ਜੈਵਿਕ-ਵਿਭਿੰਨਤਾ ਨਾਲ ਜੁੜੀ ਹੈ ਜੀਵਨ ਦੀ ਡੋਰ

United Nations Environment Programme

ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਮੁਤਾਬਿਕ, ਦੁਨੀਆ ਦੀਆਂ ਅੰਦਾਜ਼ਨ 80 ਲੱਖ ਪੌਦਿਆਂ ਅਤੇ ਜਾਨਵਰਾਂ ਦੀਆਂ ਪ੍ਰਜਾਤੀਆਂ ’ਚੋਂ 10 ਲੱਖ ਅਲੋਪ ਹੋਣ ਦੇ ਕਿਨਾਰੇ ਹਨ ਧਰਤੀ ’ਤੇ ਵਾਤਾਵਰਣਕ ਤੰਤਰ ਨੂੰ ਸੰਤੁਲਿਤ ਰੱਖਣ ਅਤੇ ਜੀਵਨ ਦੀ ਨਿਰੰਤਰਤਾ ਨੂੰ ਬਣਾਈ ਰੱਖਣ ’ਚ ਜੈਵਿਕ ਵਿਭਿੰਨਤਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਇਸ ਦੀ ਭਰਪੂਰਤਾ ਜਿੱਥੇ ਮਨੁੱਖੀ ਜੀਵਨ ਨੂੰ ਲੰਮਾ ਅਤੇ ਸਿਹਤਮੰਦ ਬਣਾਉਂਦੀ ਹੈ, ਉੱਥੇ ਅਲੋਪ ਹੁੰਦੀ ਜੈਵਿਕ ਵਿਭਿੰਨਤਾ ਮਨੁੱਖੀ ਸੱਭਿਅਤਾ ਨੂੰ ਤਬਾਹੀ ਵੱਲ ਲੈ ਜਾਂਦੀ ਹੈ। ਖੁਸ਼ਹਾਲ ਜੈਵਿਕ ਵਿਭਿੰਨਤਾ ਮਨੁੱਖ ਸਿਹਤ ਅਤੇ ਕਲਿਆਣ ਲਈ ਜ਼ਰੂਰੀ ਵਾਤਾਵਰਣਕ ਤੰਤਰ ਦਾ ਨਿਰਮਾਣ ਕਰਕੇ ਕਈ ਉਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ। (United Nations Environment Programme)

ਜੈਵਿਕ ਵਿਭਿੰਨਤਾ ਅਤੇ ਸਿਹਤਮੰਦ ਵਾਤਾਵਰਣ ਤੰਤਰ ਹੜ੍ਹ, ਸੋਕਾ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫਤਾਂ ਖਿਲਾਫ਼ ਮਹੱਤਵਪੂਰਨ ਕੁਦਰਤੀ ਬਚਾਅ ਪ੍ਰਦਾਨ ਕਰਦੇ ਹਨ ਉੱਥੇ ਵਧਦੀ ਅਬਾਦੀ, ਮਿੱਟੀ ਪ੍ਰਦੂਸ਼ਣ, ਜੰਗਲਾਂ ਦੀ ਕਟਾਈ, ਵਾਤਾਵਰਨ ਪ੍ਰਦੂਸ਼ਣ, ਅੱਗ, ਜਲਵਾਯੂ ਬਦਲਾਅ ਅਤੇ ਵਧਦੇ ਇਨਸਾਨੀ ਲਾਲਚ ਕਾਰਨ ਜੈਵਿਕ ਵਿਭਿੰਨਤਾ ਦਾ ਬੜੀ ਤੇਜ਼ੀ ਨਾਲ ਘਾਣ ਹੋ ਰਿਹਾ ਹੈ, ਜੋ ਗੰਭੀਰ ਵਾਤਾਵਰਨਣ ਚਿੰਤਾ ਦਾ ਵਿਸ਼ਾ ਹੈ ਦੁਨੀਆ ਦੀ 70 ਫੀਸਦੀ ਜੈਵਿਕ ਵਿਭਿੰਨਤਾ ਸਿਰਫ਼ 17 ਦੇਸਾਂ ’ਚ ਪਾਈ ਜਾਂਦੀ ਹੈ, ਜਿਸ ’ਚ ਭਾਰਤ ਵੀ ਸ਼ਾਮਲ ਹੈ। ਭਾਰਤ ਦਾ ਖੇਤਰਫ਼ਲ ਦੁਨੀਆ ਦੇ ਕੁੱਲ ਖੇਤਰਫ਼ਲ ਦਾ ਸਿਰਫ਼ 2.4 ਫੀਸਦੀ ਹੈ। (United Nations Environment Programme)

