ਸੰਸਦ ਭਵਨ ’ਚ ਵਿੱਤ ਮੰਤਰੀ ਨੇ ਬਜ਼ਟ ਭਾਸ਼ਨ ਪੜ੍ਹਨਾ ਕੀਤਾ ਸ਼ੁਰੂ

Train in Budget

ਨਵੀਂ ਦਿੱਲੀ (ਏਜੰਸੀ)। ਅੱਜ ਆਮ ਬਜ਼ਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ਭਵਨ ਵਿੱਚ ਅੰਮਿ੍ਰਤਕਾਲ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਦੁਨੀਆ ਵਿਚ ਭਾਰਤ ਦਾ ਕੱਦ ਵਧਿਆ ਹੈ। ਭਾਰਤ ਦੀ ਅਰਥਵਿਵਸਥਾ ਸਹੀ ਦਿਸ਼ਾ ਵੱਲ ਵਧ ਰਿਹਾ ਹੈ। ਦੁਨੀਆ ਨੇ ਭਾਰਤੀ ਅਰਥਵਿਵਸਥਾ ਨੂੰ ਚਮਕਦਾ ਸਿਤਾਰਾ ਮੰਨਿਆ ਹੈ। ਭਾਰਤ ਸੁਨਹਿਰੇ ਭਵਿੱਖ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਕਰੋਨਾ ਦੌਰਾਨ ਕੋਈ ਵੀ ਵਿਅਕਤੀ ਭੁੱਖਾ ਨਾ ਸੌਂਵੇ। ਸਰਕਾਰ ਨੇ 2 ਲੱਖ ਕਰੋੜ ਰੁਪਏ ਖਰਚ ਕੇ ਹਰ ਵਿਅਕਤੀ ਨੂੰ ਅਨਾਜ ਦੇਣਾ ਯਕੀਨੀ ਬਣਾਇਆ। 80 ਕਰੋੜ ਲੋਕਾਂ ਲਈ 28 ਮਹੀਨਿਆਂ ਲਈ ਮੁਫਤ ਰਾਸਨ ਦਾ ਪ੍ਰਬੰਧ ਕੀਤਾ ਗਿਆ ਸੀ। ਮੰਤਰੀ ਮੰਡਲ ਨੇ ਵਿੱਤੀ ਸਾਲ 2023-24 ਦੇ ਬਜਟ ਨੂੰ ਮਨਜੂਰੀ ਦੇ ਦਿੱਤੀ ਹੈ। (Budget Speech)

ਬਜਟ ਪੇਸ਼ ਕਰਨ ਲਈ ਲਾਲ ਰੰਗ ਦੇ ਬੈਗ ’ਚ ਟੈਬਲੇਟ ਲੈ ਕੇ ਸੰਸਦ ਪਹੁੰਚੇ ਸੀਤਾਰਮਨ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤੀ ਸਾਲ 2023-24 ਦਾ ਬਜਟ ਪੇਸ ਕਰਨ ਲਈ, ਪਿਛਲੇ ਦੋ ਸਾਲਾਂ ਦੀ ਤਰ੍ਹਾਂ, ਇੱਕ ਵਹੀ ਖਾਤੇ ਦੀ ਤਰ੍ਹਾਂ ਲਾਲ ਬੈਗ ਵਿੱਚ ਇੱਕ ਟੈਬਲੇਟ ਲੈ ਕੇ ਬੁੱਧਵਾਰ ਨੂੰ ਸੰਸਦ ਭਵਨ ਪਹੁੰਚੇ। ਸੀਤਾਰਮਨ ਨੇ ਆਪਣੇ ਅਧਿਕਾਰੀਆਂ ਦੇ ਦਲ ਦੇ ਨਾਲ ਵਿੱਤ ਮੰਤਰਾਲੇ ਦੇ ਬਾਹਰ ਰਵਾਇਤੀ ਢੰਗ ਨਾਲ ਪੋਜ ਦਿੱਤੇ। ਹਾਲਾਂਕਿ, ਇਹ ਉਸਦੇ ਹੱਥ ਵਿੱਚ ਆਮ ਬ੍ਰੀਫਕੇਸ ਨਹੀਂ ਸੀ ਬਲਕਿ ਲਾਲ ਬੈਗ ਵਿੱਚ ਟੈਬਲੇਟ ਸੀ।

ਕੁਝ ਮੁੱਖ ਅਪਡੇਟ (Budget Speech)

  • ਕੈਬਨਿਟ ਦੀ ਬੈਠਕ ਹੋਈ ਖਤਮ, ਬਜਟ ਨੂੰ ਮਿਲੀ ਮਨਜੂਰੀ
  • ਸੰਸਦ ਭਵਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਰਾਜਨਾਥ ਸਿੰਘ ਅਤੇ ਅਮਿਤ ਸ਼ਾਹ
  • ਵਿੱਤ ਮੰਤਰੀ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਕਰਨਗੇ
  • ਨਿਰਮਲਾ ਸੀਤਾਰਮਨ ਬਜਟ ਨੂੰ ਲੈ ਕੇ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਕਰਨਗੇ।
  • ਇਸ ਦੌਰਾਨ ਉਨ੍ਹਾਂ ਨਾਲ ਵਿੱਤ ਰਾਜ ਮੰਤਰੀ, ਵਿੱਤ ਸਕੱਤਰ ਮੌਜ਼ੂਦ ਰਹਿਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।