ਟ੍ਰਾਈਡੈਂਟ ਗਰੁੱਪ ਦਾ ਤਿੰਨ ਦਿਨਾਂ ਦੀਵਾਲੀ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

Trident Group,  Diwali Fair , Emitting Memories

ਮਿਊਜ਼ੀਕਲ ਨਾਈਟ ਦੌਰਾਨ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਬੰਨਿਆ ਰੰਗ

ਜਸਵੀਰ ਸਿੰਘ/ਬਰਨਾਲਾ। ਟ੍ਰਾਈਡੈਂਟ ਗਰੁੱਪ ਵੱਲੋਂ ਚੇਅਰਮੈਨ ਰਾਜਿੰਦਰ ਗੁਪਤਾ ਦੀ ਅਗਵਾਈ ‘ਚ ਹਰ ਸਾਲ ਦੀ ਤਰ੍ਹਾਂ ਕਰਵਾਇਆ ਤਿੰਨ ਦਿਨਾਂ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਮੇਲੇ ਦੇ ਅੰਤਿਮ ਦਿਨ ਉਘੇ ਲੋਕ ਗਾਇਕ ਰਣਜੀਤ ਬਾਵਾ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। Diwali Fair

ਜਾਣਕਾਰੀ ਦਿੰਦਿਆਂ ਟ੍ਰਾਈਡੈਂਟ ਦੇ ਐਡਮਿਨ ਹੈਡ ਰੁਪਿੰਦਰ ਗੁਪਤਾ ਅਨੁਸਾਰ ਇਹ ਦੀਵਾਲੀ ਮੇਲਾ 19 ਅਕਤੂਬਰ ਤੋਂ ਟ੍ਰਾਈਡੈਂਟ ਦੇ ਅਰੁਣ ਮੈਮੋਰੀਅਲ ਕੰਪਲੈਕਸ ਬਰਨਾਲਾ ‘ਚ 21 ਅਕਤੁਬਰ ਤੱਕ ਚੱਲਿਆ। ਇਸ ਦੌਰਾਨ 25 ਤੋਂ 30 ਹਜ਼ਾਰ ਦੀ ਸੰਖਿਆ ਵਿੱਚ ਪੁੱਜੇ ਲੋਕਾਂ ਨੇ ਟ੍ਰਾਈਡੈਂਟ ਵੱਲੋਂ ਤੋਲੀਏ, ਚਾਦਰਾਂ, ਬੈਡ ਸ਼ੀਟ, ਕੰਬਲ ਆਦਿ ਦੀ ਲਗਾਈ ਗਈ ਪ੍ਰਦਰਸ਼ਨੀ ‘ਚ ਭਰਪੂਰ ਖ਼ਰੀਦਦਾਰੀ ਕੀਤੀ। ਮੇਲੇ ਦੇ ਅਖੀਰਲੇ ਦਿਨ ਮਿਊਜ਼ੀਕਲ ਨਾਈਟ ਕਰਵਾਈ ਗਈ,  ਜਿਸ ‘ਚ ਪੰਜਾਬੀ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਨੇ ਆਪਣੇ ਗੀਤਾਂ ਦੁਆਰਾ ਲੋਕਾਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ। Diwali Fair

ਮਾਗਮ ਦੇ ਅੰਤ ‘ਚ ਚੇਅਰਮੈਨ ਰਾਜਿੰਦਰ ਗੁਪਤਾ ਵੱਲੋਂ ਐਡਮਿਨ ਹੈਡ ਰੁਪਿੰਦਰ ਗੁਪਤਾ ਨੇ ਸਮੂਹ ਬਰਨਾਲਾ ਨਿਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਇਸ ਤਿਉਹਾਰ ਨੂੰ ਗ੍ਰੀਨ ਦੀਵਾਲੀ ਵਜੋਂ ਮਨਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸਹਾਇਕ ਡਿਪਟੀ ਕਮਿਸ਼ਨਰ ਮੈਡਮ ਰੂਹੀ ਦੁੱਗ, ਐਸਐਸਪੀ ਹਰਜੀਤ ਸਿੰਘ, ਡੀਐਸਪੀ ਪ੍ਰੱਗਿਆ ਜੈਨ, ਡੀਐਸਪੀ ਰਾਜੇਸ਼ ਛਿੱਬਰ, ਸੰਜੀਵ ਸ਼ੋਰੀ, ਪਰਮਿੰਦਰ ਸਿੰਘ ਡੀਐਸਪੀ ਸਮੇਤ ਵੱਡੀ ਗਿਣਤੀ ‘ਚ ਸ਼ਹਿਰ ਦੇ ਪਤਵੰਤਿਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।