ਖੁਸ਼ਖਬਰੀ : ਚੰਨ ‘ਤੇ ਦਿੱਸਿਆ ਲੈਂਡਰ

ISRO

ਚੰਦਰਯਾਨ-2 ਮਿਸ਼ਨ ਸਫ਼ਲ ਬਣਾਉਣ ਲਈ ਇਸਰੋ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਜਾਰੀ ਚੰਨ ‘ਤੇ ਇਸਰੋ ਨੇ ਖੋਜਿਆ ਵਿਕਰਮ ਲੈਂਡਰ, ਸੰਪਰਕ ਕਰਨ ਦੀ ਕੋਸ਼ਿਸ਼

ਬੰਗਲੌਰ (ਏਜੰਸੀ) । ਚੰਨ ਦੀ ਸਤ੍ਹਾ ‘ਤੇ ਲੈਂਡਰ ਵਿਕਰਮ ਦੀ ਸਟੀਕ ਲੋਕੇਸ਼ਨ ਦਾ ਪਤਾ ਲਾ ਲਿਆ ਗਿਆ ਹੈ ਆਰਬੀਟਰ ਨੇ ਵਿਕਰਮ ਲੈਂਡਰ ਦੀ ਇੱਕ ਥਰਮਲ ਇਮੇਜ਼ ਵੀ ਕਲਿੱਕ ਕੀਤੀ ਹੈ ਇਹ ਗੱਲ ਖੁਦ ਇਸਰੋ ਦੇ ਚੇਅਰਮੈਨ ਕੇ. ਸਿਵਨ ਨੇ ਕਹੀ ਹੈ ਇਸਰੋ ਮੁਖੀ ਨੇ ਕਿਹਾ ਕਿ ਹਾਲਾਂਕਿ ਲੈਂਡਰ ਵਿਕ੍ਰਮ ਨਾਲ ਹਾਲੇ ਤੱਕ ਸੰਪਰਕ ਨਹੀਂ ਹੋ ਸਕਿਆ।

ਉਨ੍ਹਾਂ ਕਿਹਾ, ਟੀਮ ਲੈਂਡਰ ਵਿਕਰਮ ਨਾਲ ਕਮਿਊਨਿਕੇਸ਼ਨ ਸਥਾਪਿਤ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਛੇਤੀ ਹੀ ਸੰਪਰਕ ਸਥਾਪਿਤ ਹੋ ਜਾਵੇਗਾ ਇਸਰੋ ਮੁਖੀ ਨੇ ਇਹ ਵੀ ਕਿਹਾ ਕਿ ਤਸਵੀਰ ਤੋਂ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਵਿਕ੍ਰਮ ਚੰਨ ਦੀ ਸਤ੍ਹਾ ‘ਤੇ ਕਿਸ ਹਾਲਤ ‘ਚ ਹੈ ਇਸਰੋ ਦੇ ਵਿਗਿਆਨੀ ਲਗਾਤਾਰ ਲੈਂਡਰ ਵਿਕਰਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ ਇਸ ਦੇ ਲਈ ਆਉਣ ਵਾਲੇ 12 ਦਿਨ ਕਾਫ਼ੀ ਅਹਿਮ ਸਾਬਤ ਹੋਣ ਵਾਲੇ ਹਨ।

ਦਰਅਸਲ ਲੂਨਰ ਡੇ ਹੋਣ ਦੀ ਵਜ੍ਹਾ ਕਾਰਨ ਅਗਲੇ 12 ਦਿਨਾਂ ਤੱਕ ਚੰਨ ‘ਤੇ ਦਿਨ ਰਹੇਗਾ ਇੱਕ ਲੂਨਰ ਡੇ ਧਰਤੀ ਦੇ 14 ਦਿਨਾਂ ਦੇ ਬਰਾਬਰੀ ਹੁੰਦਾ ਹੈ, ਜਿਸ ‘ਚੋਂ ਦੋ ਦਿਨ ਨਿਕਲ ਗਏ ਹਨ ਇਨ੍ਹਾਂ 12 ਦਿਨਾਂ ਤੋਂ ਬਾਅਦ ਚੰਨ ‘ਤੇ 14 ਦਿਨਾਂ ਤੱਕ ਰਾਤ ਰਹੇਗੀ ਹਨ੍ਹੇਰਾ ਹੋਣ ਕਾਰਨ ਵਿਗਿਆਨੀਆਂ ਨੂੰ ਲੈਂਡਰ ਨਾਲ ਸੰਪਰਕ ਕਰਨ ‘ਚ ਮੁਸ਼ਕਲ ਆ ਸਕਦੀ ਹੈ  ਇਸਰੋ ਦੇ ਚੀਫ਼ ਕੇ. ਸਿਵਨ ਨੇ ਦੱਸਿਆ ਕਿ ਚੰਨ ਦੀ ਸਤ੍ਹਾ ‘ਤੇ ਵਿਕਰਮ ਲੈਂਡਰ ਦੀ ਲੋਕੇਸ਼ਨ ਮਿਲ ਗਈ ਹੈ ਤੇ ਆਰਬੀਟਰ ਨੇ ਲੈਂਡਰ ਦੀ ਇੱਕ ਥਰਮਲ ਤਸਵੀਰ ਕਲਿੱਕ ਕੀਤੀ ਹੈ, ਪਰ ਹਾਲੇ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਹੈ ਉਨ੍ਹਾਂ ਦੱਸਿਆ ਕਿ ਆਰਬੀਟਰ ਨਾਲ ਜੋ ਥਰਮਲ ਤਸਵੀਰਾਂ ਮਿਲੀਆਂ ਹਨ, ਉਨ੍ਹਾਂ ਤੋਂ ਚੰਨ ਦੀ ਸਤ੍ਹਾ ‘ਤੇ ਵਿਕ੍ਰਮ ਲੈਂਡਰ ਸਬੰਧੀ ਪਤਾ ਚੱਲਿਆ ਹੈ ਵਿਕ੍ਰਮ ਤੇ ਆਰਬੀਟਰ ਦੋਵਾਂ ‘ਚ ਹੀ ਹਾਈ ਰੈਜੂਲੇਸ਼ਨ ਦੇ ਕੈਮਰੇ ਲੱਗੇ ਹੋਏ ਹਨ ਆਰਬੀਟਰ ਇੱਕ ਸਾਲ ਤੱਕ ਚੰਨ ਦੇ ਚੱਕਰ ਲਗਾਉਂਦਾ ਰਹੇਗਾ ਇਸ ਦੌਰਾਨ ਉਹ ਥਰਮਲ ਤਸਵੀਰਾਂ ਕੈਮਰੇ ਦੀ ਮੱਦਦ ਨਾਲ ਚੰਨ ਦੀ ਥਰਮਲ ਤਸਵੀਰ ਵੀ ਲਵੇਗਾ ਤੇ ਇਸ ਨੂੰ ਧਰਤੀ ‘ਤੇ ਇਸਰੋ ਦੇ ਮਿਸ਼ਨ ਕੰਟਰੋਲ ਰੂਮ ਨੂੰ ਭੇਜਦਾ ਰਹੇਗਾ।