ਇਹ ਵੀ ਪੜ੍ਹੋ : ਰਾਜਨੀਤੀ ਦਾ ਡਿੱਗਦਾ ਪੱਧਰ ਪਰ ਵੋਟਰ ਸਮਝਦਾਰ

ਪਰ ਇੱਥੇ ਜਾਨਵਰਾਂ ਦੀਆਂ ਲਗਭਗ 91 ਹਜ਼ਾਰ ਅਤੇ ਪੌਦਿਆਂ ਦੀਆਂ 45 ਹਜ਼ਾਰ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਜੈਵਿਕ ਵਿਭਿੰਨਤਾ ਦਾ ਇਹ ਵਿਸ਼ਾਲ ਰੂਪ ਵਾਤਾਵਰਣਕ-ਤੰਤਰ ਨੂੰ ਸੰਤੁਲਿਤ ਰੱਖਣ ਅਤੇ ਮਨੁੱਖ ਜੀਵਨ ਨੂੰ ਅਨੁਕੂਲ ਬਣਾਉਣ ’ਚ ਕਾਫੀ ਮੱਦਦਗਾਰ ਸਾਬਤ ਹੋਇਆ ਹੈ ਵੱਖ-ਵੱਖ ਤਰ੍ਹਾਂ ਦੇ ਪੌਦਿਆਂ ਅਤੇ ਜੀਵਾਂ ਦੀ ਵਿਸਤ੍ਰਿਤ ਲੜੀ ਸਿਹਤਮੰਦ ਵਾਤਾਵਰਣਕ ਪ੍ਰਣਾਲੀ ਦੇ ਨਿਰਮਾਣ ’ਚ ਸਹਾਇਕ ਹੈ ਭਾਵ, ਰੁੱਖ-ਪੌਦੇ ਜੀਵਨਦਾਤੀ ਹਵਾ ਦਾ ਸੰਚਾਰ ਕਰਦੇ ਹਨ ਅਤੇ ਵਾਯੂਮੰਡਲ ’ਚੋਂ ਕਾਰਬਨ ਡਾਇਆਕਸਾਈਡ ਵਰਗੀਆਂ ਗ੍ਰੀਨਹਾਊਸ ਗੈਸਾਂ ਨੂੰ ਸੋਖ ਕੇ ਧਰਤੀ ਨੂੰ ਵਧੇਰੇ ਤਾਪ ਦੇ ਖ਼ਤਰੇ ਤੋਂ ਬਚਾਉਂਦੇ ਹਨ। (United Nations Environment Programme)

ਉੱਥੇ, ਮੂੰਗੇ ਦੀਆਂ ਚੱਟਾਨਾਂ ਅਤੇ ਸਦਾਬਹਾਰ ਜੰਗਲ ਤੂਫ਼ਾਨ ਅਤੇ ਸੁਨਾਮੀ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ, ਜਦੋਂਕਿ ਮਧੂਮੱਖੀ ਅਤੇ ਚਮਗਿੱਦੜ ਵਰਗੇ ਕੁਝ ਜੀਵ ਫੁੱਲਾਂ ਦੇ ਪਰਾਗਣ ’ਚ ਸਹਾਇਕ ਹੁੰਦੇ ਹਨ ਇੱਕ ਪਾਸੇ ਰਾਈਜ਼ੋੋਬੀਅਮ, ਐਜੋਟੋਬੈਕਟਰ ਵਰਗੇ ਬੈਕਟੀਰੀਆ ਅਤੇ ਗੰਡੋਏ ਵਰਗੇ ਜੀਵ ਮਿੱਟੀ ਨੂੰ ਉਪਜਾਊ ਬਣਾਉਣ ’ਚ ਸਹਾਇਕ ਹਨ, ਉੱਥੇ ਦੂਜੇ ਪਾਸੇ ਗਿੱਦ ਅਤੇ ਕੁੱਤੇ ਵਰਗੇ ਜੀਵ ਮ੍ਰਿਤਕ ਜੀਵਾਂ ਦੀ ਰਹਿੰਦ-ਖੂੰਹਦ ਦਾ ਨਿਬੇੜਾ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਹਨ ਸਾਰੇ ਜੀਵਾਂ ਅਤੇ ਪੌਦਿਆਂ ਦੇ ਸਹਿਯੋਗ ਨਾਲ ਇੱਕ ਸਿਹਤਮੰਦ ਵਾਤਾਵਰਣਕ ਤੰਤਰ ਦਾ ਨਿਰਮਾਣ ਹੁੰਦਾ ਹੈ। (United Nations Environment Programme)

