ਬਲਾਕ ਭੁੰਨਰਹੇੜੀ ਦੀ ਸਾਧ-ਸੰਗਤ ਨੇ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆਂ ਲਾਈ ਠੰਢੇ ਪਾਣੀ ਦੀ ਛਬੀਲ

Cold Water Stall
ਪਟਿਆਲਾ : ਪਟਿਆਲਾ ਤੋਂ ਪਹੇਵਾ ਰੋਡ ਪਿੰਡ ਪੰਜੇਟਾਂ ਬੱਸ ਸਟੈਂਡ ’ਤੇ ਰਾਹਗੀਰ ਲੋਕਾਂ ਨੂੰ ਠੰਢਾ ਜਲ ਪਿਆਉਣ ਦੀ ਸੇਵਾ ਕਰਦੀ ਹੋਈ ਬਲਾਕ ਭੁੰਨਰਹੇੜੀ ਦੀ ਸਾਧ-ਸੰਗਤ। ਰਾਮ ਸਰੂਪ ਪੰਜੋਲਾ

ਰਾਹਗੀਰਾਂ ਦੀ ਪਿਆਸ ਬਝਾਉਣ ਲਈ ਲਗਾਤਾਰ ਜਾਰੀ ਰਹੇਗੀ ਠੰਢੇ ਪਾਣੀ ਛਬੀਲ-85 ਮੈਂਬਰ ਜਗਦੀਸ਼ ਸਿੰਘ

(ਰਾਮ ਸਰੂਪ ਪੰਜੋਲਾ) ਸਨੌਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਧ-ਸੰਗਤ ਨੂੰ ਜੋ ਕੋਈ ਵੀ ਮਾਨਵਤਾ ਭਲਾਈ ਕਰਨ ਦਾ ਸੁਨੇਹਾ ਦਿੰਦੇ ਹਨ ਸਾਧ-ਸੰਗਤ ਉਸ ਸੁਨੇਹੇ ’ਤੇ ਵੱਧ ਚੜ੍ਹ ਕੇ ਅਮਲ ਕਰਦੀ ਹੈ। ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਨੂੰ ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦਿਆ ਰਾਹੀਗਰਾਂ ਲਈ ਠੰਢੇ ਪਾਣੀ ਦੀਆਂ ਛਬੀਲਾਂ ਲਗਾਉਣ ਲਈ ਪਵਿੱਤਰ ਬਚਨ ਕੀਤੇ ਹਨ। ਇਸੇ ਕੜੀ ਤਹਿਤ ਬਲਾਕ ਭੁੰਨਰਹੇੜੀ ਦੀ ਸਾਧ-ਸੰਗਤ ਵੱਲੋਂ ਭੁੰਨਰਹੇੜੀ ਪਟਿਆਲਾ ਮੇਨ ਹਾਈਵੇ ਪਿੰਡ ਪੰਜੇਟਾਂ ਬੱਸ ਸਟੈਂਡ ’ਤੇ ਠੰਢੇ ਪਾਣੀ ਦੀ ਛਬੀਲ ਲਗਾ ਕੇ ਰਾਹਗੀਰ ਲੋਕਾਂ ਨੂੰ ਪਾਣੀ ਪਿਆ ਕੇ ਪਿਆਸ ਬੁਝਾਈ। Cold Water Stall

ਇਹ ਵੀ ਪੜ੍ਹੋ: ਸਾਧ-ਸੰਗਤ ਲਈ ਡੇਰਾ ਸੱਚਾ ਸੌਦਾ ਤੋਂ ਆਈ ਪਵਿੱਤਰ ਭੰਡਾਰੇ ਸਬੰਧੀ ਖੁਸ਼ਖਬਰੀ, ਜਲਦੀ ਪੜ੍ਹੋ…

ਇਸ ਸਬੰਧੀ ਜਾਣਕਾਰੀ ਦਿੰਦਿਆ 85 ਜਗਦੀਸ਼ ਸਿੰਘ ਇੰਸਾ ਨੇ ਦੱਸਿਆ ਕਿ ਅੰਤਾਂ ਦੀ ਪੈ ਰਹੀ ਗਰਮੀ ਵਿੱਚ ਪਾਰਾ 45 ਡਿਗਰੀ ਤੋਂ ਉੱਪਰ ਚਲਾ ਗਿਆ ਹੈ, ਜਿਸ ਕਰਕੇ ਲੋਕ ਠੰਢੇ ਪਾਣੀ ਨੂੰ ਤਰਾਅ ਤਰਾਅ ਕਰ ਰਹੇ ਹਨ। ਇਸੇ ਨੂੰ ਧਿਆਨ ’ਚ ਰੱਖਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਮਾਲਕ ਦੇ ਹੁਕਮ ਅਨੁਸਾਰ ਰਾਹਗੀਰਾਂ ਲਈ ਠੰਢੇ ਪਾਣੀ ਦੀ ਛਬੀਲ ਲਗਾ ਕੇ ਪਿਆਸ ਬੁਝਾ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਪੁਰਾਤਨ ਸੱਭਿਅਚਾਰ ਨੂੰ ਜਿਉਂਦਾ ਰੱਖਦਿਆ ਘੜਿਆਂ ਵਿੱਚ ਪਾਣੀ ਭਰ ਕੇ ਰੱਖਿਆ ਗਿਆ ਹੈ ,ਕਿਉਕਿ ਘੜਿਆਂ ਦਾ ਪਾਣੀ ਮਨੁੱਖੀ ਸਿਹਤ ਲਈ ਲਾਭਦਾਇਕ ਹੁੰਦਾ ਹੈ। Cold Water Stall

