RCB vs RR: ਰਾਜਸਥਾਨ ‘ਤੇ ਨਹੀਂ ਫਤਿਹ ਕਰ ਸਕੀ ‘ਵਿਰਾਟ ਸੈਨਾ’

Virat Kohli

ਐਲੀਮੀਨੇਟਰ ਮੁਕਾਬਲਾ : ਫਿਰ ਟੁੱਟਿਆ ‘ਵਿਰਾਟ ਸੁਪਨਾ’ | Virat Kohli

  • ਰਾਜਸਥਾਨ ਨੇ ਆਰਸੀਬੀ ਨੂੰ 4 ਵਿਕਟਾਂ ਨਾਲ ਹਰਾ ਕੀਤਾ ਬਾਹਰ | Virat Kohli
  • ਹੁਣ ਰਾਜਸਥਾਨ ਦਾ ਕੁਆਲੀਫਾਇਰ-2 ’ਚ ਹੈਦਰਾਬਾਦ ਨਾਲ ਮੁਕਾਬਲਾ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) 2024 ’ਚ ਰਾਤ ਐਲੀਮੀਨੇਟਰ ਮੁਕਾਬਲਾ ਰਾਜਸਥਾਨ ਤੇ ਰਾਇਲ ਚੈਲੇਂਜਰਸ ਬੈਂਗਲੁਰੂ ਵਿਚਕਾਰ ਖੇਡਿਆ ਗਿਆ। ਇਹ ਮੁਕਾਬਲਾ ਗੁਜਰਾਤ ਦੇ ਅਹਿਮਦਾਬਾਦ ਵਿਖੇ ਨਰਿੰਦਰ ਮੋਦੀ ਸਟੇਡੀਅਮ ’ਚ ਸੀ। ਜਿੱਥੇ ਰਾਜਸਥਾਨ ਦੀ ਟੀਮ ਨੇ ਬੈਂਗਲੁਰੂ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਇੱਕ ਵਾਰ ਫਿਰ ਤੋਂ ਵਿਰਾਟ ਕੋਹਲੀ ਦੀ ਟੀਮ ਦਾ ਖਿਤਾਬ ਜਿੱਤਣ ਦਾ ਸੁਪਨਾ ਟੁੱਟ ਗਿਆ। ਵਿਰਾਟ ਕੋਹਲੀ ਦੀ ਟੀਮ ਪਿਛਲੇ 17 ਸਾਲਾਂ ਤੋਂ ਆਪਣੇ ਪਹਿਲੇ ਆਈਪੀਐੱਲ ਖਿਤਾਬ ਦੀ ਤਲਾਸ਼ ’ਚ ਸੀ।

Virat Kohli

ਉੱਧਰ ਰਾਜਸਥਾਨ ਦੀ ਟੀਮ ਨੇ ਕੁਆਲੀਫਾਇਰ-2 ’ਚ ਜਗ੍ਹਾ ਬਣਾ ਲਈ ਹੈ। ਹੁਣ ਉਸ ਦਾ ਮੁਕਾਬਲਾ 24 ਮਈ ਨੂੰ ਹੈਦਰਾਬਾਦ ਨਾਲ ਹੋਵੇਗਾ। ਅਹਿਮਦਾਬਾਦ ’ਚ ਬੁੱਧਵਾਰ ਨੂੰ ਰਾਜਸਥਾਨ ਦੀ ਟੀਮ ਨੇ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਰਸੀਬੀ ਦੀ ਟੀਮ ਆਪਣੇ 20 ਓਵਰਾਂ ’ਚ ਸਿਰਫ 172 ਦੌੜਾਂ ਹੀ ਬਣਾ ਸਕੀ। ਰਾਜਸਥਾਨ ਦੀ ਟੀਮ ਨੇ 19 ਓਵਰਾਂ ’ਚ ਇਹ ਟੀਚਾ ਹਾਸਲ ਕਰ ਲਿਆ। ਰੋਵਮੈਨ ਪਾਵੇਲ ਨੇ ਛੱਕਾ ਜੜ ਕੇ ਰਾਜਸਥਾਨ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾਇਆ। ਰਵਿਚੰਦਰਨ ਅਸ਼ਵਿਨ ਨੂੰ ‘ਪਲੇਅਰ ਆਫ ਦਾ ਮੈਚ’ ਦਾ ਅਵਾਰਡ ਦਿੱਤਾ ਗਿਆ। ਅਸ਼ਵਿਨ ਨੇ 19 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਸਨ। (Virat Kohli)

