ਇੱਕੋ ਦਿਨ ਲਾਪਤਾ ਹੋਏ ਤਿੰਨ ਬੱਚੇ, ਪੁਲਿਸ ਭਾਲ ‘ਚ ਜੁਟੀ

Three children, Missing,   Police, Search, Same day

ਸਮਰਾਲਾ (ਸੱਚ ਕਹੂੰ ਨਿਊਜ਼)। ਸ਼ਹਿਰ ‘ਚ ਇੱਕੋ ਦਿਨ 3 ਬੱਚਿਆਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ‘ਚ ਇੱਕ 15 ਸਾਲ ਦੀ ਲੜਕੀ ਸਮੇਤ 2 ਨਾਬਾਲਗ ਲੜਕੇ ਸ਼ਾਮਲ ਹਨ ਲਾਪਤਾ ਬੱਚਿਆਂ ਦੇ ਮਾਪਿਆਂ ਵੱਲੋਂ ਸਥਾਨਕ ਪੁਲਿਸ ਸਟੇਸ਼ਨ ‘ਚ ਇਨ੍ਹਾਂ ਬੱਚਿਆਂ ਬਾਰੇ ਇਤਲਾਹ ਦੇਣ ਤੋਂ ਬਾਅਦ ਐੱਸ. ਐੱਚ. ਓ. ਦੀ ਅਗਵਾਈ ‘ਚ ਸਪੈਸ਼ਲ ਪੁਲਿਸ ਟੀਮ ਸਰਗਰਮੀ ਨਾਲ ਬੱਚਿਆਂ ਦੀ ਭਾਲ ‘ਚ ਜੁਟ ਗਈ ਹੈ ਜਾਣਕਾਰੀ ਮੁਤਾਬਕ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਛੇਵੀਂ ਤੇ ਸੱਤਵੀਂ ਜਮਾਤ ‘ਚ ਪੜ੍ਹਨ ਵਾਲੇ ਬੰਟੀ (11) ਪੁੱਤਰ ਅਬਦੁਲ ਯਾਸੀਨ ਵਾਸੀ ਚਾਵਾ ਰੋਡ ਤੇ ਮਨੋਜ ਕੁਮਾਰ (10) ਪੁੱਤਰ ਵਿਜੇ ਕੁਮਾਰ ਵਾਸੀ ਪਪੜੌਦੀ ਰੋਡ ਕੱਲ੍ਹ ਸਵੇਰੇ 8 ਵਜੇ ਸਕੂਲ ਗਏ ਪਰ ਛੁੱਟੀ ਤੋਂ ਬਾਅਦ ਘਰ ਨਹੀਂ ਪਰਤੇ। (Samrala News)

ਇਹ ਵੀ ਪੜ੍ਹੋ : ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!

ਇਹ ਦੋਵੇਂ ਲੜਕੇ ਆਪਸ ‘ਚ ਦੋਸਤ ਹਨ ਤੇ ਹਰ ਰੋਜ਼ ਇਕੱਠੇ ਖੇਡਣ ਵੀ ਜਾਂਦੇ ਸਨ ਹਾਲੇ ਇਨ੍ਹਾਂ ਬੱਚਿਆਂ ਦੀ ਤਾਲਾਸ਼ ਕੀਤੀ ਹੀ ਜਾ ਰਹੀ ਸੀ ਕਿ ਸ਼ਾਮ ਵੇਲੇ 15 ਸਾਲਾ ਲੜਕੀ ਮਹਿਕ ਰਾਣੀ ਜੋ ਕਿ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਵਿਖੇ ਰਹਿੰਦੀ ਹੈ, ਉਹ ਵੀ ਭੇਦਭਰੀ ਹਾਲਤ ‘ਚ ਗਾਇਬ ਹੋ ਗਈ ਇਸ ਤੋਂ ਬਾਅਦ ਦੇਰ ਰਾਤ ਪੁਲਿਸ ਨੂੰ ਮਾਮਲੇ ਦੀ ਇਤਲਾਹ ਦਿੱਤੀ ਗਈ ਤੇ ਪੁਲਿਸ ਬੱਚਿਆਂ ਦੀ ਭਾਲ ‘ਚ ਜੁਟ ਗਈ ਇਨ੍ਹਾਂ ਤਿੰਨਾਂ ਨਾਬਾਲਗ ਬੱਚਿਆਂ ਦੇ ਗਾਇਬ ਹੋਣ ਪਿੱਛੇ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਸਵੇਰ ਵੇਲੇ ਗਾਇਬ ਹੋਏ ਦੋਵੇਂ ਲੜਕੇ ਅਤੇ ਸ਼ਾਮ ਨੂੰ ਗਾਇਬ ਹੋਣ ਵਾਲੀ ਲੜਕੀ ਤਿੰਨੇ ਆਪਸ ‘ਚ ਇੱਕ ਦੂਜੇ ਨੂੰ ਜਾਣਦੇ ਹਨ। (Samrala News)

ਲਾਪਤਾ ਹੋਏ ਮਨੋਜ ਦੇ ਪਿਤਾ ਵਿਜੇ ਕੁਮਾਰ ਨੇ ਦੱਸਿਆ ਕਿ ਇਸ ਗੱਲ ਦਾ ਉਨ੍ਹਾਂ ਨੂੰ ਅੱਜ ਹੀ ਪਤਾ ਲੱਗਿਆ ਹੈ ਕਿ ਲਾਪਤਾ ਹੋਈ ਲੜਕੀ ਮਹਿਕ ਤੇ ਉਸਦਾ ਬੇਟਾ ਆਪਸ ‘ਚ ਇੱਕ ਦੂਜੇ ਨੂੰ ਜਾਣਦੇ ਸਨ ਤੇ ਸ਼ਾਮ ਵੇਲੇ ਉਸਦਾ ਬੇਟਾ ਮਨੋਜ ਤੇ ਉਸ ਦਾ ਦੋਸਤ ਬੰਟੀ ਮਹਿਕ ਦੇ ਘਰ ਖੇਡਣ ਜਾਇਆ ਕਰਦੇ ਸਨ ਓਧਰ ਇਸ ਮਾਮਲੇ ‘ਚ ਐੱਸ. ਐੱਚ. ਓ. ਸਮਰਾਲਾ ਸਿਕੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਭਾਲ ਲਈ ਪੁਲਿਸ ਪੂਰੀ ਮੁਸਤੈਦੀ ਨਾਲ ਜੁਟੀ ਹੋਈ ਹੈ ਤੇ ਪੁਲਿਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਮਹਿਕ ਕੋਲ ਮੋਬਾਈਲ ਫ਼ੋਨ ਵੀ ਸੀ, ਜਿਸ ਦੀ ਲੋਕੇਸ਼ਨ ਚੈੱਕ ਕੀਤੀ ਜਾ ਰਹੀ ਹੈ। (Samrala News)