ਬਰਨਾਵਾ ਤੋਂ ਪੂਜਨੀਕ ਹਜ਼ੂਰ ਪਿਤਾ ਜੀ ਨੇ ਕੀਤੇ ਬਚਨ, ਕਿਸੇ ਨਾਲ ਈਰਖਾ ਨਫ਼ਰਤ ਕਦੇ ਨਾ ਕਰੋ

pita ji

ਈਰਖਾ ਕਰਨ ਨਾਲ ਬਰੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਹਨ

(ਸੱਚ ਕਹੂੰ ਨਿਊਜ਼) ਬਰਨਾਵਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਰ ਚੈਨਲ ’ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਪੂਜਨੀਕ ਗੁਰੂ ਜੀ ਨੇ ਆਪਣੇ ਅੰਮ੍ਰਿਤਮਈ ਬਚਨਾਂ ਦੀ ਵਰਖਾ ਕਰਦਿਆਂ ਸਾਧ-ਸੰਗਤ ਨੂੰ ਨਿਹਾਲ ਕੀਤਾ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਦੇ ਸਮੇਂ ’ਚ ਈਰਖਾ, ਨਫ਼ਰਤ, ਚੁਗਲੀ-ਨਿੰਦਾ ਖੂਬ ਜ਼ੋਰਾਂ ’ਤੇ ਚੱਲ ਰਹੀ ਹੈ। ਦੁਨੀਆਵੀ ਨਸ਼ੇ ਬਹੁਤ ਬੁਰੇ ਹਨ, ਪਰ ਨਸ਼ਾ ਕਿਉਂ ਕਰਦਾ ਹੈ ਇਨਸਾਨ, ਕੁਝ ਦੇਰ ਲਈ ਉਸ ਨੂੰ ਉਤੇਜਨਾ ਆਉਂਦੀ ਹੈ। ਹਾਲਾਂਕਿ ਇਹ ਨਰਕ ਦਾ ਘਰ ਹਨ ਨਸ਼ੇ। ਪਰ ਚੁਗਲੀ-ਨਿੰਦਾ ਈਰਖਾ, ਨਫ਼ਰਤ ਇਹ ਕਿਹੜਾ ਨਸ਼ਾ ਹੈ ਇਸ ’ਚ ਕੀ ਮਿਲ ਜਾਂਦਾ ਹੈ ਇਨਸਾਨ ਨੂੰ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇੱਕ ਵਾਰੀ ਅਸੀਂ ਇੱਕ ਸਕੂਲ ’ਚ ਬੈਠੇ ਸੀ ਤਾਂ ਗੱਲ ਚੱਲੀ ਤਾਂ ਉਹ ਕਹਿਣ ਲੱਗੇ ਕਿ ਗੁਰੂ ਜੀ ਸਾਡੀ ਕੋਈ ਆਦਤ ਛੁਡਵਾ ਦਿਓ। ਤਾਂ ਅਸੀਂ ਉਨ੍ਹਾਂ ਨੂੰ ਕਿਹਾ ਕਿ ਬੇਟਾ ਚੁਗਲੀ ਨਾ ਕਰੋ। ਤਾਂ ਇੱਕ ਬੱਚਾ ਬੋਲਿਆ ਕਿ ਗੁਰੂ ਜੀ ਅਸੀਂ ਚੁਗਲੀ ਨਹੀਂ ਕਰਾਂਗੇ ਤਾਂ ਹੋਰ ਕੀ ਕਰਾਂਗੇ। ਤੁਸੀਂ ਵੀ ਜਰਾ ਸੋਚ ਕੇ ਵੇਖੋ, ਜੇਕਰ ਤੁਸੀਂ ਚੁਗਲੀ ਨਿੰਦਾ ਤੁਸੀਂ ਛੱਡ ਦਿਓਗੇ ਤਾਂ ਉਹ ਕਿਹੜੀਆਂ ਗੱਲਾਂ ਹਨ ਜੋ ਤੁਸੀਂ ਕਰਦੇ ਹੋ ਰੈਗੂਲਰ। ਧਿਆਨ ਦੇ ਕੇ ਵੇਖੇ। ਦੂਜੀ ਗੱਲ ਈਰਖਾ, ਨਫ਼ਰਤ, ਇਨਸਾਨ ਦੂਜਿਆਂ ਨੂੰ ਵੇਖ ਕੇ ਸੁਖੀ ਨਹੀਂ ਹੁੰਦਾ ਸਗੋਂ ਦੁਖੀ ਹੁੰਦੀ ਹੈ। ਦੂਜੇ ਸ਼ਬਦਾਂ ’ਚ ਅੱਜ ਇਨਸਾਨ ਜਿਆਦਾਤਰ ਜੋ ਦੁਖੀ ਹੈ ਉਹ ਆਪਣੀ ਖੁਸ਼ੀ ਦੀ ਵਜਾ ਨਾਲ ਨਹੀਂ ਸਗੋਂ ਦੂਜਿਆਂ ਨੂੰ ਸੁਖੀ ਵੇਖ ਕੇ ਦੁਖੀ ਹੈ। ਇਸ ਲਈ ਈਰਖਾ ਨਫ਼ਰਤ ਨਾ ਕਰੋ, ਕਿਸੇ ਦਾ ਬੁਰਾ ਨਾ ਸੋਚੋ, ਕਿਸੇ ਦਾ ਵੀ ਬੁਰਾ ਸੋਚਣ ਨਾਲ ਇਨਸਾਨ ਦੇ ਅੰਦਰ ਨਫ਼ਰਤ ਹੀ ਪੈਦਾ ਹੁੰਦੀ ਹੈ, ਇਨਸਾਨ ਅੰਦਰ ਜਲਦਾ ਰਹਿੰਦਾ ਹੈ, ਇਨਸਾਨ ਅੰਦਰ ਤੜਫ਼ਦਾ ਰਹਿੰਦਾ ਹੈ ਤੇ ਉਸ ਨੂੰ ਆਪਣੇ ਅੰਦਰ ਦੀਆਂ ਖੁਸ਼ੀਆਂ ਘੱਟ ਹੋ ਜਾਂਦੀਆਂ ਹਨ।

