ਪਿਆਜ਼ ਦੇ ਭਾਅ ‘ਚ ਕਮੀ ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਪਿਆਜ਼ ਬਾਹਰ ਭੇਜਣ ‘ਤੇ ਰੋਕ

ਨਵੀਂ ਦਿੱਲੀ | ਸਰਕਾਰ ਨੇ ਦੇਸ਼ ‘ਚ ਪਿਆਜ਼ ਦੇ ਮੁੱਲ ‘ਚ ਕਮੀ ਲਿਆਉਣ ਦੇ ਮਕਸ਼ਦ ਨਾਲ ਪਿਆਜ਼ ਦੇ ਦੇਸ਼ ਤੋਂ ਬਾਹਰ ਭੇਜਣ ‘ਤੇ ਤੁਰੰਤ ਪਾਬੰਦੀ ਲਾ ਦਿੱਤੀ ਹੈ ਅਧਿਕਾਰਿਕ ਸੂਤਰਾਂ ਅਨੁਸਾਰ ਪਿਆਜ਼ ਦੇ ਨਿਰਯਾਤ ‘ਤੇ ਰੋਕ ਲਾਉਣ ਸਬੰਧੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਹ ਪਾਬੰਦੀ ਅਗਲੇ ਆਦੇਸ਼ ਤੱਕ ਜਾਰੀ ਰਹੇਗੀ ਜ਼ਿਕਰਯੋਗ ਹੈ ਕਿ ਕੌਮੀ ਰਾਜਧਾਨੀ ਸਮੇਤ ਦੇਸ਼ ਦੇ ਅਨੇਕ ਹਿੱਸਿਆਂ ‘ਚ ਪਿਆਜ਼ ਦਾ ਖੁਦਰਾ ਮੁੱਲ 50 ਤੋਂ 80 ਰੁਪਏ ਪ੍ਰਤੀ ਕਿੱਲੋ ਪਹੁੰਚ ਗਿਆ ਹੈ

ਸਰਕਾਰ ਨੂੰ ਵਧਦੀਆਂ ਪਿਆਜ਼ ਦੀਆਂ ਕੀਮਤਾਂ ਦੀ ਵਜ੍ਹਾ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਹਫ਼ਤੇ ਦੀ ਸ਼ੁਰੂਆਤ ‘ਚ ਪਿਆਜ਼ ਦੀਆਂ ਕੀਮਤਾਂ ‘ਚ ਹੋ ਰਹੇ ਵਾਧੇ ਨੂੰ ਰੋਕਣ ਲਈ ਕੇਂਦਰ ਨੇ ਕਈ ਫੈਸਲੇ ਲਏ ਸਨ

ਪ੍ਰਚੂਨ ਵਿੱਕਰੀ ਲਈ ਸੂਬਿਆਂ ਨੂੰ ਕੇਂਦਰ ਦੇ ਨਾਲ ਮੁਹੱਈਆ 35000 ਟਨ ਸਟਾਕ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ ਸਰਕਾਰ ਨੇ  50 ਹਜ਼ਾਰ ਟਨ ਪਿਆਜ਼ ਦਾ ਬਫ਼ਰ ਸਟਾਕ ਬਣਾਇਆ ਸੀ, ਜਿਸ ‘ਚ ਦਿੱਲੀ, ਹਰਿਆਣਾ, ਓਡੀਸ਼ਾ, ਆਂਧਰਾ ਪ੍ਰਦੇਸ਼ ਤੇ ਤ੍ਰਿਪੁਰਾ ਨੂੰ ਪਿਆਜ਼ ਦੀ ਸਪਲਾਈ ਵੀ ਕੀਤੀ ਗਈ ਸੀ ਕੌਮੀ ਰਾਜਧਾਨੀ ‘ਚ ਮਦਰ ਡੇਅਰੀ ਦੇ ਸਫ਼ਲ ਤੇ ਕੁਝ ਹੋਰ ਮਾਧਿਅਮਾਂ ਰਾਹੀਂ 23 ਤੋਂ 24 ਰੁਪਏ ਪ੍ਰਤੀ ਕਿੱਲੋ ਦੀ ਦਰ ਨਾਲ ਪਿਆਜ਼ ਮੁਹੱਈਆ ਕਰਵਾਇਆ ਜਾ ਰਿਹਾ ਹੈ ਮਹਾਂਰਾਸ਼ਟਰ ਤੇ ਕਈ ਹੋਰ ਸੂਬੇ ਭਾਰੀ ਮੀਂਹ ਤੇ ਹੜ੍ਹ ਕਾਰਨ ਪਿਆਜ਼ ਦੇ ਆਵਾਜਾਈ ‘ਚ ਸਮੱਸਿਆ ਆ ਰਹੀ ਹੈ ਸਰਕਾਰ ਨੇ ਕੁਝ ਏਜੰਸੀਆਂ?ਦੀ ਸੀਮਤ ਮਾਤਰਾ ‘ਚ ਪਿਆਜ਼ ਦੇ ਆਯਾਤ ਦਾ ਨਿਰਦੇਸ਼ ਵੀ ਦਿੱਤਾ ਹੈ ਦੱਸਣਯੋਗ ਹੈ ਕਿ ਪਿਆਜ਼ ਲਗਾਤਾਰ ਆਮ ਆਦਮੀ ਦੀ ਖਰੀਦ ਤੋਂ ਦੂਰ ਹੁੰਦਾ ਜਾ ਰਿਹਾ ਹੈ ਪਿਆਜ਼ ਦੀਆਂ ਵਧੀਆਂ ਕੀਮਤਾਂ?ਕਾਰਨ ਸਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।