‘ਕੋਵਿਡ 19’ ਦੇ ਇੰਦੌਰ ਜ਼ਿਲ੍ਹੇ ‘ਚ 2378 ਪ੍ਰਭਾਵਿਤ, 99 ਮੌਤਾਂ

Sach Kahoon Punjabi Desk Picture
Published On

‘ਕੋਵਿਡ 19’ ਦੇ ਇੰਦੌਰ ਜ਼ਿਲ੍ਹੇ ‘ਚ 2378 ਪ੍ਰਭਾਵਿਤ, 99 ਮੌਤਾਂ

ਇੰਦੌਰ। ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ‘ਚ ‘ਕੋਵਿਡ 19’ ਦੇ 79 ਨਵੇਂ ਕੇਸ ਆਉਣ ਤੋਂ ਬਾਅਦ ਸੰਕਰਮਿਤ ਲੋਕਾਂ ਦੀ ਗਿਣਤੀ 2378’ਤੇ ਪਹੁੰਚ ਗਈ, ਜਦੋਂ ਕਿ ਇਕ ਮੌਤ ਦਰਜ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 99 ਹੋ ਗਈ ਹੈ। ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ (ਸੀ.ਐੱਮ.ਐੱਚ.ਓ.) ਡਾ. ਪ੍ਰਵੀਨ ਜੜਿਆ ਨੇ ਬੀਤੀ ਰਾਤ ਸਿਹਤ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਟੈਸਟ ਕੀਤੇ ਗਏ 1055 ਨਮੂਨਿਆਂ ‘ਚੋਂ 976 ਨਿਰਵਿਘਨ ਅਤੇ 79 ਸੰਕਰਮਿਤ ਪਾਏ ਗਏ। ਇਸ ਪ੍ਰਕਾਰ ਇੱਥੇ ਪ੍ਰਭਾਵਿਤਾਂ ਦੀ ਗਿਣਤੀ 2299 ਤੋਂ ਵਧ ਕੇ 2378 ਤੱਕ ਜਾ ਪਹੁੰਚਿਆ ਹੈ, ਜਦੋਂਕਿ ਕਿ 57 ਸਾਲਾ ਪੁਰਸ਼ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 99 ਤੱਕ ਪਹੁੰਚ ਗਈ ਹੈ। ਉਥੇ 1179 ਠੀਕ ਹੋਏ ਦੱਸੇ ਜਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts