ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ: ਭਾਰਤੀ ਮਿਕਸਡ ਰਿਲੇਅ ਟੀਮ ਫਾਈਨਲ ‘ਚ

World, Championship, Indian Mixed Relay, Final

ਮਿਲਿਆ ਟੋਕੀਓ ਦਾ ਟਿਕਟ

ਦੋਹਾ | ਭਾਰਤ ਦੀ ਚਾਰ ਗੁਣਾ 400 ਮੀਟਰ ਮਿਕਸਡ ਰਿਲੇਅ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਸ਼ਵ ਐਥਲੇਟਿਕਸ ਚੈਂਪੀਅਨਸ਼ਿਪ ‘ਚ ਫਾਈਨਲ ਲਈ ਕੁਆਲੀਫਾਈ ਕਰ ਲਿਆ ਅਤੇ ਨਾਲ ਹੀ ਟੋਕੀਓ ਓਲੰਪਿਕ 2020 ਦੀ ਟਿਕਟ ਵੀ ਹਾਸਲ ਕਰ ਲਈ ਭਾਰਤੀ ਤਿਕੜੀ ਨੇ ਤਿੰਨ ਮਿੰਟ 1614 ਸਕਿੰਟ ਦਾ ਸੈਸ਼ਨ ਦਾ ਆਪਣਾ ਸਰਵਸ੍ਰੇਸ਼ਠ ਸਮਾਂ ਕੱਢਿਆ ਅਤੇ ਫਾਈਨਲ ਦੀ ਟਿਕਟ ਹਾਸਲ ਕੀਤੀ ਇਸ ਭਾਰਤੀ ਟੀਮ ‘ਚ ਮੁਹੰਮਦ ਅਨਸ, ਵੀ.ਕੇ. ਵਿਸਮਆ, ਨਿਰਮਲ ਟਾਮ ਅਤੇ ਜਿਸਨਾ ਮੈਥਿਊ ਸ਼ਾਮਲ ਹਨ ਹਰ ਹੀਟ ‘ਚੋਂ ਟਾਪ-3 ਟੀਮਾਂ ਨੇ ਫਾਈਨਲ ‘ਚ ਜਗ੍ਹਾ ਬਣਾਈ ਹੈ Championship

ਭਾਰਤੀ ਚੌਕੜੀ ਹੀਟ ਦੋ ‘ਚੋਂ ਤੀਜੇ ਨੰਬਰ ‘ਤੇ ਰਹੀ ਉਨ੍ਹਾਂ ਤੋਂ ਅੱਗੇ ਪੋਲੈਂਡ ਅਤੇ ਬ੍ਰਾਜੀਲ ਦੀ ਟੀਮ ਰਹੀ ਇਸ ਚੈਂਪੀਅਨਸ਼ਿਪ ਨਾਲ ਭਾਰਤ ਨੂੰ ਪਹਿਲਾ ਓਲੰਪਿਕ ਟਿਕਟ ਮਿਲਿਆ ਹੈ ਜ਼ਿਕਰਯੋਗ ਹੈ ਕਿ ਚੈਂਪੀਅਨਸ਼ਿਪ ਦੀ ਰਿਲੇਅ ਦੌੜ ਦੇ ਫਾਈਨਲਿਸਟ (ਟਾਪ-8) ਬਣਨ ਵਾਲੇ ਓਲੰਪਿਕ ਲਈ ਕੁਆਲੀਫਾਈ ਕਰਦੇ ਹਨ ਅਤੇ ਇਸ ਤਰ੍ਹਾਂ ਭਾਰਤੀ ਮਿਕਸਡ ਰਿਲੇਅ ਟੀਮ ਦਾ ਟੋਕੀਓ ਜਾਣਾ ਪੱਕਾ ਹੋ ਗਿਆ ਹੈ ਇਸ ਦਰਮਿਆਨ ਪੁਰਸ਼ਾਂ ਦੀ 400 ਮੀਟਰ ਰੁਕਾਵਟ ਦੌੜ ‘ਚ ਐਮਪੀ ਜਾਬਿਰ ਸੈਮੀਫਾਈਨਲ ਤੋਂ ਅੱਗੇ ਨਹੀਂ ਵਧ ਸਕੇ ਜਾਬਿਰ ਸੈਮੀਫਾਈਨਲ ਦੀ ਹੀਟ ਨੰਬਰ ਤਿੰਨ ‘ਚ ਸਭ ਤੋਂ ਬਾਹਰੀ ਲੇਨ ‘ਚ ਦੌੜਦੇ ਹੌਏ 49.71 ਸਕਿੰਟ ਦੇ ਨਾਲ ਪੰਜਵੇਂ ਅਤੇ ਕੁੱਲ 16ਵੇਂ ਸਥਾਨ ‘ਤੇ ਰਹੇ ਜਾਬਿਰ ਦੀ ਉਪਲੱਬਧੀ ਇਹੀ ਰਹੀ ਕਿ ਉਹ ਸੈਮੀਫਾਈਨਲ ਤੱਕ ਪਹੁੰਚੇ ਇਸ ਤੋਂ ਪਹਿਲਾਂ ਫਰਾਟਾ ਦੌੜਾਕ ਦੂਤੀ ਚੰਦ ਮਹਿਲਾਵਾਂ ਦੀ 100 ਮੀਟਰ ਦੌੜ ‘ਚ ਇਸ ਸੈਸ਼ਨ ਦਾ ਸਭ ਤੋਂ ਖਰਾਬ ਸਮਾਂ 11.48 ਸਕਿੰਟ ਕੱਢ ਕੇ ਚੈਂਪੀਅਨਸ਼ਿਪ ‘ਚੋਂ ਬਾਹਰ ਹੋ ਗਈ ਦੂਤੀ ਹੀਟ ਨੰਬਰ ਤਿੰਨ ‘ਚੋਂ ਸੱਤਵੇਂ ਅਤੇ 47 ਖਿਡਾਰੀਆਂ ਦਰਮਿਆਨ 37ਵੇਂ ਸਥਾਨ ‘ਤੇ ਰਹੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।