19 ਸ਼ਹਿਰਾਂ ’ਚ ਤਾਪਮਾਨ 45 ਪਾਰ, ਇੱਕ ਦੀ ਮੌਤ, ਇਸ ਦਿਨ ਮੀਂਹ ਦੀ ਸੰਭਾਵਨਾ

Weather Update

ਬਾੜਮੇਰ ਜ਼ਿਲ੍ਹਾ 48 ਡਿਗਰੀ ਨਾਲ ਦੇਸ਼ ’ਚ ਸਭ ਤੋਂ ਗਰਮ ਜ਼ਿਲ੍ਹਾ | Weather Update

  • ਯੂਪੀ ਤੇ ਪੰਜਾਬ ’ਚ ਹੀਟਵੇਵ ਦਾ ਰੈੱਡ ਅਲਰਟ ਜਾਰੀ | Weather Update

ਨਵੀਂ ਦਿੱਲੀ (ਏਜੰਸੀ)। ਮੌਸਮ ਵਿਭਾਗ ਨੇ ਰਾਜਸਥਾਨ, ਪੰਜਾਬ, ਹਰਿਆਣਾ ਤੇ ਉੱਤਰ-ਪ੍ਰਦੇਸ਼ ’ਚ ਚਾਰ ਦਿਨਾਂ ਲਈ ਹੀਟਵੇਵ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਗੁਜਰਾਤ, ਮੱਧ-ਪ੍ਰਦੇਸ਼, ਦਿੱਲੀ ਤੇ ਮਹਾਰਾਸ਼ਟਰ ’ਚ ਵੀ ਲੂ ਦਾ ਅਲਰਟ ਜਾਰੀ ਹੈ। ਬੁੱਧਵਾਰ ਨੂੰ ਦੇਸ਼ ’ਚ ਸਭ ਤੋਂ ਗਰਮ ਸ਼ਹਿਰ ਰਾਜਸਥਾਨ ਦਾ ਬਾੜਮੇਰ ਰਿਹਾ। ਇੱਥੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 48 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ। ਰਾਜਸਥਾਨ ’ਚ ਆਉਣ ਵਾਲੇ ਦਿਨਾਂ ’ਚ ਤਾਪਮਾਨ 50 ਡਿਗਰੀ ਤੱਕ ਪਹੁੰਚ ਸਕਦਾ ਹੈ।

ਸੂਬੇ ਦੇ 19 ਸ਼ਹਿਰਾਂ ’ਚ ਬੁੱਧਵਾਰ ਨੂੰ ਤਾਪਮਾਨ 45 ਡਿਗਰੀ ਤੋਂ ਵੀ ਪਾਰ ਦਾ ਰਿਕਾਰਡ ਕੀਤਾ ਗਿਆ ਸੀ। ਇੱਥੇ ਗਰਮੀ ਨਾਲ ਰਾਜਸਥਾਨ ਦੇ ਬਾਲੋਤਰਾ ਜ਼ਿਲ੍ਹੇ ਦੀ ਰਿਫਾਇਨਰੀ ’ਚ ਕੰਮ ਕਰ ਰਹੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ। ਬੁੱਧਵਾਰ ਨੂੰ ਕਸ਼ਮੀਰ ’ਚ ਸੀਜ਼ਨ ਦੀ ਪਹਿਲੀ ਹੀਟਵੇਵ ਚੱਲੀ ਸੀ। ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਨੂੰ ਛੱਡ ਕੇ ਹੀਟਵੇਵ ਦੇ ਅਲਰਟ ਵਾਲੇ ਸੂਬਿਆਂ ਦੇ 50 ਤੋਂ ਜ਼ਿਆਦਾ ਸ਼ਹਿਰਾਂ ’ਚ ਲਗਾਤਾਰ ਅੱਠਵੇਂ ਦਿਨ ਦਿਨ ਦਾ ਤਾਪਮਾਨ 43 ਡਿਗਰੀ ਤੋਂ ਜ਼ਿਆਦਾ ਦਾ ਦਰਜ਼ ਕੀਤਾ ਗਿਆ ਹੈ। (Weather Update)

ਇਹ ਵੀ ਪੜ੍ਹੋ : Akali Dal: ਸਟਾਰ ਪ੍ਰਚਾਰਕਾਂ ਤੋਂ ਖ਼ਾਲੀ ਹੋਇਆ ਅਕਾਲੀ ਦਲ, ਨਹੀਂ ਜਾਰੀ ਹੋਈ ਸੂਚੀ

