NZ vs WI: ਟੀ20 ਵਿਸ਼ਵ ਕੱਪ ’ਚ ਵੈਸਟਇੰਡੀਜ਼ ਨੇ ਲਗਾਤਾਰ ਦੂਜੀ ਵਾਰ ਨਿਊਜੀਲੈਂਡ ਨੂੰ ਹਰਾਇਆ

NZ vs WI

13 ਦੌੜਾਂ ਨਾਲ ਜਿੱਤਿਆ ਮੈਚ | NZ vs WI

  • ਸੁਪਰ-8 ਲਈ ਕੀਤਾ ਕੁਆਲੀਫਾਈ, ਰਦਰਫੋਰਡ ਦਾ ਅਰਧਸੈਂਕੜਾ

ਸਪੋਰਟਸ ਡੈਸਕ। ਆਈਸੀਸੀ ਟੀ-20 ਵਿਸ਼ਵ ਕੱਪ ਦੇ 29ਵੇਂ ਮੈਚ ’ਚ ਵੈਸਟਇੰਡੀਜ ਨੇ ਨਿਊਜੀਲੈਂਡ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਵੈਸਟਇੰਡੀਜ ਦੀ ਟੀ-20 ਵਿਸ਼ਵ ਕੱਪ ’ਚ ਕੀਵੀ ਟੀਮ ਖਿਲਾਫ਼ ਇਹ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ 2012 ਦੇ ਵਿਸ਼ਵ ਕੱਪ ’ਚ ਦੋਵਾਂ ਟੀਮਾਂ ਵਿਚਕਾਰ ਸਿਰਫ ਇੱਕ ਮੈਚ ਖੇਡਿਆ ਗਿਆ ਸੀ, ਜਿਸ ਨੂੰ ਵੈਸਟਇੰਡੀਜ ਨੇ ਸੁਪਰ ਓਵਰ ’ਚ ਜਿੱਤਿਆ ਸੀ। ਤ੍ਰਿਨੀਦਾਦ ਦੀ ਬ੍ਰਾਇਨ ਲਾਰਾ ਕ੍ਰਿਕੇਟ ਅਕੈਡਮੀ ’ਚ ਨਿਊਜੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਵੈਸਟਇੰਡੀਜ ਨੇ 20 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ 149 ਦੌੜਾਂ ਬਣਾਈਆਂ ਤੇ ਨਿਊਜੀਲੈਂਡ ਨੂੰ 150 ਦੌੜਾਂ ਦਾ ਟੀਚਾ ਦਿੱਤਾ। (NZ vs WI)

ਇਹ ਵੀ ਪੜ੍ਹੋ : IND vs USA: ਭਾਰਤ ਨੇ ਲਾਈ ਜਿੱਤ ਦੀ ਹੈਟ੍ਰਿਕ, ਸੂਰਿਆ-ਦੁਬੇ ਦੀਆਂ ਪਾਰੀਆਂ ਦੀ ਮੱਦਦ ਨਾਲ ਸੁਪਰ-8 ਲਈ ਕੁਆਲੀਫਾਈ

ਜਵਾਬ ’ਚ ਨਿਊਜੀਲੈਂਡ ਦੀ ਟੀਮ 20 ਓਵਰਾਂ ’ਚ 9 ਵਿਕਟਾਂ ਗੁਆ ਕੇ 136 ਦੌੜਾਂ ਹੀ ਬਣਾ ਸਕੀ। ਇਸ ਨਾਲ ਵੈਸਟਇੰਡੀਜ ਨੇ ਸੁਪਰ-8 ਲਈ ਕੁਆਲੀਫਾਈ ਕਰ ਲਿਆ ਹੈ। ਵਿੰਡੀਜ ਸੁਪਰ-8 ਲਈ ਕੁਆਲੀਫਾਈ ਕਰਨ ਵਾਲੀ ਚੌਥੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ, ਅਸਟਰੇਲੀਆ ਤੇ ਭਾਰਤ ਸੁਪਰ-8 ਵਿੱਚ ਪਹੁੰਚ ਚੁੱਕੇ ਹਨ। ਸ਼ੇਰਫੇਨ ਰਦਰਫੋਰਡ ਟੀਮ ਦਾ ਸਭ ਤੋਂ ਜ਼ਿਆਦਾ ਸਕੋਰਰ ਰਿਹਾ। ਉਨ੍ਹਾਂ ਨੇ 39 ਗੇਂਦਾਂ ’ਤੇ 68 ਦੌੜਾਂ ਦੇ ਅਜੇਤੂ ਪਾਰੀ ਖੇਡੀ। ਉਨ੍ਹਾਂ ਨੂੰ ‘ਪਲੇਅਰ ਆਫ ਦਾ ਮੈਚ’ ਦਾ ਅਵਾਰਡ ਦਿੱਤਾ ਗਿਆ। (NZ vs WI)

