ਪ੍ਰਭੂ-ਭਗਤੀ ਨਾਲ ਮਿਲਦੀਆਂ ਹਨ ਸੱਚੀਆਂ ਖੁਸ਼ੀਆਂ : ਪੂਜਨੀਕ ਗੁਰੂ ਜੀ

dr. MSG anmol bachan

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੋ ਵਾਹਿਗੁਰੂ, ਮਾਲਕ ਦੀ ਯਾਦ ‘ਚ ਤੜਫ਼ਦੇ ਹਨ, ਜਿਨ੍ਹਾਂ ਅੰਦਰ ਉਸ ਪਰਮ ਪਿਤਾ ਪਰਮਾਤਮਾ ਨੂੰ ਪਾਉਣ ਲਈ, ਉਸ ਦੇ ਦਰਸ਼-ਦੀਦਾਰ ਲਈ ਭਾਵਨਾ ਪ੍ਰਬਲ ਹੋ ਜਾਂਦੀ ਹੈ ਉਹ ਇਹੀ ਕਹਿੰਦੇ ਹਨ ਕਿ ਹੇ ਮੇਰੇ ਰਹਿਬਰ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਤੇਰਾ ਦਰਸ਼-ਦੀਦਾਰ ਮੇਰਾ ਹਰ ਤਿਉਹਾਰ ਹੈ ਤੇਰੀ ਦੀਦ ਵਿਚ ਜੋ ਨਸ਼ਾ ਹੈ, ਜੋ ਲੱਜ਼ਤ ਹੈ, ਜੋ ਖੁਸ਼ੀ ਹੈ ਉਹ ਹੋਰ ਚੀਜ਼ ‘ਚ ਸੋਚਿਆ ਵੀ ਨਹੀਂ ਜਾ ਸਕਦਾ ਜੀਵ ਨੂੰ ਜਦੋਂ ਉਹ ਨਜ਼ਾਰਾ, ਉਹ ਲੱਜ਼ਤ ਮਿਲਦੀ ਹੈ ਤਾਂ ਉਹ ਕਹਿਣ-ਸੁਣਨ ਤੋਂ ਪਰ੍ਹੇ ਹੁੰਦੀ ਹੈ। (Saint Dr. MSG)

ਇਹ ਵੀ ਪੜ੍ਹੋ : ‘ਮਜ਼ਦੂਰ ਪਤੀ ਦਾ ਸਹਾਰਾ ਬਣ ਕਬੀਲਦਾਰੀ ਦਾ ਵੰਡਾਵਾਂਗੀ ਬੋਝ’

ਸੰਸਾਰ ‘ਚ ਜਿੰਨੇ ਵੀ ਲੋਕ ਹਨ ਕਿਸੇ ਨਾ ਕਿਸੇ ਸਵਾਦ ਲਈ, ਕਿਸੇ ਨਾ ਕਿਸੇ ਲਾਲਚ ਲਈ ਦੌੜੇ ਫਿਰਦੇ ਹਨ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਉਂਜ ਹੀ ਜ਼ਿੰਦਗੀ ਜੀ ਰਿਹਾ ਹੋਵੇਗਾ, ਨਹੀਂ ਤਾਂ ਹਰ ਕਿਸੇ ਦਾ ਕੋਈ ਨਾ ਕੋਈ ਮਕਸਦ ਹੈ ਪੈਸੇ ਦਾ ਲਾਲਚ, ਭੋਗ-ਵਿਲਾਸ ਦਾ ਚੱਕਰ ਜਾਂ ਫਿਰ ਕੋਈ ਹੋਰ ਕਾਰਨ ਲੋਕਾਂ ਦੀ ਜ਼ਿੰਦਗੀ ਦਾ ਅਜਿਹਾ ਮਕਸਦ ਬਣਿਆ ਹੋਇਆ ਹੈ ਕਿ ਦਿਨ-ਰਾਤ ਇਸ ‘ਚ ਪਾਗਲ ਹਨ, ਦਿਨ-ਰਾਤ ਇਸ ‘ਚ ਗੁਆਚੇ ਰਹਿੰਦੇ ਹਨ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਸਭ ਤੋਂ ਜੋ ਅਰਬਾਂ-ਖਰਬਾਂ ਵਧ ਕੇ ਲੱਜ਼ਤ ਦੇਵੇ, ਨਸ਼ਾ ਦੇਵੇ, ਸਵਾਦ ਦੇਵੇ, ਉਸ ਪਰਮ ਪਿਤਾ ਪਰਮਾਤਮਾ ਦੀ ਭਗਤੀ ਲਈ ਕੋਈ ਅੱਗੇ ਨਹੀਂ ਆਉਂਦਾ। (Saint Dr. MSG)

