ਰਾਜਨੀਤੀ ਦਾ ਡਿੱਗਦਾ ਪੱਧਰ ਪਰ ਵੋਟਰ ਸਮਝਦਾਰ

Lok Sabha Elaction 2024

ਲੋਕ ਸਭਾ ਚੋਣਾਂ ਦੀਆਂ ਹੁਣ ਦੋ ਗੇੜਾਂ ਦੀਆਂ ਵੋਟਾਂ ਪੈਣੀਆਂ ਬਾਕੀ ਹਨ ਪੰਜ ਗੇੜਾਂ ’ਚ 429 ਲੋਕ ਸਭਾ ਸੀਟਾਂ ’ਤੇ ਵੋਟਾਂ ਪੈ ਗਈਆਂ ਹਨ, ਬਾਕੀ ਦੋ ਗੇੜਾਂ ’ਚ 114 ਸੀਟਾਂ ’ਤੇ ਵੋਟਾਂ ਪੈਣੀਆਂ ਹਨ ਇਹ ਚੋਣਾਂ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਚੋਣਾਂ ਹਨ, ਜੋ 44 ਦਿਨਾਂ ਤੱਕ ਚੱਲਣਗੀਆਂ ਪਰ ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ ’ਚ ਸਿਆਸੀ ਸੁੱਚਤਾ, ਨੈਤਿਕਤਾ, ਮਰਿਆਦਾ ਦੀ ਲਗਾਤਾਰ ਗਿਰਾਵਟ ਦੇਖੀ ਗਈ ਹੈ ਜਾਤੀ, ਧਰਮ, ਭਾਸ਼ਾ ਦੇ ਆਧਾਰ ’ਤੇ ਜ਼ਹਿਰ ਘੋਲਣ ’ਚ ਕੋਈ ਵੀ ਸਿਆਸੀ ਪਾਰਟੀ ਪਿੱਛੇ ਨਹੀਂ ਹੈ। ਦੇਰ ਨਾਲ ਹੀ ਸਹੀ ਆਖ਼ਰਕਾਰ ਚੋਣ ਕਮਿਸ਼ਨ ਨੇ ਇਸ ’ਤੇ ਸਖ਼ਤ ਨੋਟਿਸ ਲਿਆ। (Lok Sabha Elaction 2024)

ਭਾਜਪਾ ਅਤੇ ਕਾਂਗਰਸ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਆਪਣੀ-ਆਪਣੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਨੂੰ ਆਪਣੇ ਭਾਸ਼ਣਾਂ ’ਚ ਸਾਵਧਾਨੀ ਵਰਤਣ ਅਤੇ ਮਰਿਆਦਾ ’ਚ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ ਸਮਾਜਿਕ-ਸੱਭਿਆਚਾਰਕ ਮਾਹੌਲ ਨੂੰ ਚੋਣਾਂ ਕਾਰਨ ਕੋਈ ਵੀ ਪਾਰਟੀ ਵਿਗਾੜਨ ਦੀ ਕੋਸ਼ਿਸ਼ ਨਾ ਕਰੇ ਹਾਲਾਂਕਿ ਆਗੂਆਂ ਨੇ ਆਪਣੇ ਭਾਸ਼ਣਾਂ ’ਚ ਪ੍ਰਤੱਖ ਅਤੇ ਅਪ੍ਰਤੱਖ ਤੌਰ ’ਤੇ ਜਾਤੀ, ਧਰਮ ਦਾ ਰਾਗ ਅਲਾਪਿਆ ਹੈ ਅਤੇ ਭਾਸ਼ਾ ਦਾ ਸੰਜਮ ਵੀ ਗੁਆਇਆ ਹੈ ਪਰ ਜਨਤਾ ਨੇ ਆਪਸੀ ਪ੍ਰੇਮ ਅਤੇ ਭਾਈਚਾਰਾ ਨਹੀਂ ਗੁਆਇਆ ਪੰਜ ਗੇੜਾਂ ਦੀਆਂ ਚੋਣਾਂ ਹੋ ਗਈਆਂ ਹਨ। (Lok Sabha Elaction 2024)

ਇਹ ਵੀ ਪੜ੍ਹੋ : ਚੋਣ ਕਮਿਸ਼ਨ ਵੱਲੋਂ ਲੁਧਿਆਣਾ ਅਤੇ ਜਲੰਧਰ ਦੇ ਨਵੇਂ ਪੁਲਿਸ ਕਮਿਸ਼ਨਰ ਨਿਯੁਕਤ

ਜੋ ਇੱਕ-ਅੱਧੀ ਥਾਂ ਨਿੱਕੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਨ ਰਹੀਆਂ ਹੁਣ ਚੋਣਾਂ ਦੌਰਾਨ ਪਹਿਲਾਂ ਵਰਗੀ ਹਿੰਸਾ ਦੇਖਣ ਨੂੰ ਨਹੀਂ ਮਿਲਦੀ ਕੋਈ ਆਗੂ ਚਾਹੇ ਜਿੰਨਾ ਵੀ ਆਪਣੇ ਭਾਸ਼ਣ ’ਚ ਜ਼ਹਿਰ ਉਗਲੇ, ਜਨਤਾ ਅਜਿਹੇ ਭੜਕਾਊ ਆਗੂਆਂ ਦੇ ਪਿੱਛੇ ਨਹੀਂ ਲੱਗਦੀ ਹੁਣ ਵੋਟਰ ਚੁੱਪਚਾਪ ਸ਼ਾਂਤੀਪੂਰਵਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਾ ਹੈ, ਕਿਸੇ ਦੇ ਪਿੱਛੇ ਲੱਗ ਕੇ ਲੜਾਈ-ਝਗੜਾ ਨਹੀਂ ਕਰਦਾ ਆਗੂਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਅਤੇ ਚੋਣ ਕਮਿਸ਼ਨ ਨੂੰ ਵੀ ਸਮਾਜਿਕ ਮਾਹੌਲ ਵਿਗਾੜਨ ਵਾਲਿਆਂ ਨੂੰ ਸਿਰਫ਼ ਨੋਟਿਸ ਦੇ ਕੇ ਚੁੱਪ ਕਰਵਾਉਣ ਦੀ ਬਜਾਇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। (Lok Sabha Elaction 2024)

LEAVE A REPLY

Please enter your comment!
Please enter your name here