ਪੌਦਿਆਂ ਅਤੇ ਜੀਵਾਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋ ਗਈਆਂ ਹਨ

ਜਿਸ ’ਚ ਮਨੁੱਖ ਦੀ ਬੇਲੋੜੀ ਦਖ਼ਲਅੰਦਾਜ਼ੀ ਦਾ ਮਾੜਾ ਅਸਰ ਪੈਂਦਾ ਹੈ ਅਸੰਤੁਲਿਤ ਆਰਥਿਕ ਵਿਕਾਸ ਅਤੇ ਜਲਵਾਯੂ ਬਦਲਾਅ ਦੀ ਵਜ੍ਹਾ ਨਾਲ ਇਨ੍ਹਾਂ ’ਚੋਂ ਪੌਦਿਆਂ ਅਤੇ ਜੀਵਾਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋ ਗਈਆਂ ਹਨ, ਜਦੋਂਕਿ ਕਈਆਂ ਦੀ ਹੋਂਦ ਖਤਰੇ ’ਚ ਹੈ ਮਨੁੱਖੀ ਸਮਾਜ ਲਈ ਇਹ ਇੱਕ ਭਿਆਨਕ ਚਿਤਾਵਨੀ ਹੈ ਜੇਕਰ ਸਮਾਂ ਰਹਿੰਦੇ ਸੰਕਟਗ੍ਰਸਤ ਪ੍ਰਜਾਤੀਆਂ ਦੀ ਸੁਰੱਖਿਆ ਦੇ ਤੁਰੰਤ ਅਤੇ ਠੋਸ ਯਤਨ ਨਾ ਕੀਤੇ ਗਏ, ਤਾਂ ਉਨ੍ਹਾਂ ਨੂੰ ਵੀ ਕਿੱਸੇ- ਕਹਾਣੀਆਂ ਦਾ ਹਿੱਸਾ ਬਣਨ ’ਚ ਜ਼ਿਆਦਾ ਸਮਾਂ ਨਹੀਂ ਲੱਗੇਗਾ! ਜ਼ਰੂਰੀ ਹੈ ਕਿ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਪ੍ਰਤੀ ਸੰਵੇਦਨਸ਼ੀਲ ਹੋਇਆ ਜਾਵੇ। (United Nations Environment Programme)

ਸੰਯੁਕਤ ਰਾਸ਼ਟਰ ਨੇ 2011-2020 ਮਿਆਦ ਨੂੰ ‘ਜੈਵਿਕ ਵਿਭਿੰਨਤਾ ਦਹਾਕਾ’ ਐਲਾਨ ਕੀਤਾ ਸੀ

ਸੰਯੁਕਤ ਰਾਸ਼ਟਰ ਨੇ 2011-2020 ਮਿਆਦ ਨੂੰ ‘ਜੈਵਿਕ ਵਿਭਿੰਨਤਾ ਦਹਾਕਾ’ ਐਲਾਨ ਕੀਤਾ ਸੀ, ਜਿਸ ਦਾ ਮਕਸਦ ਜੈਵਿਕ ਵਿਭਿੰਨਤਾ ਲਈ ਪੈਦਾ ਹੋਏ ਖਤਰਿਆਂ ਬਾਰੇ ਜਾਗਰੂਕਤਾ ਵਧਾਉਣਾ ਸੀ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਲਈ ਸਭ ਤੋਂ ਵੱਡੀ ਜ਼ਰੂਰਤ ਉਨ੍ਹਾਂ ਮਨੁੱਖੀ ਗਤੀਵਿਧੀਆਂ ’ਤੇ ਲਗਾਮ ਲਾਉਣੀ ਹੈ, ਜੋ ਜੈਵਿਕ ਵਿਭਿੰਨਤਾ ਲਈ ਖਤਰਨਾਕ ਸਿੱਧ ਹੋ ਰਹੀਆਂ ਹਨ ਸਿਹਤਮੰਤ ਵਾਤਾਵਰਣਕ ਤੰਤਰ ਅਤੇ ਜੀਵਨ ਦੇ ਅਨੁਕੂਲ ਵਾਤਾਵਰਨ ਦੀ ਸਥਾਪਨਾ ਲਈ ਜੈਵਿਕ ਵਿਭਿੰਨਤਾ ਦਾ ਹੋਣਾ ਬੇਹੱਦ ਜ਼ਰੂਰੀ ਹੈ, ਪਰ ਜਾਗਰੂਕਤਾ ਦੀ ਘਾਟ ਕਾਰਨ ਜੈਵਿਕ ਵਿਭਿੰਨਤਾ ਨੂੰ ਕਈ ਪੱਧਰਾਂ ’ਤੇ ਤੋੜਿਆ ਜਾ ਰਿਹਾ ਹੈ। (United Nations Environment Programme)