ਇਹ ਵੀ ਪੜ੍ਹੋ : ਜੈਵਿਕ-ਵਿਭਿੰਨਤਾ ਨਾਲ ਜੁੜੀ ਹੈ ਜੀਵਨ ਦੀ ਡੋਰ

RCB ਦੀ ਹਾਰ ਦੇ ਮੁੱਖ ਕਾਰਨ | Virat Kohli

  • ਵੱਡੀ ਪਾਰੀ ਨਹੀਂ ਖੇਡ ਸਕੇ ਇਨ-ਫਾਰਮ ਬੱਲੇਬਾਜ਼ : ਫਾਰਮ ’ਚ ਚੱਲ ਰਹੇ ਆਰਸੀਬੀ ਦੇ ਬੱਲੇਬਾਜ਼ ਵੱਡੀਆਂ ਪਾਰੀਆਂ ਨਹੀਂ ਖੇਡ ਸਕੇ। ਪਾਰੀ ’ਚ ਆਰਸੀਬੀ ਦੀ ਟੀਮ ਵੱਲੋਂ ਇੱਕ ਵੀ ਅਰਧਸੈਂਕੜਾ ਨਹੀਂ ਆਇਆ। ਕਪਤਾਨ ਫਾਫ ਡੂ ਪਲੇਸਿਸ ਨੇ 17, ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ 33 ਜਦਕਿ ਰਜ਼ਤ ਪਾਟੀਦਾਰ 34 ਦੌੜਾਂ ਬਣਾ ਕੇ ਆਊਟ ਹੋਏ।
  • ਹੌਲੀ ਬੱਲੇਬਾਜ਼ੀ ਕੀਤੀ, ਸਕੋਰ 180 ਵੀ ਨਹੀਂ ਪਹੁੰਚਿਆ : ਆਰਸੀਬੀ ਦੇ ਬੱਲੇਬਾਜ਼ਾਂ ਨੇ ਹੌਲੀ ਬੱਲੇਬਾਜ਼ੀ ਕੀਤੀ, ਟਾਪ-3 ਬੱਲੇਬਾਜ਼ਾਂ ਨੇ 140 ਤੋਂ ਵੀ ਘੱਟ ਦੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ। ਟੀਮ ਨੇ 14 ਵੇਂ ਓਵਰ ’ਚ ਜਾ ਕੇ 100 ਦੌੜਾਂ ਦਾ ਅੰਕੜਾ ਪਾਰ ਕੀਤਾ। ਜਿਸ ਕਰਕੇ ਟੀਮ ਪਹਿਲੀ ਪਾਰੀ ’ਚ ਸਿਰਫ 172 ਦੌੜਾਂ ਹੀ ਬਣਾ ਸਕੀ।
  • ਪਾਵਰਪਲੇ ’ਚ ਦੋ ਕੈਚ ਛੱਡੇ, ਸ਼ੁਰੂਆਤੀ 5 ਓਵਰਾਂ ’ਚ ਕੋਈ ਵਿਕਟ ਨਹੀਂ ਮਿਲੀ : 172 ਦੌੜਾਂ ਦੇ ਸਕੋਰ ਦਾ ਬਚਾਅ ਕਰ ਰਹੀ ਆਰਸੀਬੀ ਦੀ ਫੀਲਡਿੰਗ ਵੀ ਖਰਾਬ ਰਹੀ। ਟੀਮ ਨੇ ਪਾਵਰਪਲੇ ’ਚ ਰਾਜਸਥਾਨ ਦੇ ਦੋਵੇਂ ਓਪਨਰ ਬੱਲੇਬਾਜ਼ਾਂ ਦੇ ਕੈਚ ਛੱਡੇ। ਅਜਿਹੇ ’ਚ ਪਾਵਰਪਲੇ ’ਚ ਦਬਾਅ ਨਹੀਂ ਬਣ ਸਕਿਆ ਤੇ ਯਸ਼ਸਵੀ-ਕੈਡਮੋਰ ਨੇ 46 ਦੌੜਾਂ ਦੀ ਸਾਂਝੇਦਾਰੀ ਕੀਤੀ।
  • ਕਾਰਤਿਕ ਨੇ ਪਰਾਗ ਦੇ ਰਨਆਊਟ ਦਾ ਮੌਕਾ ਗੁਆਇਆ : ਰਾਜਸਥਾਨ ਨੇ ਇੱਕ ਸਮੇਂ 112 ਦੌੜਾਂ ’ਤੇ 4 ਵਿਕਟਾਂ ਗੁਆ ਦਿੱਤੀਆਂ ਸਨ ਤੇ 14 ਓਵਰਾਂ ਬਾਅਦ ਸਕੋਰ 115/4 ਦਾ ਸੀ, ਪਰ ਅਗਲੇ ਹੀ ਓਵਰ ’ਚ ਦਿਨੇਸ਼ ਕਾਰਤਿਕ ਨੇ ਰਿਆਨ ਪਰਾਗ ਨੂੰ ਰਨਆਊਟ ਕਰਨ ਦਾ ਮੌਕਾ ਗੁਆ ਦਿੱਤਾ। ਜਿਸ ਦਾ ਪਰਾਗ ਨੇ ਫਾਇਦਾ ਚੁੱਕਿਆ ਤੇ ਹੈਟਮਾਇਰ ਨਾਲ 25 ਗੇਂਦਾਂ ’ਤੇ 45 ਦੌੜਾਂ ਦੀ ਅਹਿਮ ਸਾਂਝੇਦਾਰੀ ਕੀਤੀ। ਇਸ ਸਾਂਝੇਦਾਰੀ ਨੇ ਹੀ ਮੈਚ ਦਾ ਰੁੱਖ ਪਲਟ ਦਿੱਤਾ। (Virat Kohli)