ਇਹ ਵੀ ਪੜ੍ਹੋ : IND Vs AUS 2nd ODI : ਅਸਟਰੇਲੀਆ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਤੁਸੀਂ ਲੱਜ਼ਤ ਹੀ ਲੈਣਾ ਚਾਹੁੰਦੇ ਹੋ, ਖੁਸ਼ੀ ਲੈਣਾ ਚਾਹੁੰਦੇ ਹੋ ਤੇ ਆਤਮ-ਵਿਸ਼ਵਾਸ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਰਾਮ ਦਾ ਨਾਮ ਜਪੋ ਕੋਈਪੈਸਾ ਨਹੀਂ ਲੱਗੇਗਾ, ਉਸ ‘ਤੇ ਕੋਈ ਵੱਖਰਾ ਟੈਕਸ ਨਹੀਂ ਲੱਗੇਗਾ ਕੋਈ ਧਰਮ-ਜਾਤ, ਮਜ਼ਹਬ ਨਹੀਂ ਛੱਡਣਾ ਸਗੋਂ ਆਪਣੇ ਧਰਮ ‘ਚ ਰਹਿੰਦੇ ਹੋਏ, ਪਰਿਵਾਰ ‘ਚ ਰਹਿੰਦੇ ਹੋਏ ਸਿਰਫ਼ ਮਾਲਕ ਦਾ ਨਾਮ ਜਪ ਕੇ ਸਾਰੀਆਂ ਲੱਜ਼ਤਾਂ ਹਾਸਲ ਕਰ ਸਕਦੇ ਹੋ। (Saint Dr. MSG)

ਜੋ ਪਰਮਾਨੈਂਟ ਰਹਿੰਦੀਆਂ ਹਨ ਜਿਵੇਂ ਕਿ ਤੁਸੀਂ ਨਸ਼ਾ ਕਰਦੇ ਹੋ, ਕੁਝ ਦੇਰ ਨਸ਼ਾ ਹੈ ਤੇ ਬਾਅਦ ‘ਚ ਸਰੀਰ ਟੁੱਟਦਾ ਹੈ ਵਿਸ਼ੇ-ਵਿਕਾਰ, ਜੀਭ ਦਾ ਸਵਾਦ ਪਲ ਭਰ ਦਾ ਹੈ ਉਸ ਤੋਂ ਬਾਅਦ ਸਰੀਰ ਥਕਾਵਟ ਵੱਲ ਚਲਿਆ ਜਾਂਦਾ ਹੈ ਜਾਂ ਮੂੰਹ ਬਕਬਕਾ ਹੋ ਜਾਂਦਾ ਹੈ ਪਰ ਰਾਮ-ਨਾਮ ਦਾ ਸਵਾਦ ਇੱਕ ਵਾਰ ਜੀਵ ਚੱਖ਼ ਲਵੇ ਤਾਂ ਸਥਾਈ ਬਣਿਆ ਰਹਿੰਦਾ ਹੈ ਉਹ ਕਦੇ ਖ਼ਤਮ ਨਹੀਂ ਹੁੰਦਾ ਹਮੇਸ਼ਾ ਇੱਕ ਨਸ਼ਾ, ਇੱਕ ਵੱਖਰਾ ਮਜ਼ਾ ਆਉਂਦਾ ਹੈ ਜੀਵ ਨੂੰ ਇੱਕ ਅਜਿਹੀ ਖੁਸ਼ੀ ਮਿਲਦੀ ਹੈ ਕਿ ਅਜਿਹਾ ਲੱਗਦਾ ਹੈ ਜਿਵੇਂ ਚਾਰੇ ਪਾਸੇ ਬਹਾਰ ਛਾਈ ਹੈ। (Saint Dr. MSG)