ਇਸ ਦੀ ਸੁਰੱਖਿਆ ਪ੍ਰਤੀ ਸਾਡੀ ਨਾਕਾਮਯਾਬੀ ਠੀਕ ਨਹੀਂ ਹੈ ਅਸੀਂ ਕਈ ਪੱਧਰਾਂ ’ਤੇ ਇਸ ਦੀ ਸੁਰੱਖਿਆ ਦੇ ਨਮਿੱਤ ਯਤਨ ਕਰ ਸਕਦੇ ਹਾਂ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਲਈ ਮੁੱਖ ਤੌਰ ’ਤੇ ਦੋ ਰਣਨੀਤੀਆਂ ਅਪਣਾਈਆਂ ਜਾਂਦੀਆਂ ਹਨ ਪਹਿਲੀ, ਸਵੈ-ਸਥਾਨਕ (ਇਨ-ਸੀਟੂ) ਸੁਰੱਖਿਆ ਵਿਧੀ, ਜਿਸ ’ਚ ਰਾਸ਼ਟਰੀ ਪਾਰਕ, ਜੰਗਲੀ ਜੀਵ ਪਾਰਕ ਅਤੇ ਬਾਇਓਸਫੀਅਰ ਰਿਜ਼ਰਵ ਸ਼ਾਮਲ ਹਨ ਦੂਜੀ, ਬਹਰੀ ਸਥਾਨਕ (ਐਕਸ-ਸੀਟੂ) ਸੁਰੱਖਿਆ ਵਿਧੀ, ਜਿਸ ’ਚ ਬਨਸਪਤੀ ਪਾਰਕ, ਚਿੜੀਆਘਰ, ਬੀਜ ਬੈਂਕ, ਜੀਨ ਬੈਂਕ ਆਦਿ ਸ਼ਾਮਲ ਹਨ ਜੈਵਿਕ ਵਿਭਿੰਨਤਾ ਸੁਰੱਖਿਆ ਦੀਆਂ ਇਨ੍ਹਾਂ ਦੋਵਾਂ ਵਿਧੀਆਂ ’ਚ ਫਰਕ ਇਹ ਹੈ। (United Nations Environment Programme)

