Punjab

National Level Competition Winner: ਡੀ.ਏ.ਵੀ. ਬਾਦਸ਼ਾਹਪੁਰ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ ਰਾਸ਼ਟਰੀ ਪੱਧਰ 'ਤੇ ਗੱਡੇ ਝੰਡੇ
ਸਰਕਾਰੀ ਹਾਈ ਸਮਾਰਟ ਸਕੂਲ ਮੰਗਵਾਲ ਦੇ ਬੱਚਿਆਂ ਨੂੰ ਵੰਡੀਆਂ ਮੁਫ਼ਤ ਵਰਦੀਆਂ
ਪੰਜਾਬ ਪੁਲਿਸ ਦੇ ‘ਯੁਵਾ ਸਾਂਝ ਪ੍ਰੋਗਰਾਮ’ ਨੇ 2358 ਰਾਹ ਤੋਂ ਭਟਕੇ ਨੌਜਵਾਨਾਂ ਦੀ ਆਨਲਾਈਨ ਪਹਿਚਾਣ ਕਰਕੇ ਉਨ੍ਹਾਂ ਨੂੰ ਗੈਂਗਸਟਰਾਂ ਦੇ ਪ੍ਰਭਾਵ ਹੇਠ ਆਉਣ ਤੋਂ ਬਚਾਇਆ
ਭਾਜਪਾ ਕਦੇ ਵੀ ਆਰਥਿਕ ਤਰੱਕੀ ਜਾਂ ਵਿਕਾਸ 'ਤੇ ਵੋਟਾਂ ਨਹੀਂ ਮੰਗਦੀ, ਸਿਰਫ ਧਰਮ ਅਤੇ ਜਾਤੀਗਤ ਵੰਡ, ਨਫ਼ਰਤ ਅਤੇ ਕੌਮੀ ਏਕਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਰਾਹੀਂ ਚੋਣਾਂ ਲੜਦੀ ਹੈ : ਹਰਪਾਲ ਸਿੰਘ ਚੀਮਾ
ਅੰਮ੍ਰਿਤਸਰ ਅਤੇ ਜਲੰਧਰ ਵਿੱਚ ਹੋਏ ਬੰਬ ਧਮਾਕੇ, ਪੰਜਾਬ ਵਿੱਚ ਭਾਜਪਾ ਦੀਆਂ ਚੋਣ ਤਿਆਰੀਆਂ ਦਾ ਹਿੱਸਾ : CM ਮਾਨ

Newborn Baby Care Tips: ਨਵਜੰਮੇ ਬੱਚੇ ਨੂੰ ਨਵ੍ਹਾਉਣ ਦਾ ਸਹੀ ਤਰੀਕਾ ਤੇ ਸਾਵਧਾਨੀਆਂ

ਨਵਜੰਮੇ ਬੱਚੇ ਦੀ ਦੇਖਭਾਲ ਬਹੁਤ ਸੰਵੇਦਨਸ਼ੀਲ ਅਤੇ ਜ਼ਿੰਮੇਵਾਰੀ ਵਾਲਾ ਕੰਮ

Khushdeep Singh Picture
Published On

ਨਵਜੰਮੇ ਬੱਚੇ ਦੀ ਦੇਖਭਾਲ ਬਹੁਤ ਸੰਵੇਦਨਸ਼ੀਲ ਅਤੇ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ ਹੈ, ਖਾਸ ਕਰਕੇ ਉਸ ਨਵ੍ਹਾਉਣ ਦੀ ਗੱਲ ਕਰੀਏ ਤਾਂ। ਜਨਮ ਤੋਂ ਬਾਅਦ ਬੱਚੇ ਦਾ ਸਰੀਰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ, ਉਸ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ ਅਤੇ ਰੋਗ ਰੋਕੂ ਤਾਕਤ ਵੀ ਕਮਜ਼ੋਰ ਹੁੰਦੀ ਹੈ। ਇਸ ਲਈ ਨਵ੍ਹਾਉਣ ਵਰਗੀ ਆਮ ਪ੍ਰਕਿਰਿਆ ਵੀ ਬਹੁਤ ਸਾਵਧਾਨੀ ਮੰਗਦੀ ਹੈ। ਥੋੜ੍ਹੀ ਜਿਹੀ ਲਾਪਰਵਾਹੀ ਬੱਚੇ ਲਈ ਅਸਹਿਜ਼ਤਾ, ਲਾਗ ਜਾਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਲਈ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਹੀ ਤਰੀਕੇ ਤੇ ਲੋੜੀਂਦੀਆਂ ਸਾਧਧਾਨੀਆਂ ਬਾਰੇ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ।

