Weather Alert: ਪਹਾੜਾਂ ’ਤੇ ਮੀਂਹ ਦਾ ਖੌਫਨਾਕ ਰੂਪ, ਜੰਮੂ-ਕਸ਼ਮੀਰ, ਹਿਮਾਚਲ ’ਚ ਫਟੇ ਬੱਦਲ

ਉੱਤਰਾਖੰਡ ’ਚ ਜਨਜੀਵਨ ਪ੍ਰਭਾਵਿਤ

Khushdeep Singh Picture
Published On

ਨਵੀਂ ਦਿੱਲੀ (ਏਜੰਸੀ)। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਪੰਜ ਤੋਂ ਛੇ ਦਿਨਾਂ ਦੀ ਦੇਰੀ ਨਾਲ ਮਾਨਸੂਨ ਆਉਣ ਤੋਂ ਬਾਅਦ, ਇਨ੍ਹਾਂ ਪਹਾੜੀ ਸੂਬਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਦੋ ਬੱਦਲ ਫਟਣ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਤੇ ਚੰਬਾ ’ਚ ਤਿੰਨ ਬੱਦਲ ਫਟਣ ਦੀ ਰਿਪੋਰਟ ਮਿਲੀ। ਉਤਰਾਖੰਡ ’ਚ ਹੈਲੀ-ਟੂ-ਕੇਦਾਰਨਾਥ ਤੀਰਥ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ, ਤੇ ਦੇਹਰਾਦੂਨ ਦੇ ਜੌਲੀ ਗ੍ਰਾਂਟ ਹਵਾਈ ਅੱਡੇ ਤੋਂ ਚਾਰ ਉਡਾਣਾਂ ਨੂੰ ਮੋੜ ਦਿੱਤਾ ਗਿਆ।

ਦਿੱਲੀ-ਐਨਸੀਆਰ ’ਚ ਮੀਂਹ ਪੈਣ ਨਾਲ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ

ਉੱਤਰ ਪ੍ਰਦੇਸ਼ ਦੇ ਬਲੀਆ ’ਚ ਬਿਜਲੀ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਮੀਂਹ ਤੇ ਹੜ੍ਹਾਂ ਨੇ ਉੱਤਰ-ਪੂਰਬ, ਮੁੰਬਈ ਤੇ ਦੱਖਣੀ ਸੂਬਿਆਂ ’ਚ ਸਥਿਤੀ ਹੋਰ ਵਿਗੜ ਦਿੱਤੀ ਹੈ। ਹਾਲਾਂਕਿ, ਪੰਜਾਬ, ਹਰਿਆਣਾ ਤੇ ਦਿੱਲੀ-ਐਨਸੀਆਰ ਵਿੱਚ ਮੀਂਹ ਪੈਣ ਨਾਲ ਤੇਜ਼ ਗਰਮੀ ਤੇ ਹੁੰਮਸ ਤੋਂ ਕਾਫ਼ੀ ਰਾਹਤ ਮਿਲੀ ਹੈ, ਤਾਪਮਾਨ ’ਚ ਲਗਭਗ 6 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ। ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਮਚੈਲ ਮਾਤਾ ਤੇ ਮਿੰਧਲ ਮਾਤਾ ਤੀਰਥ ਸਥਾਨਾਂ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਧਾਮ ਲਈ ਹੈਲੀਕਾਪਟਰ ਸੇਵਾ ਪ੍ਰਭਾਵਿਤ ਹੋਈ ਹੈ। Weather Alert

ਹਿਮਾਚਲ ਤੇ ਉਤਰਾਖੰਡ ’ਚ ਕਈ ਸੜਕਾਂ ਬੰਦ

ਹਿਮਾਚਲ ਪ੍ਰਦੇਸ਼ ’ਚ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਸ਼ਿਮਲਾ, ਮਨਾਲੀ ਤੇ ਧਰਮਸ਼ਾਲਾ ’ਚ 50 ਤੋਂ ਵੱਧ ਸੜਕਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ, ਜਿਸ ਨਾਲ ਆਵਾਜਾਈ ’ਚ ਵਿਘਨ ਪਿਆ ਹੈ। ਉਤਰਾਖੰਡ ਦੇ ਦੇਹਰਾਦੂਨ, ਬਾਗੇਸ਼ਵਰ ਤੇ ਰੁਦਰਪ੍ਰਯਾਗ ’ਚ ਮੀਂਹ ਪੈ ਰਿਹਾ ਹੈ।

ਅਸਾਮ ’ਚ ਹੜ੍ਹ ਦੀ ਸਥਿਤੀ ਗੰਭੀਰ | Weather Alert

ਅਸਾਮ ਦੇ ਛੇ ਜ਼ਿਲ੍ਹਿਆਂ ’ਚ ਹੜ੍ਹਾਂ ਨਾਲ 46,938 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ, ਜਦੋਂ ਕਿ 3,809 ਹੈਕਟੇਅਰ ਤੋਂ ਜ਼ਿਆਦਾ ਖੇਤੀਬਾੜੀ ਜ਼ਮੀਨ ਡੁੱਬ ਗਈ ਹੈ। ਧੇਮਾਜੀ, ਲਖੀਮਪੁਰ, ਵਿਸ਼ਵਨਾਥ, ਨਲਬਾਰੀ, ਡਿਬਰੂਗੜ੍ਹ ਤੇ ਚਿਰੰਗ ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਨ੍ਹਾਂ ਜ਼ਿਲ੍ਹਿਆਂ ਦੇ 10 ਮਾਲੀਆ ਸਰਕਲਾਂ ਦੇ 221 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ।

ਦੱਖਣ-ਪੱਛਮੀ ਭਾਰਤ ’ਚ ਵੀ ਭਾਰੀ ਮੀਂਹ

ਮਹਾਰਾਸ਼ਟਰ ਤੇ ਕਰਨਾਟਕ ’ਚ ਭਾਰੀ ਮੀਂਹ ਪੈ ਰਿਹਾ ਹੈ। ਮੁੰਬਈ ’ਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਲਈ ਪਾਲਘਰ ਜ਼ਿਲ੍ਹੇ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਕਰਨਾਟਕ ਦੇ ਮੰਗਲੁਰੂ ’ਚ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਇੱਕ ਘਰ ਦੱਬ ਜਾਣ ਕਾਰਨ ਇੱਕ ਔਰਤ ਤੇ ਉਸ ਦੀਆਂ ਦੋ ਧੀਆਂ ਦੀ ਮੌਤ ਹੋ ਗਈ।

About The Author

Related Posts