ਮਜੀਠਾ ਹਲਕੇ ਪਹੁੰਚੇ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ

Kuldeep Singh Dhaliwal
ਮਜੀਠਾ ਹਲਕੇ ਪਹੁੰਚੇ ਆਪ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ

ਮਜੀਠੀਆ ਦਾ ਮਜੀਠਾ ਹਲਕੇ ’ਚੋਂ ਹੀ ਵਜ਼ੂਦ ਖਤਮ : Kuldeep Singh Dhaliwal

(ਰਾਜਨ ਮਾਨ) ਅੰਮ੍ਰਿਤਸਰ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦੇ ਆਗੂ ਬਿਕਰਮ ਸਿੰਘ ਮਜੀਠੀਆ ਦਾ ਹੁਣ ਮਜੀਠਾ ਹਲਕੇ ਵਿਚੋਂ ਹੀ ਵਜ਼ੂਦ ਖਤਮ ਹੋ ਗਿਆ ਹੈ। ਅੱਜ ਮਜੀਠਾ ਹਲਕੇ ਦੇ ਪਿੰਡ ਮਰੜੀ ਕਲਾਂ, ਕੋਟਲੀ ਢੋਲੇਸ਼ਾਹ, ਲਹਿਰਕਾ ਅਤੇ ਰੰਗੀਲਪੁਰਾ ਵਿੱਚ ਆਪ ਆਗੂ ਤਲਬੀਰ ਸਿੰਘ ਗਿੱਲ ਅਤੇ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਦੀ ਅਗਵਾਈ ਹੇਠ ਕਰਵਾਈਆਂ ਗਈਆਂ ਚੋਣ ਰੈਲੀਆਂ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਦਲ ਤੇ ਕਾਂਗਰਸ ਛੱਡਕੇ ਆਪ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਲਹਿਰ ਕਹਿਣ ਵਾਲੇ ਬਿਕਰਮ ਸਿੰਘ ਮਜੀਠੀਆ ਦਾ ਉਹਨਾਂ ਦੇ ਹਲਕੇ ਵਿੱਚ ਹੀ ਵਜ਼ੂਦ ਖਤਮ ਹੋ ਗਿਆ ਹੈ ਅਤੇ ਉਹ ਪੰਜਾਬ ਵਿੱਚ ਲੋਕ ਸਭਾ ਚੋਣਾਂ ਜਿੱਤਣ ਦੀਆਂ ਗੱਲਾਂ ਕਰ ਰਹੇ ਹਨ।

ਇਹ ਵੀ ਪੜ੍ਹੋ: 19 ਸ਼ਹਿਰਾਂ ’ਚ ਤਾਪਮਾਨ 45 ਪਾਰ, ਇੱਕ ਦੀ ਮੌਤ, ਇਸ ਦਿਨ ਮੀਂਹ ਦੀ ਸੰਭਾਵਨਾ

ਉਹਨਾਂ (Kuldeep Singh Dhaliwal) ਕਿਹਾ ਕਿ ਅਕਾਲੀ ਦਲ ਕੋਲ ਤਾਂ ਪ੍ਰਚਾਰ ਕਰਨ ਲਈ ਵੀ ਕੋਈ ਲੀਡਰ ਨਹੀਂ ਬਚਿਆ। ਉਹਨਾਂ ਕਿਹਾ ਕਿ ਬਾਦਲਾਂ ਅਤੇ ਮਜੀਠੀਆ ਪਰਿਵਾਰਾਂ ਨੇ ਆਪਣੇ ਨਿੱਜੀ ਹਿੱਤਾਂ ਦੀ ਖਾਤਿਰ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰ ਵਿਹੂਣਾ ਕਰਕੇ ਰੱਖ ਦਿੱਤਾ ਹੈ। ਮਜੀਠਾ ਹਲਕੇ ਵਿੱਚ ਮਜੀਠੀਆ ਦੇ ਸੱਜਾ ਹੱਥ ਰਹੇ ਅਤੇ ਹਲਕੇ ਵਿੱਚ ਵੱਡਾ ਆਧਾਰ ਰੱਖਣ ਵਾਲੇ ਤਲਬੀਰ ਸਿੰਘ ਗਿੱਲ ਵੱਲੋਂ ਵੀ ਇਸ ਮੌਕੇ ਮਜੀਠੀਆ ਨੂੰ ਰਗੜੇ ਲਗਾਏ ਗਏ। ਇਸ ਮੌਕੇ ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠੀਆ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਧਾਲੀਵਾਲ ਨੂੰ ਵੱਡੇ ਫਰਕ ਨਾਲ ਜਿਤਾਉਣ।

LEAVE A REPLY

Please enter your comment!
Please enter your name here