ਮੌਸਮ ਵਿਭਾਗ ਨੇ ਕਿਹਾ ਹੈ ਕਿ ਰਾਜਸਥਾਨ, ਗੁਜਰਾਤ, ਹਰਿਆਣਾ, ਉੱਤਰ-ਪ੍ਰਦੇਸ਼, ਮੱਧ-ਪ੍ਰਦੇਸ਼ ’ਚ ਆਉਣ ਵਾਲੇ 5 ਦਿਨਾਂ ਤੱਕ ਤਾਪਮਾਨ 44 ਡਿਗਰੀ ਤੋਂ ਪਾਰ ਹੀ ਬਣਿਆ ਰਹੇਗਾ। ਨਾਲ ਹੀ ਪੰਜਾਬ, ਦਿੱਲੀ, ਮਹਾਰਾਸ਼ਟਰ, ਛੱਤੀਸਗੜ੍ਹ, ਓਡੀਸ਼ਾ, ਤੇਲੰਗਾਨਾ ’ਚ ਤਾਪਮਾਨ 40 ਤੋਂ 44 ਡਿਗਰੀ ਦੇ ਵਿਚਕਾਰ ਰਹੇਗਾ। ਉੱਧਰ ਦੱਖਣੀ ਭਾਰਤ ਦੇ ਸੂਬਿਆਂ ’ਚ ਗਰਮੀ ਤੋਂ ਰਾਹਤ ਵੇਖਣ ਨੂੰ ਮਿਲ ਰਹੀ ਹੈ। ਇੱਥੇ ਮੀਂਹ ਦਾ ਦੌਰ ਚੱਲ ਰਿਹਾ ਹੈ। ਕੇਰਲ, ਕਰਨਾਟਕ ਤੇ ਤਮਿਲਨਾਡੂ ’ਚ ਅੱਜ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇੱਥੇ ਨਾਰਥ ਈਸਟ ਦੇ ਸੂਬਿਆਂ ’ਚ ਵੀ ਅੱਜ ਮੀਂਹ ਦਾ ਅਲਰਟ ਹੈ। (Weather Update)

ਗੋਆ ’ਚ ਅਸਮਾਨੀ ਬਿਜ਼ਲੀ ਡਿੱਗਣ ਕਾਰਨ 6 ਉਡਾਣਾਂ ਦਾ ਰੁੱਖ ਬਦਲਿਆ | Weather Update

ਗੋਆ ’ਚ ਬੁੱਧਵਾਰ ਨੂੰ ਬਿਜ਼ਲੀ ਡਿੱਗਣ ਕਾਰਨ ਮਨੋਹਰ ਇੰਟਰਨੈਸ਼ਨਲ ਏਅਰਪੋਰਟ ਹਵਾਏ ਅੱਡੇ ਦੀ ਲਾਈਟ ਖਰਾਬ ਹੋ ਗਈ। ਇਸ ਕਰਕੇ 6 ਉਡਾਣਾਂ ਦਾ ਰੁਖ ਬਦਲਣਾ ਪਿਆ। ਹਵਾਈ ਅੱਡੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਰੀਬ 5 ਵਜੇ ਬਿਜ਼ਲੀ ਡਿੱਗੀ ਸੀ। ਰਨਵੇਅ ਦੀਆਂ ਲਾਈਟਾਂ 8 ਵਜੇ ਤੱਕ ਬਹਾਲ ਕਰ ਦਿੱਤੀਆਂ ਗਈਆਂ। ਅਜਿਹੀਆਂ ਕੁਦਰਤੀ ਆਫ਼ਤਾਂ ਸਾਡੇ ਵੱਸ ’ਚ ਨਹੀਂ ਰਹਿੰਦੀ। ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਲਈ ਅਸੀਂ ਅਫਸੋਸ ਕਰਦੇ ਹਾਂ। (Weather Update)

