ਅਕਾਲੀ ਦਲ (ਬ) ਦੇ ਸਾਬਕਾ ਕੈਬਨਿਟ ਮੰਤਰੀ ਨੇ ਛੱਡੀ ਪਾਰਟੀ, ਫੜਿਆ ਝਾੜੂ

Aam Aadmi Party
ਅਕਾਲੀ ਦਲ (ਬ) ਦੇ ਸਾਬਕਾ ਕੈਬਨਿਟ ਮੰਤਰੀ ਨੇ ਛੱਡੀ ਪਾਰਟੀ, ਫੜਿਆ ਝਾੜੂ

 ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ

ਮਾਲੇਰਕੋਟਲਾ, (ਗੁਰਤੇਜ ਜੋਸੀ)। ਕਰੀਬ 30 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਫਾਦਾਰ ਸਿਪਾਹੀ ਰਹੇ ਅਤੇ ਦੋ ਬਾਰ ਕੈਬਨਿਟ ਮੰਤਰੀ ਰਹਿ ਚੁੱਕੇ ਸਾਬਕਾ ਖੇਡ ਮੰਤਰੀ ਨੁਸਰਤ ਇਕਰਾਮ ਖਾ ਬੱਗਾ ਨੇ ਅੱਜ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਆਖ ਕੇ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ, ਜਿਸ ਕਾਰਨ ਮਾਲੇਰਕੋਟਲਾ ਦੀ ਸਿਆਸਤ ਇੱਕ ਵਾਰ ਫਿਰ ਗਰਮਾਵੇਗੀ।

ਜਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਤੋਂ ਸੁਖਬੀਰ ਬਾਦਲ ਵੱਲੋਂ ਸੀਨੀਅਰ ਵਰਕਰਾਂ ਦੀ ਅਣਦੇਖੀ ਕਰਦਿਆਂ ਮਾਲੇਰਕੋਟਲਾ ਵਿੱਚ ਬੀਬੀ ਜਾਹਿਦਾ ਸੁਲੇਮਾਨ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਸੀ। ਜਿਸ ਤੋਂ ਵੱਡੀ ਗਿਣਤੀ ਪਾਰਟੀ ਵਰਕਰ ਨਰਾਜ਼ ਚੱਲ ਰਹੇ ਸਨ। ਇਸੇ ਹੀ ਕੜੀ ਤਹਿਤ ਨੁਸਰਤ ਇਕਰਾਮ ਖਾ ਬੱਗਾ ਨੇ ਆਮ ਆਦਮੀ ਪਾਰਟੀ ਦਾ ਸਹਾਰਾ ਲਿਆ।

Aam Aadmi Party

ਇਹ ਵੀ ਪੜ੍ਹੋ: ਮਜੀਠਾ ਹਲਕੇ ਪਹੁੰਚੇ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ

ਇਸ ਮੌਕੇ ਉਨ੍ਹਾਂ ਦੇ ਨਾਲ ਮਾਲੇਰਕੋਟਲਾ ਦੇ ਵਿਧਾਇਕ ਡਾ:ਜਮੀਲ ਉਰ ਰਹਿਮਾਨ, ਬੇਅੰਤ ਕਿੰਗਰ ਸਾਬਕਾ ਕੌਸ਼ਲਰ, ਮੁਹੰਮਦ ਅਸਰਫ ਕੁਰੈਸ਼ੀ, ਮੁਹੰਮਦ ਅਖਤਰ ਸਾਬਕਾ ਪ੍ਰਧਾਨ ਬੀਸੀ ਵਿੰਗ, ਸਾਹਿਦ ਅਲੀ ਸਾਬਕਾ ਜਨਰਲ ਸਕੱਤਰ ਅਤੇ ਸੁਖਦੇਵ ਸਿੰਘ ਨਾਰੋਮਾਜਰਾ ਵੀ ਸ਼ਾਮਲ ਸਨ। ਇਹ ਵੀ ਪਤਾ ਲੱਗਿਆ ਹੈ ਕਿ ਹੋਰ ਵੀ ਜਿਹੜੇ ਵਰਕਰ ਅਕਾਲੀ ਦਲ ਦੀ ਲੀਡਰਸਿਪ ਤੋਂ ਨਰਾਜ਼ ਚੱਲ ਰਹੇ ਹਨ ਉਹ ਵੀ ਬਹੁਤ ਜਲਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।

LEAVE A REPLY

Please enter your comment!
Please enter your name here