ਗਰਭਪਾਤ ਕਰਵਾਉਣ ਵਾਲੀ ਮਹਿਲਾ ਡਾਕਟਰ ਪੁਲਿਸ ਵੱਲੋਂ ਰੰਗੇ ਹੱਥੀਂ ਕਾਬੂ

Doctor arrested

(ਅਸ਼ੋਕ ਗਰਗ) ਬਠਿੰਡਾ। ਸਿਹਤ ਵਿਭਾਗ ਦੀ ਸ਼ਿਕਾਇਤ ’ਤੇ ਥਾਣਾ ਸਿਵਲ ਲਾਈਨ ਪੁਲਿਸ ਨੇ ਗਰਭਪਾਤ (Abortion) ਕਰਵਾਉਣ ਵਾਲੀ ਬੀ.ਏ.ਐਮ.ਐਸ. ਮਹਿਲਾ ਡਾਕਟਰ ਨੂੰ ਗਿ੍ਰਫ਼ਤਾਰ ਕੀਤਾ ਹੈ। ਡਾ. ਸੁਖਜਿੰਦਰ ਸਿੰਘ ਗਿੱਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਬਠਿੰਡਾ ਅਨੁਸਾਰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਾਜੀ ਰਤਨ ਚੌਕ ਸਥਿਤ ਇੱਕ ਪ੍ਰਾਈਵੇਟ ਹਸਪਤਾਲ ਦੀ ਬੀ.ਏ.ਐਮ.ਐਸ. ਮਹਿਲਾ ਡਾਕਟਰ ਗਲਤ ਤਰੀਕੇ ਨਾਲ ਗਰਭਵਤੀ ਅਤੇ ਅਣਵਿਆਹੀਆਂ ਕੁੜੀਆਂ ਦਾ ਗਰਭਪਾਤ ਕਰਦੀ ਹੈ।

ਇਹ ਵੀ ਪੜ੍ਹੋ : ਦੋਸਤ ਨੇ ਗਲਾ ਘੋਟ ਕੇ ਕੀਤਾ ਦੋਸਤ ਦਾ ਕਤਲ

ਇਸ ਸੂਚਨਾ ਦੇ ਅਧਾਰ ’ਤੇ ਸਿਹਤ ਵਿਭਾਗ ਦੇ ਪੀਐਨਡੀਟੀ ਸੈੱਲ ਨੇ ਮਹਿਲਾ ਡਾਕਟਰ ਨੂੰ ਗਰਭਪਾਤ ਕਰਵਾਉਂਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਦੀ ਯੋਜਨਾ ਬਣਾਈ ਅਤੇ ਇਕ ਗਰਭਵਤੀ ਔਰਤ ਨੂੰ ਗਰਭਪਾਤ (Abortion) ਕਰਵਾਉਣ ਲਈ ਉਕਤ ਡਾਕਟਰ ਕੋਲ ਭੇਜ ਦਿੱਤਾ। ਸਿਹਤ ਵਿਭਾਗ ਵੱਲੋਂ ਭੇਜੀ ਗਈ ਗਰਭਵਤੀ ਔਰਤ ਨੇ ਹਸਪਤਾਲ ਜਾ ਕੇ ਡਾਕਟਰ ਨਾਲ ਗੱਲ ਕੀਤੀ ਜਿਸ ’ਤੇ ਡਾਕਟਰ ਨੇ ਗਰਭਵਤੀ ਔਰਤ ਨੂੰ ਮਾਡਲ ਟਾਊਨ ਫੇਜ਼ 1 ਸਥਿਤ ਆਪਣੀ ਕੋਠੀ ’ਚ ਬੁਲਾਇਆ ਜਿਸ ਨੂੰ ਸਿਹਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਰੰਗੇ ਹੱਥੀਂ ਕਾਬੂ ਕਰਕੇ ਥਾਣਾ ਸਿਵਲ ਲਾਈਨ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਹਿਲਾ ਡਾਕਟਰ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ।