ਕਿਸੇ ਵੀ ਹਾਲਤ ‘ਚ ਹੋਵੋ, ਸਿਮਰਨ ਜ਼ਰੂਰ ਕਰੋ : ਪੂਜਨੀਕ ਗੁਰੂ ਜੀ

Whatever The Case, Make sure, Simran

ਸਰਸਾ (ਸੱਚ ਕਹੂੰ ਨਿਉਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਦਾ ਮਨ ਇਨਸਾਨ ਨੂੰ ਸਿਮਰਨ ਕਰਨ ਨਹੀਂ ਦਿੰਦਾ ਅਤੇ ਲਾਰੇ ਲਾਉਂਦਾ ਰਹਿੰਦਾ ਹੈ ਕਿ ਅੱਜ ਨਹੀਂ ਕੱਲ੍ਹ ਸਿਮਰਨ ਕਰ ਲੈਣਾ  ਜੋ ਸਮਾਂ ਚੱਲ ਰਿਹਾ ਹੈ ਉਸ ਸਮੇਂ ‘ਚ ਮਨ ਸਿਮਰਨ ਕਰਨ ਨਹੀਂ ਦਿੰਦਾ ਅਤੇ ਆਉਣ ਵਾਲੇ ਸਮੇਂ ਲਈ ਇਨਸਾਨ ਨੂੰ ਗੁੰਮਰਾਹ ਕਰਦਾ ਹੈ ਇਸ ਤਰ੍ਹਾਂ ਇਨਸਾਨ ਆਪਣਾ ਸਾਰਾ ਸਮਾਂ ਗੁਜ਼ਾਰ ਦਿੰਦਾ ਹੈ ਅਤੇ ਓਮ, ਹਰੀ, ਪਰਮਾਤਮਾ ਦੇ ਪਿਆਰ, ਮੁਹੱਬਤ ਤੋਂ ਵਾਂਝਾ ਰਹਿ ਜਾਂਦਾ ਹੈ ਪੂਜਨੀਕ ਗੁਰੂ ਜੀ ਫਰਮਾਉਂਦੇ  ਹਨ ਕਿ ਅੱਜ ਸਮਾਂ ਇਨਸਾਨ ਦੇ ਹੱਥ ‘ਚ ਹੈ  Simran

ਇਸ ਲਈ ਮਨ ਦੇ ਚੱਕਰ ‘ਚ ਪੈ ਕੇ ਭਟਕਣਾ ਨਹੀਂ ਚਾਹੀਦਾ ਸਗੋਂ ਓਮ, ਹਰੀ, ਅੱਲ੍ਹਾ, ਪਰਮਾਤਮਾ ਦੇ ਨਾਮ  ਦਾ ਸਿਮਰਨ ਕਰਨਾ ਚਾਹੀਦਾ ਹੈ ਆਉਣ ਵਾਲਾ ਸਮਾਂ ਕਾਲ ਦੇ ਗਰਭ ‘ਚ ਲੁਕਿਆ ਹੋਇਆ ਹੈ ਅਤੇ ਉਸ ਦੇ ਲਈ ਇਨਸਾਨ ਜੇਕਰ ਅੱਜ ਸਿਮਰਨ ਕਰਦਾ ਹੈ ਤਾਂ ਆਉਣ ਵਾਲੇ ਸਮੇਂ ‘ਚ ਵੀ ਸਿਮਰਨ ਕਰ ਸਕਦਾ ਹੈ ਇਸ ਲਈ ਇਹ ਸਮਾਂ ਬੇਸ਼ਕੀਮਤੀ ਹੈ ਇਸੇ ਸਮੇਂ ‘ਚ ਇਨਸਾਨ ਦੀ ਆਤਮਾ ਸਿਮਰਨ ਕਰ ਸਕਦੀ ਹੈ ਅਤੇ ਦੋਵੇਂ ਜਹਾਨਾਂ ਦੀਆਂ ਖੁਸ਼ੀਆਂ ਨੂੰ ਹਾਸਲ ਕਰ ਸਕਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਪੀਰ-ਫਕੀਰ ਦੇ ਬਚਨਾਂ ‘ਤੇ ਅਮਲ ਕਰੇ ਤਾਂ ਉਹ ਉਸ ਆਨੰਦ, ਲੱਜਤ, ਸਵਾਦ ਨੂੰ ਹਾਸਲ ਕਰ ਸਕਦਾ ਹੈ ਜੋ ਕਹਿਣ-ਸੁਣਨ ਤੋਂ ਪਰ੍ਹੇ ਹੈ ਪਰ ਇਨਸਾਨ ਦਾ ਮਨ ਜਦੋਂ ਹੱਦ ਤੋਂ ਜ਼ਿਆਦਾ ਹੰਕਾਰੀ ਹੋ ਜਾਂਦਾ ਹੈ ਤਾਂ ਉਹ ਆਪਣੇ ਗੁਰੂ, ਪੀਰ-ਫ਼ਕੀਰ ਦੇ ਬਚਨਾਂ  ਨੂੰ ਨਹੀਂ ਮੰਨਦਾ ਅਤੇ ਆਪਣੇ ਬੁਰੇ ਕਰਮਾਂ ਨਾਲ ਘਿਰ ਜਾਂਦਾ ਹੈ ਇਨਸਾਨ ਨੂੰ ਆਪਣੇ ਕਰਮਾਂ ਦਾ ਬੋਝ ਖੁਦ ਹੀ ਚੁੱਕਣਾ ਪੈਂਦਾ ਹੈ ਘਰ-ਪਰਿਵਾਰ ਵਾਲੇ ਵੀ ਉਸ ਦੇ ਕਰਮਾਂ ਕਾਰਨ ਤੜਫ਼ਦੇ ਰਹਿੰਦੇ ਹਨ ਕਿਉਂਕਿ ਘਰ-ਪਰਿਵਾਰ ‘ਚ ਜਦੋਂ ਕੋਈ ਰੋਂਦਾ, ਤੜਫ਼ਦਾ ਹੈ ਤਾਂ ਇਹ ਕੁਦਰਤੀ ਹੈ ਕਿ ਉਸ ਦੇ ਪਰਿਵਾਰ ਵਾਲੇ ਵੀ ਰੋਂਦੇ, ਤੜਫ਼ਦੇ ਹਨ ਇਸ ਲਈ ਪੀਰ-ਫਕੀਰਾਂ ਦੇ ਬਚਨਾਂ ਨੂੰ ਸੁਣ ਕੇ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਘਰ-ਪਰਿਵਾਰ ‘ਚ ਸੁੱਖ਼ ਸ਼ਾਂਤੀ ਆਵੇ ਪੀਰ-ਫ਼ਕੀਰ ਇਹੀ ਸਿੱਖਿਆ ਦਿੰਦੇ ਹਨ ਕਿ ਇਨਸਾਨ ਨੂੰ ਰਾਮ ਦਾ ਨਾਮ ਜਪਣਾ ਚਾਹੀਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।