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਮੇਂ ਅਨੁਸਾਰ ਜਾਣਾ ਤਾਂ ਸਭ ਨੇ ਹੁੰਦਾ ਹੈ ਦੁਨੀਆਂ ਤਾਂ ਤਿਆਗਣੀ ਹੀ ਹੈ ਕੋਈ ਬਚਪਨ ‘ਚ ਚਲਿਆ ਜਾਂਦਾ ਹੈ, ਕੋਈ ਜਵਾਨੀ ‘ਚ , ਕੋਈ ਅਧੇੜ ਉਮਰ ‘ਚ ਤੇ ਕੋਈ ਬਜ਼ੁਰਗ ਅਵਸਥਾ ‘ਚ ਚਲਿਆ ਜਾਂਦਾ ਹੈ ਉਂਜ ਵੇਦਾਂ ਅਨੁਸਾਰ ਬਜ਼ੁਰਗ ਅਵਸਥਾ ਜੋ ਮੰਨੀ ਜਾਂਦੀ ਹੈ ਉਹ 75 ਸਾਲ ਤੋਂ ਬਾਅਦ ਹੈ ਉਹ ਬਜ਼ੁਰਗ ਅਸਵਥਾ ਹੁੰਦੀ ਹੈ ਪਰ ਅੱਜ-ਕੱਲ੍ਹ ਤਾਂ ਪੰਜਾਹ ਤੋਂ ਬਾਅਦ ਹੀ ਬਜ਼ੁਰਗ ਦਿਖਾਈ ਦਿੰਦੇ ਹਨ ਕਹਿਣ ਦਾ ਮਤਲਬ ਕਿ ਜਦੋਂ ਆਦਮੀ ਦੀ ਸੋਚ ਇਹ ਕਹਿੰਦੀ ਹੈ ਕਿ ਤੂੰ ਕੁਝ ਨਹੀਂ ਕਰ ਸਕਦਾ, ਤੂੰ ਨਿਕੰਮਾ ਹੈਂ ਤਾਂ ਉਹ ਡਿੱਗ ਜਾਂਦਾ ਹੈ ਜੇਕਰ ਆਦਮੀ ਦੀ ਸੋਚ, ਹੌਂਸਲੇ ਬੁਲੰਦ ਹਨ ਤਾਂ 80 ਸਾਲ ਦੇ ਲੋਕਾਂ ਨੂੰ ਵੀ ਭੱਜਦਿਆਂ, ਦੌੜਦਿਆਂ, ਨੱਚਦਿਆਂ ਦੇਖਿਆ ਹੈ ਰਾਮ ਦਾ ਨਾਮ ਜਪੋ ਤੇ ਬਹਾਰ ਵਾਂਗ ਜ਼ਿੰਦਗੀ ਜੀਓ ਜਦੋਂ ਸੱਦਾ ਆ ਗਿਆ ਤਾਂ ਜਾਣਾ ਹੀ ਹੋਵੇਗਾ ਚਾਹੇ ਤੁਸੀਂ ਸਤਿਸੰਗੀ ਹੋ ਜਾਂ ਗੈਰ-ਸਤਿਸੰਗੀ। (Saint Dr. MSG)

ਇਹ ਵੀ ਪੜ੍ਹੋ : ਰੌਣੀ ਕਿਸਾਨ ਮੇਲਾ : ਕਿਸਾਨਾਂ ਨੇ ਕੁਝ ਹੀ ਘੰਟਿਆਂ ’ਚ 22 ਲੱਖ ਤੋਂ ਵੱਧ ਦੇ ਬੀਜ ਖਰੀਦੇ

