ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ, 68 ਆਈਏਐਸ ਤੇ ਪੀਸੀਐਸ ਦੇ ਤਬਾਦਲੇ

Transfers

 ਪੰਜਾਬ ਦੇ 2 ਡਿਪਟੀ ਕਮਿਸ਼ਨ ਸਣੇ ਕਈ ਤਹਿਸੀਲਾਂ ਦੇ ਐਸਡੀਐਮ ਦਾ ਤਬਾਦਲਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਵੀਰਵਾਰ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਵੱਡਾ ਫੇਰਬਦਲ ਕਰਦੇ ਹੋਏ 68 ਆਈਏਐਸ ਤੇ ਪੀਸੀਐਸ (Transfers IAS PCS) ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਇਸ ਲਿਸਟ ਵਿੱਚ ਚੰਡੀਗੜ੍ਹ ਸਥਿਤ ਵੱਡੇ ਅਧਿਕਾਰੀਆਂ ਤੋਂ ਲੈ ਕੇ 2 ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਕਈ ਤਹਿਸੀਲਾਂ ਦੇ ਐਸਡੀਐਮ ਦਾ ਤਬਾਦਲਾ ਕੀਤਾ ਗਿਆ ਹੈ।

ਪੰਜਾਬ ਸਰਕਾਰ ਵਲੋਂ ਕੀਤੇ ਗਏ ਇਨਾਂ ਤਬਾਦਲੇ ਵਿੱਚ ਮੁੱਖ ਤੌਰ ’ਤੇ ਸੁਮੇਧ ਸਿੰਘ ਗੁੱਜਰ ਨੂੰ ਸਕੱਤਰ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਦੇ ਨਾਲ ਹੀ ਰੂਪ ਨਗਰ ਦਾ ਡਵੀਜ਼ਨਲ ਕਮਿਸ਼ਨਰ ਲਗਾਇਆ ਗਿਆ ਹੈ ਤਾਂ ਚੰਦਰ ਗੈਂਦ ਨੂੰ ਸਕੱਤਰ ਵਣ ਅਤੇ ਜੀਵ ਜੰਤੂ ਵਿਭਾਗ, ਮਨਵੇਸ ਸਿੱਧੂ ਨੂੰ ਸਕੱਤਰ ਲੇਬਰ, ਅਰੁਣ ਸੇਖੜੀ ਨੂੰ ਲੇਬਰ ਕਮਿਸ਼ਨਰ ਪੰਜਾਬ ਤੇ ਡਵੀਜਨਲ ਕਮਿਸ਼ਨਰ ਪਟਿਆਲਾ, ਅਭਿਨਵ ਨੂੰ ਸਿਹਤ ਵਿਭਾਗ ਦਾ ਮਿਸ਼ਨ ਡਾਇਰੈਕਟਰ ਤੇ ਫੂਡ ਕਮਿਸ਼ਨਰ ਪੰਜਾਬ, ਅਮਿਤ ਢਾਕਾ ਨੂੰ ਐਮਡੀ ਮਿਲਕਫੈਡ, ਰਾਜੀਵ ਪਰਾਸ਼ਰ ਨੂੰ ਸਪੈਸ਼ਲ ਸਕੱਤਰ ਵਣ ਤੇ ਜੀਵ ਜੰਤੂ ਵਿਭਾਗ, ਮਹਿੰਦਰਪਾਲ ਨੂੰ ਡਾਇਰੈਕਟਰ ਇਨਫੋਰਮੇਸ਼ਨ ਟੈਕਨਾਲਾਜੀ, ਟੀਪੀਐਸ ਫੁਲਕਾ ਨੂੰ ਸਪੈਸ਼ਲ ਸਕੱਤਰ ਸਿਹਤ ਵਿਭਾਗ, ਘਨਸ਼ਿਆਮ ਥੋਰੀ ਨੂੰ ਡਾਇਰੈਥਟਰ ਫੂਡ ਤੇ ਸਿਵਲ ਸਪਲਾਈ, ਕੁਮਾਰ ਅਮਿਤ ਨੂੰ ਸਪੈਸ਼ਲ ਪਿ੍ਰੰਸੀਪਲ ਸਕੱਤਰ ਮੁੱਖ ਮੰਤਰੀ, ਦਵਿੰਦਰ ਸਿੰਘ ਨੂੰ ਕਮਿਸ਼ਨਰ ਨਗਰ ਨਿਗਮ ਜਲੰਧਰ, ਅੰਮ੍ਰਿਤ ਕੌਰ ਗਿੱਲ ਨੂੰ ਐਮਡੀ ਪਨਸਪ, ਬਲਦੀਪ ਕੌਰ ਨੂੰ ਡਿਪਟੀ ਕਮਿਸ਼ਨਰ ਮਾਨਸਾ, ਜਸਪ੍ਰੀਤ ਕੌਰ ਨੂੰ ਡਿਪਟੀ ਕਮਿਸ਼ਨਰ ਜਲੰਧਰ, ਦੀਪਸ਼ਿਖਾ ਸ਼ਰਮਾ ਨੂੰ ਜਲੰਧਰ ਡਿਵੈਲਪਮੈਂਟ ਅਥਾਰਿਟੀ ਦਾ ਮੁੱਖੀ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਵੀ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