ਜੈਵਿਕ ਵਿਭਿੰਨਤਾ ਦੀ ਸੁਰੱਖਿਆ ਦੀਆਂ ਇਹ ਦੋਵੇਂ ਹੀ ਵਿਧੀਆਂ ਅਲੋਪ ਹੋਣ ਕਿਨਾਰੇ

ਕਿ ਸਵੈ-ਸਥਾਨਕ ਸੁਰੱਖਿਆ ’ਚ ਅਲੋਪ ਹੁੰਦੀਆਂ ਪ੍ਰਜਾਤੀਆਂ ਨੂੰ ਬਣਾਈ ਰੱਖਣ ਅਤੇ ਉਨ੍ਹਾਂ ਦੀ ਮੁੜ-ਪ੍ਰਾਪਤੀ ਲਈ ਉਨ੍ਹਾਂ ਦੀ ਕੁਦਰਤੀ ਰਿਹਾਇਸ਼ਾਂ ’ਚ ਸੁਰੱਖਿਆ ਕੀਤੀ ਜਾਂਦੀ ਹੈ ਜਦੋਂ ਕਿ ਬਾਹਰੀ-ਸਥਾਨਕ ਸੁਰੱਖਿਆ ਵਿਧੀ ’ਚ ਸੰਕਟਾਗ੍ਰਸਤ ਪ੍ਰਜਾਤੀਆਂ ਦੀ ਸੁਰੱਖਿਆ ਕੁਦਰਤੀ ਰਿਹਾਇਸ਼ਾਂ ਦੀ ਤਰਜ਼ ’ਤੇ ਵਿਕਸਿਤ ਮਨੁੱਖ ਵੱਲੋਂ ਬਣਾਈਆਂ ਰਿਹਾਇਸ਼ਾਂ ’ਚ ਕੀਤੀ ਜਾਂਦੀ ਹੈ ਹਾਲਾਂਕਿ, ਜੈਵਿਕ ਵਿਭਿੰਨਤਾ ਦੀ ਸੁਰੱਖਿਆ ਦੀਆਂ ਇਹ ਦੋਵੇਂ ਹੀ ਵਿਧੀਆਂ ਅਲੋਪ ਹੋਣ ਕਿਨਾਰੇ ਜਾਨਵਰਾਂ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਦੀ ਰੱਖਿਆ, ਰੱਖ-ਰਖਾਅ ਅਤੇ ਮੁੜ-ਪ੍ਰਾਪਤੀ ’ਚ ਸਹਾਇਕ ਹਨ ਸਵੈ-ਸਥਾਨਕ ਸੁਰੱਖਿਆ ਵਿਧੀ ਤਹਿਤ ਦੇਸ਼ ’ਚ ਹੁਣ ਤੱਕ ਸੈਂਕੜੇ ਰਾਸ਼ਟਰੀ ਪਾਰਕ, ਜੰਗਲੀ ਜੀਵ ਪਾਰਕ ਅਤੇ ਬਾਇਓਸਫੀਅਰ ਰਿਜ਼ਰਵ ਵਿਕਸਿਤ ਕੀਤੇ ਗਏ ਹਨ। (United Nations Environment Programme)

ਜਦੋਂਕਿ, ਦੂਜੇ ਪਾਸੇ ਬਾਹਰੀ-ਸਥਾਨਕ ਸੁਰੱਖਿਆ ਤਹਿਤ ਦੇਸ਼ ’ਚ ਵੱਡੀ ਗਿਣਤੀ ’ਚ ਚਿੜੀਆਘਰ ਅਤੇ ਬਨਸਪਤੀ ਪਾਰਕ ਸਥਾਪਿਤ ਹਨ ਇਨ੍ਹਾਂ ਨਾਲ ਜੀਵ-ਜੰਤੂਆਂ ਅਤੇ ਰੁੱਖਾਂ ਦੀਆਂ ਅਣਗਿਣਤ ਪ੍ਰਜਾਤੀਆਂ ਨੂੰ ਸੁਰੱਖਿਅਤ ਕੀਤਾ ਜਾ ਸਕਿਆ ਹੈ ਫ਼ਿਲਹਾਲ, ਮਨੁੱਖੀ ਗਤੀਵਿਧੀਆਂ ’ਤੇ ਲਗਾਮ ਲਾਉਣ ਦੇ ਨਾਲ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਲਈ ਸਮਾਜ ’ਚ ਜਾਗਰੂਕਤਾ ਦੀ ਅਲਖ ਜਗਾਉਣੀ ਹੋਵੇਗੀ, ਫਿਰ ਹੀ ਅਸੀਂ ਜਲਵਾਯੂ ਬਦਲਾਅ ਦੇ ਖਤਰੇ ਦਾ ਸਾਹਮਣਾ ਕਰ ਸਕਾਂਗੇ ਜੈਵਿਕ-ਵਿਭਿੰਨਤਾ ’ਚ ਗਿਰਾਵਟ ਇੱਕ ਗੰਭੀਰ ਵਾਤਾਵਰਣਕ ਮੁੱਦਾ ਹੈ, ਜਿਸ ’ਤੇ ਜਿੰਨਾ ਛੇਤੀ ਹੋ ਸਕੇ ਧਿਆਨ ਦੇਣ ਦੀ ਲੋੜ ਹੈ ਜੈਵ-ਵਿਭਿੰਨਤਾ ਨੂੰ ਸੰਭਾਲਣਾ ਸਾਡੀ ਕੌਮੀ ਜਿੰਮੇਵਾਰੀ ਹੈ ਇਹ ਗੱਲ ਦੁਨੀਆ ਦੇ ਅੱਠ ਅਰਬ ਲੋਕਾਂ ਨੂੰ ਆਪਣੇ ਪੱਲੇ ਬੰਨ੍ਹਣੀ ਪਵੇਗੀ। (United Nations Environment Programme)

ਸੁਧੀਰ ਕੁਮਾਰ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here