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗੀ ਦੀ ਆਤਮਾ ਨੂੰ ਜ਼ਰਾ ਜਿੰਨਾ ਵੀ ਕਸ਼ਟ ਨਹੀਂ ਹੁੰਦਾ ਸਰੀਰਕ ਤੌਰ ‘ਤੇ ਜੀਵ ਨੂੰ ਪਿਛਲੇ ਜਨਮਾਂ ਦੇ ਕਰਮਾਂ ਨੂੰ ਕਈ ਵਾਰ ਭੋਗਣਾ ਪੈਂਦਾ ਹੈ ਜਦੋਂ ਉਹ ਜਾਂਦਾ ਹੈ ਤਾਂ ਸਤਿਸੰਗੀ ਦੀ ਆਤਮਾ ਨੂੰ ਜ਼ਰਾ ਜਿੰਨਾ ਵੀ ਦੁੱਖ ਨਹੀਂ ਹੁੰਦਾ, ਸਗੋਂ ਉਸਦੀ ਆਤਮਾ ਮਾਲਕ ਦੀ ਗੋਦ ‘ਚ ਬੈਠ ਕੇ ਨਿੱਜਧਾਮ ਚਲੀ ਜਾਂਦੀ ਹੈ ਇਨਸਾਨ ਗ਼ਲਤੀਆਂ ਨਾ ਕਰੇ ਤਾਂ ਉਸ ਨੂੰ ਭੋਗਣਾ ਨਹੀਂ ਪੈਂਦਾ ਰਾਮ ਦਾ ਨਾਮ, ਅੱਲ੍ਹਾ, ਮਾਲਕ ਦੀ ਭਗਤੀ-ਇਬਾਦਤ, ਉੁਸਦਾ ਪਿਆਰ-ਮੁਹੱਬਤ ਕਹਿਣ-ਸੁਣਨ ਤੋਂ ਪਰ੍ਹੇ, ਖੁਸ਼ੀ ਦੇਣ ਵਾਲਾ ਹੁੰਦਾ ਹੈ ਹਰ ਜੀਵ ਜੋ ਮਾਲਕ ਦੇ ਨਾਮ ਨਾਲ ਜੁੜੇ ਹਨ। (Saint Dr. MSG)

ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਨਾਮ ਦਾ ਸਿਮਰਨ ਕਰਨ ਤਾਂ ਕਿ ਮਾਲਕ ਦਾ ਪਿਆਰ-ਮੁਹੱਬਤ ਤੁਹਾਡੇ ਅੰਦਰ ਪ੍ਰਗਟ ਹੋ ਜਾਵੇ ਉਸ ਦੀਆਂ ਤਮਾਮ ਖੁਸ਼ੀਆਂ ਦੇ ਹੱਕਦਾਰ ਬਣ ਸਕੋ ਜਿਸ ਦੇ ਤੁਸੀਂ ਕਾਬਲ ਹੋ ਜਾਂ ਕਾਬਲ ਨਹੀਂ ਵੀ ਹੋ ਰਾਮ-ਨਾਮ ਦੇ ਸਿਮਰਨ ਨਾਲ ਹਰ ਤਰ੍ਹਾਂ ਦੀਆਂ ਖੁਸ਼ੀਆਂ ਹਾਸਲ ਕਰ ਸਕਦੇ ਹੋ ਹਰ ਤਰ੍ਹਾਂ ਦੀ ਨੇਕ-ਚੰਗੀ ਤਮੰਨਾ ਪੂਰੀ ਕਰ ਸਕਦੇ ਹੋ ਬੱਸ, ਭਗਤੀ ਕਰਦੇ ਰਹੋ, ਸਿਮਰਨ ਕਰਦੇ ਰਹੋ ਤਾਂ ਕਿ ਮਾਲਕ ਦੀ ਰਹਿਮਤ ਮੋਹਲੇਧਾਰ ਵਰਸਦੀ ਰਹੇ। (Saint Dr. MSG)

ਇਹ ਵੀ ਪੜ੍ਹੋ : IND Vs AUS ODI Series : ਦੂਜਾ ਮੁਕਾਬਲਾ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