ਸੁਪਰੀਮ ਕੋਰਟ ‘ਚ ਪਹਿਲੀ ਵਾਰ ਗਠਿਤ ਹੋਵੇਗੀ ਵੇਕੇਸ਼ਨ ਬੇਂਚ

ਮਾਣਯੋਗ ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਨੂੰ ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਸੰਪੱਤੀ ਦੇ ਮਾਮਲੇ 'ਚ ਨੋਇਡਾ ਦੇ ਸਾਬਕਾ ਮੁੱਖ ਅਭਿਅੰਤਾ ਯਾਦਵ ਸਿੰਘ

ਸੁਪਰੀਮ ਕੋਰਟ ‘ਚ ਪਹਿਲੀ ਵਾਰ ਗਠਿਤ ਹੋਵੇਗੀ ਵੇਕੇਸ਼ਨ ਬੇਂਚ
ਹੋਲੀ ਦੀਆਂ ਛੁੱਟੀਆਂ ਕਰਕੇ ਹੋਵੇਗਾ ਗਠਨ

ਨਵੀਂ ਦਿੱਲੀ, ਏਜੰਸੀ। ਸੁਪਰੀਮ ਕੋਰਟ ਨੇ ਇਤਿਹਾਸ ‘ਚ ਪਹਿਲੀ ਵਾਰ ਹੋਲੀ ਦੀਆਂ ਛੁੱਟੀਆਂ ਦੌਰਾਨ ਵੇਕੇਸ਼ਨ ਬੇਂਚ (Vacation Bench) ਗਠਿਤ ਕੀਤਾ ਜਾਵੇਗਾ। ਚੀਫ ਮੈਜਿਸਟਰੇਟ ਐਸ ਏ ਬੋਬੜੇ ਨੇ ਵੀਰਵਾਰ ਨੂੰ ਖੁੱਲ੍ਹੀ ਅਦਾਲਤ ‘ਚ ਕਿਹਾ ਕਿ ਇਸ ਵਾਰ ਹੋਲੀ ਦੀਆਂ ਛੁੱਟੀਆਂ ਦੌਰਾਨ ਸੁਪਰੀਮ ਕੋਰਟ ‘ਚ ਵੇਕੇਸ਼ਨ ਬੇਂਚ ਕੰਮ ਕਰੇਗੀ। ਦਰਅਸਲ ਇੱਕ ਵਕੀਲ ਨੇ ਆਪਣੇ ਮਾਮਲੇ ਦੀ ਜਲਦ ਸੁਣਵਾਈ ਲਈ ਇਸ ਦਾ ਵਿਸ਼ੇਸ਼ ਜਿਕਰ ਕੀਤਾ ਅਤੇ ਕਿਹਾ ਕਿ ਸਬੰਧਿਤ ਮਾਮਲੇ ‘ਚ ਇੱਕ ਹੋਰ ਅਰਜੀ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣੀ ਹੈ। ਇਸ ‘ਤੇ ਜਸਟਿਸ ਬੋਬੜੇ ਨੇ ਕਿਹਾ ਕਿ ਉਹਨਾਂ ਦਾ ਕੇਸ ਹੋਲੀ ਦੀਆਂ ਛੁੱਟੀਆਂ ‘ਚ ਲਗਾਇਆ ਜਾ ਸਕਦਾ ਹੈ ਕਿਉਂਕਿ ਕੁਝ ਜਰੂਰੀ ਮਾਮਲੇ ਹਨ ਜਿਹਨਾਂ ਛੁੱਟੀਆਂ ‘ਚ ਸੁਣਵਾਈ ਲਈ ਵੇਕੇਸ਼ਨ ਬੇਂਚ ਦਾ ਗਠਨ ਕੀਤਾ ਜਾਵੇਗਾ। ਉਹਨਾਂ ਨੇ ਹਾਲਾਂਕਿ ਮਾਮਲਿਆਂ ਦੀ ਜਾਣਕਾਰੀ ਨਹੀਂ ਦਿੱਤੀ ਅਤੇ ਕਿਹਾ ਕਿ ਹੋਲੀ ਦੇ ਦਿਨ ਨਹੀਂ ਸਗੋਂ ਛੁੱਟੀਆਂ ‘ਚ ਵੇਕੇਸ਼ਨ ਬੇਂਚ ਸੁਣਵਾਈ ਕਰੇਗਾ। ਦਰਅਸਲ ਸੁਪਰੀਮ ਕੋਰਟ ‘ਚ 9 ਮਾਰਚ ਤੱਕ ਹੋਲੀ ਦੀਆਂ ਛੁੱਟੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।