ਜ਼ਰੂਰੀ ਸਾਵਧਾਨੀਆਂ
  • ਪਾਣੀ ਹਮੇਸ਼ਾ ਮਾੜਾ ਜਿਹਾ ਕੋਸਾ ਰੱਖੋ, ਨਾ ਬਹੁਤ ਗਰਮ ਤੇ ਨਾ ਠੰਢਾ।
  • ਬੱਚੇ ਨੂੰ ਲੰਮੇ ਸਮੇਂ ਤੱਕ ਪਾਣੀ ’ਚ ਨਾ ਰੱਖੋ, ਇਸ਼ਨਾਨ ਜਲਦੀ ਅਤੇ ਆਰਾਮ ਨਾਲ ਕਰਵਾਓ।
  • ਬੱਚੇ ਦੀ ਚਮੜੀ ਨੂੰ ਜ਼ੋਰ ਨਾਲ ਨਾ ਰਗੜੋ, ਹਮੇਸ਼ਾ ਪੋਲੇ ਹੱਥੀਂ ਸਾਫ਼ ਕਰੋ।
  • ਤੇਜ਼ ਖੁਸ਼ਬੂ ਜਾਂ ਕੈਮੀਕਲ ਵਾਲੇ ਸਾਬਣ ਦਾ ਇਸਤੇਮਾਲ ਨਾ ਕਰੋ, ਸਿਰਫ਼ ਹਲਕੇ ਤੇ ਸੁਰੱਖਿਅਤ ਉਤਪਾਦ ਹੀ ਵਰਤੋ।
  • ਨਵ੍ਹਾਉਂਦੇ ਸਮੇਂ ਕਮਰੇ ਦਾ ਤਾਪਮਾਨ ਆਮ ਤੇ ਗਰਮ ਰੱਖੋ, ਠੰਢੀ ਹਵਾ ਤੋਂ ਬਚਾਓ।
  • ਸਾਫ਼ ਤੌਲੀਏ, ਕੱਪੜੇ ਤੇ ਸਾਫ਼ ਉਪਕਰਨਾਂ ਦਾ ਹੀ ਇਸਤੇਮਾਲ ਕਰੋ।
  • ਰੋਜ਼ ਨਵ੍ਹਾਉਣਾ ਲਾਜ਼ਮੀ ਨਹੀਂ ਹੈ, ਲੋੜ ਪੈਣ ’ਤੇ ਸਪੰਜਿੰਗ (ਗਿੱਲੇ ਕੱਪੜੇ ਨਾਲ ਸਫਾਈ) ਕਰੋ।

-ਏਜੰਸੀ

Read Also : Suvendu Adhikari PA Murder: ਸੁਵੇਂਦੂ ਅਧਿਕਾਰੀ ਦੇ ਪੀਏ ਦਾ ਗੋਲੀਆਂ ਮਾਰ ਕੇ ਕਤਲ, ਕੋਲਕਾਤਾ ਤੋਂ ਮੱਧਮਗ੍ਰਾਮ ਵਾਪਰ ਆਉਂਦੇ ਸਮੇਂ ਹਮਲਾ

About The Author

Related Posts