ਟਰਨਿੰਗ ਪੁਆਇੰਟ : ਰਵਿਚੰਦਰਨ ਅਸ਼ਵਿਨ ਦਾ ਓਵਰ, ਲਗਾਤਾਰ 2 ਵਿਕਟਾਂ ਗੁਆਇਆਂ | Virat Kohli

RCB ਦੀ ਪਾਰੀ ਦਾ 13ਵਾਂ ਓਵਰ ਮੈਚ ਦਾ ਟਰਨਿੰਗ ਪੁਆਇੰਟ ਰਿਹਾ। ਰਾਜਸਥਾਨ ਵੱਲੋਂ 13ਵਾਂ ਓਵਰ ਰਵਿਚੰਦਰਨ ਅਸ਼ਵਿਨ ਸੁੱਟ ਰਹੇ ਸਨ। ਇਸ ਓਵਰ ’ਚ ਆਰਸੀਬੀ ਨੇ ਲਗਾਤਾਰ ਦੋ ਗੇਂਦਾਂ ’ਤੇ ਦੋ ਵਿਕਟਾਂ ਲਈਆਂ। ਇੱਥੇ ਅਸ਼ਵਿਨ ਨੇ ਕੈਮਰਨ ਗ੍ਰੀਨ ਤੇ ਗਲੇਨ ਮੈਕਸਵੈੱਲ ਨੂੰ ਪਵੇਲਿਅਨ ਭੇਜਿਆ। ਮੈਕਸਵੈੱਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। (Virat Kohli)

ਮੈਕਸਵੈੱਲ ਦਾ ਬੱਲਾ ਫਿਰ ਦੇ ਗਿਆ ਧੋਖਾ | Virat Kohli

13ਵੇਂ ਓਵਰ ’ਚ ਗਲਤ ਟਾਈਮਿੰਗ ਕਾਰਨ ਇਸ ਗੇਂਦਬਾਜ਼ ਦੀ ਗੇਂਦ ’ਤੇ ਪਾਵੇਲ ਦੇ ਹੱਥੋਂ ਮੈਕਸਵੈੱਲ ਕੈਚ ਆਊਟ ਹੋ ਗਏ। ਗਲੇਨ ਮੈਕਸਵੈੱਲ ਦਾ ਖਰਾਬ ਪ੍ਰਦਰਸ਼ਨ ਜਾਰੀ ਰਿਹਾ ਤੇ ਉਹ ਅਸ਼ਵਿਨ ਦਾ ਸ਼ਿਕਾਰ ਬਣ ਗਏ। ਪਾਟੀਦਾਰ ਚੰਗੀ ਲੈਅ ’ਚ ਦਿਖ ਰਹੇ ਸਨ ਪਰ ਆਵੇਸ਼ ਦੀ ਸ਼ਾਟ ਗੇਂਦ ’ਤੇ ਰਿਆਨ ਪਰਾਗ ਨੂੰ ਕੈਚ ਦੇ ਬੈਠੇ। ਮਹਿਪਾਲ ਲੋਮਰੋਰ ਨੇ 17 ਗੇਂਦਾਂ ’ਤੇ 32 ਦੌੜਾਂ ਦੀ ਤੇਜ਼ ਪਾਰੀ ਖੇਡੀ ਤੇ ਆਰਸੀਬੀ ਦੀ ਰਨ ਰੇਟ ’ਚ ਵਾਧਾ ਕੀਤਾ। ਦਿਨੇਸ਼ ਕਾਰਤਿਕ (11) ਨੂੰ ਐੱਲਬੀਡਬਲਯੂ ਕਰਾਰ ਦਿੱਤਾ ਗਿਆ ਪਰ ਡੀਆਰਐੱਸ ਨੇ ਇਸ ਫੈਸਲੇ ਨੂੰ ਪਲਟ ਦਿੱਤਾ। ਹਾਲਾਂਕਿ ਰੀਪਲੇਅ ’ਚ ਰਾਜਸਥਾਨ ਰਾਇਲਜ਼ ਨੂੰ ਯਕੀਨ ਸੀ ਕਿ ਬੱਲੇ ਤੇ ਪੈਡ ਵਿਚਕਾਰ ਫਰਕ ਹੈ ਪਰ ਤੀਜੇ ਅੰਪਾਇਰ ਨੂੰ ਅਜਿਹਾ ਨਹੀਂ ਲੱਗਿਆ। (Virat Kohli)

LEAVE A REPLY

Please enter your comment!
Please enter your name here