ਚੰਦਰਯਾਨ-2 ਦੀ ਯਾਤਰਾ ਤੋਂ ਨਾਸਾ ਉਤਸ਼ਾਹਿਤ

ਨਾਸਾ ਨੇ ਭਾਰਤ ਦੇ ਚੰਦਰਯਾਨ-2 ਮਿਸ਼ਨ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਚੰਨ ਦੇ ਦੱਖਣੀ ਧਰੁਵ ‘ਤੇ ਲੈਂਡਰ ਵਿਕਰਮ ਦੀ ਸਾਫ਼ਟ ਲੈਂਡਿੰਗ ਕਰਵਾਉਣ ਦੀ ਇਸਰੋ ਦੀ ਕੋਸ਼ਿਸ਼ ਨੇ ਉਸ ਨੂੰ ਪ੍ਰੇਰਿਤ ਕੀਤਾ ਹੈ ਨਾਸਾ ਨੇ ਆਪਣੇ ਟਵੀਟ ‘ਚ ਲਿਖਿਆ, ”ਪੁਲਾੜ ਮੁਸ਼ਕਿਲ ਹੈ ਅਸੀਂ ਚੰਦਰਯਾਨ-2 ਮਿਸ਼ਨ ਤਹਿਤ ਚੰਨ ਦੇ ਦੱਖਣੀ ਧਰੁਵ ‘ਤੇ ਉੱਤਰਨ ਦੀ ਇਸਰੋ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹਾਂ ਤੁਸੀਂ ਸਾਨੂੰ ਆਪਣੀ ਯਾਤਰਾ ਨਾਲ ਪ੍ਰੇਰਿਤ ਕੀਤਾ ਹੈ ਅਤੇ ਅਸੀਂ ਸਾਡੀ ਸੋਲਰ ਪ੍ਰਣਾਲੀ ‘ਤੇ ਮਿਲ ਕੇ ਖੋਜ ਕਰਨ ਦੇ ਭਵਿੱਖ ਦੇ ਮੌਕਿਆਂ ਸਬੰਧੀ ਉਤਸ਼ਾਹਿਤ ਹਾਂ।

ਸਾਢੇ ਸੱਤ ਸਾਲ ਤੱਕ ਕੰਮ ਕਰੇਗਾ ਆਰਬੀਟਰ

ਇਸ ਤੋਂ ਇਲਾਵਾ ਇਸਰੋ ਚੀਫ਼ ਕੇ. ਸਿਵਨ ਨੇ ਵੀ ਟੀਓਆਈ ਨਾਲ ਗੱਲਬਾਤ ‘ਚ ਕਿਹਾ ਸੀ ਕਿ ਲੈਂਡਰ ਵਿਕਰਮ ਦੇ ਮਿਲਣ ਦੀ ਹੁਣ ਵੀ ਸੰਭਾਵਨਾ ਹੈ ਉਨ੍ਹਾਂ ਕਿਹਾ, ਆਰਬੀਟਰ ਦੀ ਉਮਰ ਸਾਢੇ 7 ਸਾਲਾਂ ਤੋਂ ਜ਼ਿਆਦਾ ਹੈ, ਨਾ ਕਿ 1 ਸਾਲ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ ਇਸ ਦੀ ਵਜ੍ਹਾ ਹੈ ਕਿ ਉਸਦੇ ਕੋਲ ਬਹੁਤ ਜ਼ਿਆਦਾ ਈਧਣ ਬਚਿਆ ਹੋਇਆ ਹੈ ਆਰਬੀਟਰ ‘ਤੇ ਲੱਗੇ ਉਪਕਰਨਾਂ ਰਾਹੀਂ ਲੈਂਡਰ ਵਿਕ੍ਰਮ ਦੇ ਮਿਲਣ ਦੀ ਸੰਭਾਵਨਾ ਹੈ।