ਟਰਨਿੰਗ ਪੁਆਇੰਟ | NZ vs WI

ਮੈਚ ਦਾ ਟਰਨਿੰਗ ਪੁਆਇੰਟ 19ਵਾਂ ਤੇ 20ਵਾਂ ਓਵਰ ਰਿਹਾ। ਵੈਸਟਇੰਡੀਜ ਨੇ 18 ਓਵਰਾਂ ’ਚ 112 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਕੇਨ ਵਿਲੀਅਮਸਨ ਨੇ 19ਵੇਂ ਓਵਰ ’ਚ ਡੇਰਿਲ ਮਿਸ਼ੇਲ ਤੋਂ ਗੇਂਦਬਾਜ਼ੀ ਕਰਵਾਈ। ਇੱਥੇ ਹੀ ਰਦਰਫੋਰਡ ਨੇ ਮੈਚ ਪਲਟ ਦਿੱਤਾ। ਉਨ੍ਹਾਂ ਇੱਕ ਓਵਰ ’ਚ 3 ਛੱਕੇ ਜੜੇ ਤੇ ਕੁਲ 19 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਗੇਂਦਬਾਜੀ 20ਵੇਂ ਓਵਰ ’ਚ ਮਿਸ਼ੇਲ ਸੈਂਟਨਰ ਨੂੰ ਗੇਂਦਬਾਜ਼ੀ ਸੌਂਪੀ। ਇਸ ਓਵਰ ’ਚ ਰਦਰਫੋਰਡ ਨੇ ਦੋ ਚੌਕੇ ਤੇ ਇੱਕ ਛੱਕੇ ਸਮੇਤ 18 ਦੌੜਾਂ ਬਣਾਈਆਂ।

ਵੈਸਟਇੰਡੀਜ ਦੀ ਪਾਰੀ : ਰਦਰਫੋਰਡ ਨੇ ਟੀਮ ਨੂੰ 149 ਤੱਕ ਪਹੁੰਚਾਇਆ | NZ vs WI

ਪਹਿਲਾਂ ਬੱਲੇਬਾਜੀ ਕਰਨ ਉਤਰੀ ਵੈਸਟਇੰਡੀਜ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੇ ਪਾਵਰਪਲੇ ’ਚ ਹੀ 4 ਵਿਕਟਾਂ ਗੁਆ ਦਿੱਤੀਆਂ ਸਨ। ਜਦਕਿ 5 ਵਿਕਟਾਂ ਸਿਰਫ 30 ਦੌੜਾਂ ’ਤੇ ਡਿੱਗ ਗਈਆਂ ਸਨ। ਇਸ ਤੋਂ ਬਾਅਦ ਛੇਵੇਂ ਨੰਬਰ ’ਤੇ ਬੱਲੇਬਾਜੀ ਕਰਨ ਆਏ ਸ਼ੇਰਫੇਨ ਰਦਰਫੋਰਡ ਨੇ ਪਾਰੀ ਦੀ ਜ਼ਿੰਮੇਵਾਰੀ ਸੰਭਾਲੀ ਤੇ ਸਕੋਰ ਨੂੰ 149 ਤੱਕ ਪਹੁੰਚਾਇਆ। ਰਦਰਫੋਰਡ ਨੇ ਨਾਬਾਦ 68 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਨਿਕੋਲਸ ਪੂਰਨ ਨੇ 17, ਅਕੀਲ ਹੋਸੀਨ ਨੇ 15, ਆਂਦਰੇ ਰਸਲ ਨੇ 14 ਤੇ ਰੋਮੀਓ ਸੈਫਰਡ ਨੇ 13 ਦੌੜਾਂ ਦਾ ਯੋਗਦਾਨ ਪਾਇਆ। ਟੀਮ ਦੇ ਛੇ ਬੱਲੇਬਾਜ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕੇ। ਨਿਊਜੀਲੈਂਡ ਲਈ ਟ੍ਰੈਂਟ ਬੋਲਟ ਨੇ 3 ਵਿਕਟਾਂ ਲਈਆਂ। ਟਿਮ ਸਾਊਥੀ ਤੇ ਲੋਕੀ ਫਰਗੂਸਨ ਨੇ 2-2 ਵਿਕਟਾਂ ਲਈਆਂ। ਜੇਮਸ ਨੀਸ਼ਮ ਤੇ ਮਿਸ਼ੇਲ ਸੈਂਟਨਰ ਨੂੰ 1-1 ਵਿਕਟ ਮਿਲੀ। (NZ vs WI)

