ਭਾਵ ਕਿ ਭਾਈ ਤੇਰੀ ਝੌਂਪੜੀ ਕਸਾਈਆਂ ਕੋਲ ਹੈ ਜੋ ਕਰਦਾ ਹੈ, ਉਹੀ ਭਰਦਾ ਹੈ, ਤੂੰ ਉਦਾਸ ਕਿਉਂ ਹੈਂ ! ਦੁਨੀਆਂ ‘ਚ ਕੋਈ ਠੱਗੀ, ਬੇਈਮਾਨੀ ਕਰੇ, ਬੁਰੇ ਕਰਮ ਕਰੇ,  ਜੇਕਰ ਤੁਸੀਂ ਭਗਤੀ ਕਰਨ ਵਾਲੇ ਹੋ, ਫਿਰ ਤੁਹਾਨੂੰ ਕਿਸ ਗੱਲ ਦੀ ਟੈਨਸ਼ਨ ਪਿਆਰ ਮੁਹੱਬਤ ਨਾਲ ਕੋਸ਼ਿਸ਼ ਕਰੋ ਕਿ ਉਹ ਬੁਰੇ ਕਰਮ ਨਾ ਕਰੇ, ਫਿਰ ਵੀ ਜੇਕਰ ਕੋਈ ਨਹੀਂ ਮੰਨਦਾ, ਤਾਂ ਉਹ ਜਾਣੇ ਉਸ ਦਾ ਭਗਵਾਨ ਜਾਣੇ ਜਿਹੋ ਜਿਹੇ ਕੋਈ ਕਰਮ ਕਰੇਗਾ, ਉਹੋ ਜਿਹਾ ਫ਼ਲ ਪਾ ਲਵੇਗਾ। Saint Dr MSG

About The Author

Related Posts