ਜੋਸ਼ੀਮਠ ’ਚ ਤੇਜ਼ੀ ਨਾਲ ਘਟ ਰਿਹਾ ਪਾਣੀ ਦਾ ਰਿਸਾਅ

Joshimath

ਚਮੋਲੀ (ਏਜੰਸੀ)। ਉੱਤਰਾਖੰਡ ’ਚ ਜ਼ਮੀਨ ਧਸਣ ਕਾਰਨ ਪ੍ਰਭਾਵਿਤ ਜੋਸ਼ੀਮਠ ਦੇ ਜੇਪੀ ਕੈਂਪਸ ’ਚ ਪਾਣੀ ਦਾ ਰਿਸਾਵ ਤੇਜ਼ੀ ਨਾਲ ਘਟ ਰਿਹਾ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਜੋਸ਼ੀਮਠ (Joshimath) ਮਠਰਵਾੜੀ ਦੇ ਜੇਪੀ ਕੈਂਪਸ ’ਚ ਪਾਣੀ ਦਾ ਰਿਸਾਅ ਘਟ ਕੇ 60 ਐੱਲਪੀਐੱਮ ਮਾਪਿਆ ਗਿਆ। ਸ਼ੁਰੂਆਤ ’ਚ ਪਾਣੀ ਦਾ ਰਿਸਾਅ 540 ਐੱਲਪੀਐੱਮ ਸੀ। ਆਫ਼ਤ ਪ੍ਰਬੰਧਨ ਅਧਿਕਾਰੀ ਐੱਨਕੇ ਜੋਸ਼ੀ ਨੇ ਦੱਸਿਆ ਕਿ ਜੋਸ਼ੀਮਠ ’ਚ ਆਫ਼ ਪ੍ਰਭਾਵਿਤ ਤਰੇੜਾਂ ਵਾਲੇ ਭਵਨਾਂ ਦੀ ਗਿਣਤੀ ’ਚ ਕੋਈ ਵਾਧਾ ਨਹੀਂ ਹੋਇਆ ਹੈ।

ਦੋ ਹੋਟਲਾਂ ਨੂੰ ਢਾਹੁਣ ਦਾ ਕੰਮ ਆਖ਼ਰੀ ਪੜਾਅ ’ਤੇ

ਜੋਸ਼ੀਮਠ ਨਗਰ ਖ਼ੇਤਰ ’ਚ ਜ਼ਮੀਨ ਧਸਣ ਸਬੰਧੀ ਜ਼ਿਲ੍ਹਾਂ ਆਫ਼ ਪ੍ਰਬੰਧਨ ਅਥਾਰਟੀ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਸ਼ੀਮਠ ’ਚ ਸੁਰੱਖਿਆ ਦੇ ਨਜ਼ਰੀਏ ਤੋਂ ਜ਼ਿਲ੍ਹਾ ਪ੍ਰਸ਼ਾਸਨ ਵਰਤਮਾਨ ’ਚ 251 ਪਰਿਵਾਰਾਂ ਦੇ 911 ਮੈਂਬਰਾਂ ਨੂੰ ਵੱਖ-ਵੱਖ ਸੁੱਖਿਅਤ ਸਥਾਨਾ ’ਤੇ ਅਸਥਾਈ ਰੂਪ ’ਚ ਵਿਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 45 ਪਰਿਵਾਰਾਂ ਦੇ 84 ਮੈਂਬਰ ਆਪਣੇ ਰਿਸ਼ਤੇਦਾਰਾਂ ਦੇ ਘਰਾਂ ’ਚ ਜਾਂ ਕਿਰਾਏ ਦੇ ਮਕਾਨਾਂ ’ਚ ਚਲੇ ਗਏ ਹਨ। ਜੋਸ਼ੀ ਨੇ ਦੱਸਿਆ ਕਿ ਜ਼ਮੀਨ ਧਸਣ ਦੀ ਮਾਰ ਹੇਠ ਆਉਣ ਵਾਲੇ ਜੋਸ਼ੀਮਠ ਦੇ ਲੋਕ ਨਿਰਮਾਣ ਵਿਭਾਗ ਦੇ ਨਿਰੀਖਣ ਭਵਨ ਨੂੰ ਢਾਹਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਦੋ ਹੋਟਲਾਂ ਨੂੰ ਢਾਹੁਣ ਦਾ ਕੰਮ ਵੀ ਅੰਤਿਮ ਪੜਾਅ ’ਤੇ ਹੈ। (Joshimath)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।