ਨਿਊਜੀਲੈਂਡ ਦੀ ਪਾਰੀ : ਫਿਲਿਪਸ ਨੇ 40 ਦੌੜਾਂ ਬਣਾਈਆਂ, ਪਰ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ | NZ vs WI

150 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜੀਲੈਂਡ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ। ਨਿਊਜੀਲੈਂਡ ਲਈ ਗਲੇਨ ਫਿਲਿਪਸ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਉਸ ਨੇ 33 ਗੇਂਦਾਂ ’ਤੇ 40 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਨੇ ਤਿੰਨ ਚੌਕੇ ਤੇ ਦੋ ਛੱਕੇ ਲਾਏ। ਉਨ੍ਹਾਂ ਤੋਂ ਇਲਾਵਾ ਮਿਸ਼ੇਲ ਸੈਂਟਨਰ ਨੇ ਅਜੇਤੂ 21 ਦੌੜਾਂ, ਫਿਨ ਐਲਨ ਨੇ 26 ਦੌੜਾਂ ਤੇ ਡੇਰਿਲ ਮਿਸ਼ੇਲ ਨੇ 12 ਦੌੜਾਂ ਬਣਾਈਆਂ। ਵੈਸਟਇੰਡੀਜ ਲਈ ਅਲਜਾਰੀ ਜੋਸੇਫ ਨੇ 4 ਵਿਕਟਾਂ ਲਈਆਂ। ਜਦਕਿ ਮੋਤੀ ਨੇ 3 ਵਿਕਟਾਂ ਲਈਆਂ। ਆਂਦਰੇ ਰਸਲ ਤੇ ਅਕੇਲ ਹੋਸੀਨ ਨੂੰ 1-1 ਵਿਕਟ ਮਿਲੀ। (NZ vs WI)

ਦੋਵਾਂ ਟੀਮਾਂ ਦੀ ਪਲੇਇੰਗ-11 | NZ vs WI

ਨਿਊਜੀਲੈਂਡ : ਕੇਨ ਵਿਲੀਅਮਸਨ (ਕਪਤਾਨ), ਫਿਨ ਐਲਨ, ਡੇਵੋਨ ਕੋਨਵੇ (ਵਿਕਟਕੀਪਰ), ਡੇਰਿਲ ਮਿਸ਼ੇਲ, ਗਲੇਨ ਫਿਲਿਪਸ, ਜੇਮਸ਼ ਨੀਸ਼ਮ, ਮਿਸ਼ੇਲ ਸੈਂਟਨਰ, ਰਚਿਨ ਰਵਿੰਦਰਾ, ਟਿਮ ਸਾਊਥੀ, ਲੌਕੀ ਫਰਗੂਸਨ ਤੇ ਟ੍ਰੇਂਟ ਬੋਲਟ।

ਵੈਸਟਇੰਡੀਜ : ਰੋਵਮੈਨ ਪਾਵੇਲ (ਕਪਤਾਨ), ਬ੍ਰੈਂਡਨ ਕਿੰਗ, ਜੌਹਨਸਨ ਚਾਰਲਸ, ਨਿਕੋਲਸ ਪੂਰਨ (ਵਿਕਟਕੀਪਰ), ਰੋਸਟਨ ਚੇਜ, ਸ਼ੇਰਫੇਨ ਰਦਰਫੋਰਡ, ਆਂਦਰੇ ਰਸਲ, ਰੋਮੀਓ ਸ਼ੈਫਰਡ, ਅਕੇਲ ਹੋਸੀਨ, ਅਲਜਾਰੀ ਜੋਸੇਫ ਤੇ ਗੁਦਾਕੇਸ ਮੋਤੀ।