New ₹1000 Note: 1000 ਰੁਪਏ ਦੇ ਨਵੇਂ ਨੋਟ ਨਾਲ ਜੁੜਿਆ ਵਾਇਰਲ ਦਾਅਵਾ ਖਾਰਜ
ਦਾਅਵੇ ਨੂੰ ਖਾਰਜ ਕਰ ਦਿੱਤਾ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਤਹਿਤ ਆਉਣ ਵਾਲੇ ਪੀਆਈਬੀ ਫੈਕਟ ਚੈੱਕ ਯੂਨਿਟ ਨੇ ਮੰਗਲਵਾਰ ਨੂੰ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ, ਜਿਸ ’ਚ ਕਿਹਾ ਗਿਆ ਸੀ ਕਿ ਭਾਰਤ ’ਚ 1000 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਗਿਆ ਹੈ। ਇਹ ਸਪੱਸਟੀਕਰਨ ਉਦੋਂ ਆਇਆ, ਜਦੋਂ ਇੰਸਟਾਗ੍ਰਾਮ, ਐਕਸ ਤੇ ਟੈਲੀਗ੍ਰਾਮ ਵਰਗੇ ਪਲੇਟਫਾਰਮ ’ਤੇ ਕੁਝ ਅਜਿਹੀਆਂ ਪੋਸਟਾਂ ਸਾਹਮਣੇ ਆਈਆਂ, ਜਿਨ੍ਹਾਂ ’ਚ ਲੋਕ ਪੀਲੇ ਰੰਗ ਦੇ 1000 ਰੁਪਏ ਦੇ ਨੋਟ ਵਰਗੀ ਕੋਈ ਚੀਜ਼ ਫੜੀ ਦਿਖਾਈ ਦੇ ਰਹੇ ਸਨ। ਸੋਸ਼ਲ ਮੀਡੀਆ ਦੇ ਕੁਝ ਯੂਜਰਸ ਤੇ ਕੰਟੈਂਟ ਕ੍ਰਿਏਟਰਸ ਨੇ ਦਾਅਵਾ ਕੀਤਾ ਕਿ ਇਹ ਨੋਟ ਨਵਾਂ ਹੈ ਜਾਂ ਇਸ ਨੂੰ ਕਿਸੇ ਖਾਸ ਤਾਰੀਖ ਨੂੰ ਜਾਰੀ ਕੀਤਾ ਜਾਵੇਗਾ।
Read Also : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿੰਡ ਸਰਹਾਲਾ ਕਲਾਂ ’ਚ ਨਾਜਾਇਜ਼ ਉਸਾਰੀ ਢਾਹੀ
Comments