ਅਮਰੀਕਾ ਇਕਵਿਟੀ ਨਿਵੇਸ਼ਕ ਕੇਕੇਆਰ ਦਾ ਜੀਓ ਪਲੇਟਫਾਰਮ ‘ਚ 11367 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ

ਅਮਰੀਕਾ ਇਕਵਿਟੀ ਨਿਵੇਸ਼ਕ ਕੇਕੇਆਰ ਦਾ ਜੀਓ ਪਲੇਟਫਾਰਮ ‘ਚ 11367 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ

ਮੁੰਬਈ। ਯੂਐਸ ਦੀ ਪ੍ਰਾਈਵੇਟ ਇਕਵਿਟੀ ਕੰਪਨੀ ਕੇਕੇਆਰ ਨੇ ਸ਼ੁੱਕਰਵਾਰ ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੇ ਜੀਓ ਪਲੇਟਫਾਰਮਸ ਵਿੱਚ 11367 ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ। ਫੇਸਬੁੱਕ, ਸਿਲਵਰਲੇਕ, ਵਿਸਟਾ ਪਾਰਟਨਰਜ਼ ਅਤੇ ਜਨਰਲ ਅਟਲਾਂਟਿਕ ਦੇ ਬਾਅਦ ਇੱਕ ਮਹੀਨੇ ਵਿੱਚ ਜੀਓ ਪਲੇਟਫਾਰਮਸ ਵਿੱਚ ਇਹ ਪੰਜਵਾਂ ਵੱਡਾ ਨਿਵੇਸ਼ ਹੈ। ਕੇਕੇਆਰ ਸਮੇਤ ਇਕ ਮਹੀਨੇ ਵਿਚ ਕੁਲ 78562 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ।

ਏਸ਼ੀਆ ਵਿਚ ਕਿਸੇ ਕੰਪਨੀ ਵਿਚ ਕੇਕੇਆਰ ਦਾ ਇਹ ਸਭ ਤੋਂ ਵੱਡਾ ਨਿਵੇਸ਼ ਹੈ। ਕੇਕੇਆਰ ਨੇ ਜਿਓ ਪਲੇਟਫਾਰਮਸ ਵਿੱਚ 4.91 ਲੱਖ ਕਰੋੜ ਰੁਪਏ ਦੇ ਇਕਵਿਟੀ ਮੁੱਲ ਅਤੇ 5.16 ਲੱਖ ਕਰੋੜ ਰੁਪਏ ਦੇ ਉੱਦਮ ਦੀ ਪੂੰਜੀਕਰਣ ਵਿੱਚ ਨਿਵੇਸ਼ ਕੀਤਾ ਹੈ। ਕੇਕੇਅਰ ਨੂੰ 11,367 ਕਰੋੜ ਰੁਪਏ ਦੇ ਨਿਵੇਸ਼ ਲਈ ਜਿਓ ਪਲੇਟਫਾਰਮਸ ਵਿੱਚ 2.32 ਫੀਸਦੀ ਹਿੱਸੇਦਾਰੀ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।