Cold Water Stall
ਪਟਿਆਲਾ : ਪਟਿਆਲਾ ਤੋਂ ਪਹੇਵਾ ਰੋਡ ਪਿੰਡ ਪੰਜੇਟਾਂ ਬੱਸ ਸਟੈਂਡ ’ਤੇ ਰਾਹਗੀਰ ਲੋਕਾਂ ਨੂੰ ਠੰਢਾ ਜਲ ਪਿਆਉਣ ਦੀ ਸੇਵਾ ਕਰਦੀ ਹੋਈ ਬਲਾਕ ਭੁੰਨਰਹੇੜੀ ਦੀ ਸਾਧ-ਸੰਗਤ। ਰਾਮ ਸਰੂਪ ਪੰਜੋਲਾ

ਡੇਰਾ ਪ੍ਰੇਮੀਆਂ ਦੇ ਘੜੇ ਦੇ ਪਾਣੀ ਨੇ ਪੁਰਾਣੇ ਸਮੇਂ ਚੇਤੇ ਕਰਵਾ ਦਿੱਤੇ

ਬਜ਼ੁਰਗਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ’ਚ ਕੋਈ ਠੰਢਾ ਪਾਣੀ ਕਰਨ ਦਾ ਯੰਤਰ ਨਹੀ ਹੁੰਦਾ ਸੀ, ਗਰਮੀ ਵੀ ਬਹੁਤ ਪੈਦੀ ਸੀ। ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਿੰਡ ’ਚ ਮਿੱਟੀ ਦੇ ਭਾਂਡੇ ਬਣਾਉਣ ਵਾਲੇ (ਘੁਮਿਆਰ) ਤੋਂ ਮਿਟੀ ਦੇ ਘੜੇ ਲਿਆਏ ਜਾਂਦੇ ਸਨ। ਉਨ੍ਹਾਂ ਘੜਿਆਂ ਦਾ ਪਾਣੀ ਹੀ ਘਰਾਂ ’ਚ ਅਤੇ ਬਾਹਰ ਖੇਤਾਂ ’ਚ ਕੰਮ ਕਰਨ ਸਮੇਂ ਪੀਤਾ ਜਾਂਦਾ ਸੀ, ਜੋ ਕਿ ਠੰਢਾ ਅਤੇ ਬਹੁਤ ਸਵਾਦ ਹੁੰਦਾ ਸੀ। ਇੱਕ ਬਜ਼ੁਰਗ ਦਾ ਕਹਿਣਾ ਸੀ ਕਿ ਡੇਰਾ ਪ੍ਰੇਮੀਆਂ ਦੇ ਇਸ ਘੜੇ ਦੇ ਪਾਣੀ ਨੇ ਪੁਰਾਣੇ ਸਮੇਂ ਚੇਤੇ ਕਰਾ ਦਿੱਤੇ। ਇਸ ਮੌਕੇ ਪ੍ਰੇਮੀ ਸੇਵਕ ਰਾਜ ਪਾਲ ਇੰਸਾਂ, ਦੇਵਿੰਦਰ ਸਿੰਘ ਕੋਹਲੇ ਮਾਜਰਾ, ਗੁਰਜੀਤ ਸਿੰਘ ਬਹਿਰੂ, ਅਮਰਜੀਤ ਸਿੰਘ ਪੰਜੇਟਾਂ ਆਦਿ ਤੋਂ ਇਲਾਵਾ ਹੋਰ ਵੀ ਸੇਵਾਦਾਰ ਸੇਵਾ ’ਚ ਜੁਟੇ ਹਨ।

ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਨੇ ਲਗਾਈ ਠੰਢੇ ਪਾਣੀ ਦੀ ਛਬੀਲ ( Cold Water Stall)

ਪਟਿਆਲਾ- ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਨੇ ਲਗਾਈ ਠੰਢੇ ਪਾਣੀ ਛਬੀਲ ਲਗਾਈ। ਤਸਵੀਰ ਤੇ ਵੇਰਵਾ-ਨਰਿੰਦਰ ਸਿੰਘ ਬਠੋਈ

ਪਟਿਆਲਾ-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆ ਬਲਾਕ ਬਠੋਈ-ਡਕਾਲਾ ਦੀ ਸਾਧ-ਸੰਗਤ ਵੱਲੋਂ ਐਮ ਐਸ ਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਬਠੋਈ ਕਲਾਂ ਵਿਖੇ ਠੰਢੇ ਪਾਣੀ ਛਬੀਲ ਲਗਾਈ। ਇਸ ਮੌਕੇ ਸਾਧ ਸੰਗਤ ਵੱਲੋਂ ਮਿੱਟੀ ਦੇ ਘੜਿਆ ’ਚ ਪਾਣੀ ਰੱਖਿਆ ਹੋਇਆ ਸੀ।

ਇਸ ਮੌਕੇ 85 ਮੈਂਬਰ ਨਛੱਤਰ ਇੰਸਾਂ, ਬਲਾਕ ਪ੍ਰੇਮੀ ਜਗਰੂਪ ਇੰਸਾਂ, 15 ਮੈਂਬਰ ਖੁਸ਼ਪ੍ਰੀਤ ਇੰਸਾਂ, ਹਰਭਜਨ ਇੰਸਾਂ, ਪਿਆਰਾ ਇੰਸਾਂ ਤਰੈ, ਹਰਬੰਸ ਇੰਸਾਂ, ਹਾਕਮ ਇੰਸਾਂ, ਅਜਮੇਰ ਇੰਸਾਂ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਸਾਧ ਸੰਗਤ ਮੌਜੂਦ ਸੀ। ਤਸਵੀਰ ਤੇ ਵੇਰਵਾ-ਨਰਿੰਦਰ ਸਿੰਘ ਬਠੋਈ

LEAVE A REPLY

Please enter your comment!
Please enter your name here