ਕਾਰ ਸਵਾਰ ਤੋਂ ਮੋਟਰਸਾਇਕਲ ਸਵਾਰਾਂ ਨੇ ਪਿਸਤੌਲ ਦੀ ਨੋਕ ’ਤੇ ਲੁੱਟੇ ਲੱਖਾਂ ਰੁਪਏ

Robbery

(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਥੇ ਇੱਕ ਕਾਰ ਸਵਾਰ ਵਿਅਕਤੀ ਨੂੰ ਦੇਰ ਸ਼ਾਮ ਮੋਟਰਸਾਇਕਲ ਸਵਾਰ ਦੋ ਬਦਮਾਸਾਂ ਨੇ ਪਿਸਤੌਲ ਦੀ ਨੋਕ ’ਤੇ ਘੇਰ ਕੇ ਉਸ ਕੋਲੋਂ 2.30 ਲੱਖ ਰੁਪਏ ਦੀ ਨਗਦੀ ਤੇ ਜ਼ਰੂਰੀ ਦਸਤਾਵੇਜ਼ ਲੁੱਟ ਲਏ। ਪੁਲਿਸ ਨੇ ਪੈਟਰੋਲ ਪੰਪ ਦੇ ਮੈਨੇਜਰ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰਨ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਹੈ। Crime News

ਜਾਣਕਾਰੀ ਦਿੰਦਿਆਂ ਅਮਿਤ ਮਿੱਤਲ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਇੱਕ ਪੈਟਰੋਲ ਪੰਪ ’ਤੇ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ। ਦੇਰ ਸ਼ਾਮ ਨੂੰ ਉਹ ਆਪਣੀ ਕਾਰ ’ਤੇ ਸਵਾਰ ਹੋ ਕੇ ਆਪਣੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਰਸਤੇ ਵਿੱਚ ਪੈਂਦੇ ਨਿਰਮਲ ਪੈਲੇਸ ਲਾਗੇ ਕਬੀਰ ਨਗਰ ਪਹੁੰਚਿਆ ਤਾਂ ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਨੇ ਉਸਦੀ ਕਾਰ ਦੇ ਕੋਲ ਆ ਕੇ ਆਪਣਾ ਮੋਟਰਸਾਇਕਲ ਰੋਕਦਿਆਂ ਹੀ ਉਸ ’ਤੇ ਪਿਸਤੌਲ ਤਾਣ ਦਿੱਤੀ ਅਤੇ ਉਸ ਕੋਲ ਮੌਜੂਦ ਪੈਸਿਆ ਵਾਲਾ ਬੈਗ ਲੁੱਟ ਕੇ ਰਫ਼ੂ ਚੱਕਰ ਹੋ ਗਏ।

ਇਹ ਵੀ ਪੜ੍ਹੋ: ਦਸ ਹਜ਼ਾਰ ਦੀ ਰਿਸ਼ਵਤ ਲੈਂਦਾ ਐੱਸਡੀਐਮ ਦਾ ਸਟੈਨੋ ਕਾਬੂ

ਅਮਿਤ ਨੇ ਅੱਗੇ ਦੱਸਿਆ ਕਿ ਬੈਗ ਵਿੱਚ 2.30 ਲੱਖ ਰੁਪਏ ਦੀ ਨਗਦੀ, ਮੋਬਾਇਲ ਫੋਨ, ਜ਼ਰੂਰੀ ਦਸਤਾਵੇਜ਼ ਤੋਂ ਇਲਾਵਾ ਅਲਮਾਰੀ ਦੀਆਂ ਚਾਬੀਆਂ ਆਦਿ ਮੌਜੂਦ ਸਨ। ਮਾਮਲੇ ਸਬੰਧੀ ਡਿਵੀਜਨ ਨੰਬਰ 6 ਦੀ ਪੁਲਿਸ ਨੇ ਦਾ ਕਹਿਣਾ ਹੈ ਕਿ ਅਮਿਤ ਮਿੱਤਲ ਪੁੱਤਰ ਲੇਟ ਪਰਵਿੰਦਰ ਮਿੱਤਲ ਵਾਸੀ ਕਬੀਰ ਨਗਰ ਡਾਬਾ ਰੋਡ ਲੁਧਿਆਣਾ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਚੈੱਕ ਕੀਤੀ ਜਾ ਰਹੀ ਹੈ। Crime News

LEAVE A REPLY

Please enter your comment!
Please enter your name here