ਅਗਲੇ 3 ਦਿਨਾਂ ਲਈ ਮੌਸਮ ਦੀ ਭਵਿੱਖਬਾਣੀ | Weather Update

24 ਮਈ : ਯੂਪੀ ਰਾਜਸਥਾਨ ’ਚ ਰਾਤ ਨੂੰ ਤੇਜ਼ ਗਰਮੀ ਦਾ ਅਨੁਮਾਨ, 6 ਸੂਬਿਆਂ ’ਚ ਪਵੇਗਾ ਮੀਂਹ
  • ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਰਾਤ ਨੂੰ ਤੇਜ਼ ਗਰਮੀ ਦਾ ਅਨੁਮਾਨ ਹੈ। ਦਿੱਲੀ ਤੇ ਪੰਜਾਬ ’ਚ ਹੀਟਵੇਵ ਚੱਲੇਗੀ।
  • ਕੇਰਲ ਤੇ ਪੱਛਮੀ ਬੰਗਾਲ ’ਚ ਸਮੁੰਦਰੀ ਤੱਟਾਂ ਕੋਲ ਸ਼ਹਿਰਾਂ ’ਚ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।
  • ਪੱਛਮੀ ਬੰਗਾਲ, ਓਡੀਸ਼ਾ, ਅੰਡਮਾਨ ਤੇ ਨਿਕੋਬਾਰ, ਤਮਿਲਨਾਡੂ, ਪੁਡੂਚੇਰੀ, ਕੇਰਲ ਤੇ ਲਕਸ਼ਦੀਪ ’ਚ ਭਾਰੀ ਮੀਂਹ ਪਵੇਗਾ।
25 ਮਈ : ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਹੀਟਵੇਵ ਦੀ ਸੰਭਾਵਨਾ | Weather Update
  1. ਰਾਜਸਥਾਨ, ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰ-ਪ੍ਰਦੇਸ਼ ’ਚ ਤੇਜ਼ ਲੂ ਚੱਲਣ ਦੀ ਸੰਭਾਵਨਾ ਹੈ।
  2. ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੀਟਵੇਵ ਦੀ ਸਥਿਤੀ ਰਹੇਗੀ।
26 ਮਈ : ਉੱਤਰ-ਪੂਰਬ ’ਚ ਤੇਜ਼ ਮੀਂਹ ਪਵੇਗਾ, 7 ਸੂਬਿਆਂ ’ਚ ਹੀਟਵੇਵ ਚੱਲੇਗੀ। | Weather Update
  • ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਅਸਮ ਤੇ ਮੇਘਾਲਿਆ ’ਚ ਭਾਰੀ ਮੀਂਹ ਪਵੇਗਾ।
  • ਰਾਜਸਥਾਨ, ਪੰਜਾਬ, ਹਰਿਆਣਾ, ਜੰਮੂ, ਹਿਮਾਚਲ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ’ਚ ਹੀਟ ਵੇਵ ਚੱਲੇਗੀ।

ਪ੍ਰੀ-ਮਾਨਸੂਨ ਮੀਂਹ 55 ਫੀਸਦੀ ਘੱਟ | Weather Update

ਆਈਐੱਮਡੀ ਮੁਤਾਬਕ ਪ੍ਰਦੇਸ਼ ’ਚ ਬੀਤੇ ਹਫ਼ਤੇ, ਭਾਵ 9 ਮਈ ਤੋਂ 15 ਮਈ ਵਿਚਕਾਰ ਔਸਤ ਮੀਂਹ ਦੇ ਮੁਕਾਬਲੇ 55 ਫੀਸਦੀ ਘੱਟ ਮੀਂਹ ਰਿਕਾਰਡ ਕੀਤਾ ਗਿਆ ਹੈ। ਔਸਤਨ ਹੁਣ ਤੱਕ 3.0 ਮਿਲੀਮੀਟਰ ਮੀਂਹ ਪੈ ਜਾਂਦਾ ਹੈ, ਪਰ ਅਜੇ ਤੱਕ ਪ੍ਰਦੇਸ਼ ’ਚ ਸਿਰਫ 1.8 ਮਿਲੀਮੀਟਰ ਮੀਂਹ ਹੀ ਦਰਜ਼ ਕੀਤਾ ਗਿਆ ਹੈ। ਹਾਲਾਂਕਿ, ਮੌਸਮ ਵਿਗਿਆਨੀਆਂ ਮੁਤਾਬਕ ਮਾਨਸੂਨ ’ਚ ਇਸ ਵਾਰ ਚੰਗੇ ਮੀਂਹ ਦੇ ਸੰਕੇਤ ਦਿੱਤੇ ਗਏ ਹਨ।

LEAVE A REPLY

Please enter your comment!
Please enter your name here