pita jiwਸੋ ਈਰਖਾ ਨਫ਼ਰਤ ਕਦੇ ਨਾ ਕਰੋ ਪਰ ਅੱਜ ਦੇ ਦੌਰ ’ਚ ਹਰ ਜਗ੍ਹਾ ਇਸੇ ਦਾ ਬੋਲਬਾਲਾ ਹੈ, ਚੁਗਲੀ ਨਿੰਦਾ ਦਾ ਬੋਲਬਾਲਾ ਹੈ। ਇਸ ਨੂੰ ਰੋਕਿਆ ਜਾ ਸਕਦਾ ਹੈ ਤਾਂ ਸਿਰਫ ਤੇ ਸਿਰਫ ਰਾਮ ਦੇ ਨਾਮ ਨਾਲ, ਪ੍ਰਭੂ ਦੇ ਨਾਮ ਨਾਲ, ਹੋਰ ਕੋਈ ਵੀ ਤਰੀਕਾ ਨਹੀਂ ਹੈ, ਹੋਰ ਕੋਈ ਵੀ ਅਜਿਹੀ ਚੀਜ਼ ਨਹੀਂ ਜਿਸ ਨਾਲ ਆਦਮੀ ਦੇ ਅੰਦਰ ਦੀ ਇਹ ਬੁਰੀ ਆਦਤ ਖਤਮ ਹੋ ਜਾਵੇ। ਬਸ ਇੱਕ ਹੀ ਤਰੀਕਾ ਹੈ ਆਪਣੇ ਅੰਦਰ ਆਤਮਬਲ ਪੈਦਾ ਕਰੋ. ਜੇਕਰ ਤੁਹਾਡੇ ’ਚ ਆਤਮਬਲ ਹੋਵੇਗਾ ਤਾਂ ਤੁਸੀਂ ਇਨ੍ਹਾਂ ਆਪਣੀਆਂ ਬੁਰਾਈਆਂ ’ਤੇ ਜਿੱਤ ਪ੍ਰਾਪਤ ਕਰ ਸਕਦੇ ਹੋ। ਬਹੁਤ ਵਾਰੀ ਵੇਖਿਆ ਹੈ, ਦੂਜਿਆਂ ਦੀ ਨਿੰਦਾ ਕਰਨ ਨਾਲ, ਦੂਜਿਆਂ ਦੀ ਚੁਗਲੀ ਕਰਨ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ ਪਰ ਤੁਸੀਂ ਅਣਜਾਣ ਹੋ. ਪਰ ਅਸਲ ’ਚ ਤੁਸੀਂ ਦੁੱਖ ਦਾ ਕਾਰਨ ਬਣਦੇ ਜਾ ਰਹੇ ਹੋ ਆਪਣੇ ਲਈ। ਈਰਖਾ ਕਰਨ ਨਾਲ ਬਰੁਤ ਸਾਰੀਆਂ ਬਿਮਾਰੀਆਂ ਵੀ ਤੁਹਾਨੂੰ ਹੋ ਜਾਂਦੀਆਂ ਹਨ, ਮੈਟਲੀਟਿਸਟਰਬ ਹੋ ਜਾਂਦੇ ਹੋ ਤੁਸੀਂ, ਦਿਮਾਗ ’ਤੇ ਬੋਝ ਜਾ ਬਣਿਆ ਰਹਿੰਦਾ ਹੈ ਕਿਉਂਕਿ ਸਾਹਮਣੇ ਵਾਲਾ ਤੁਹਾਡੀ ਸੋਚ ਦੇ ਅਨੁਸਾਰ ਦੁਖੀ ਕਿਉੰ ਨਹੀਂ ਹੁੰਦਾ, ਸਾਹਮਣੇ ਵਾਲਾ ਪ੍ਰੇਸ਼ਾਨ ਕਿਉਂ ਨਹੀਂ ਹੁੰਦਾ। ਤਾਂ ਇਸ ਲਈ ਈਰਖਾ ਨਫ਼ਰਤ ਨੂੰ ਤਿਆਗੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