ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਜਦੋਂ ਲੋੜਵੰਦ ਪਰਿਵਾਰ ਦੇ ਸਾਹਮਣੇ ਕੁਝ ਘੰਟਿਆਂ ’ਚ ਬਣਤਾ ਨਵਾਂ ਮਕਾਨ

New House
ਬਾਘਾਪੁਰਾਣਾ : ਲੋੜਵੰਦ ਲਈ ਮਕਾਨ ਬਣਾਉਣ ’ਚ ਜੁਟੀ ਸਾਧ-ਸੰਗਤ।

(ਬਲਜਿੰਦਰ ਭੱਲਾ) ਬਾਘਾ ਪੁਰਾਣਾ।  ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਇੱਕ ਅਤਿ ਲੋੜਵੰਦ ਪਰਿਵਾਰ ਦਾ ਮਕਾਨ ਬਣਾ ਕੇ ਦਿੱਤਾ। ਪ੍ਰੇਮੀ ਸੇਵਕ ਜਗਦੀਸ ਕਾਲੜਾ, ਤਰਸੇਮ ਲਾਲ ਕਾਕਾ ਰਾਜੇਆਣਾ ਅਤੇ ਲਛਮਣ ਸਿੰਘ ਚੰਨੂਵਾਲਾ ਨੇ ਦੱਸਿਆ ਕਿ ਭੈਣ ਜਸਵਿੰਦਰ ਕੌਰ ਦੇ ਘਰਵਾਲੇ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ ਭੈਣ ਦੀਆਂ ਪੰਜ ਬੇਟੀਆਂ ਅਤੇ ਇੱਕ ਬੇਟਾ ਹੈ। ਘਰ ਦੀ ਛੱਤ ਦਾ ਬੁਰਾ ਹਾਲ ਸੀ। ਬਰਸਾਤਾਂ ਅੰਦਰ ਜਿੱਥੇ ਛੱਤ ਰਾਹੀਂ ਮੀਂਹ ਆਉਂਦਾ ਸੀ ਉੱਥੇ ਮੀਂਹ ਦਾ ਪਾਣੀ ਘਰ ਅੰਦਰ ਵੜ ਜਾਂਦਾ ਸੀ। ਜਿਸ ਕਾਰਨ ਮੀਂਹ  ਵੇਖ ਕੇ ਸਾਰਾ ਪਰਿਵਾਰ ਡਰ ਜਾਂਦਾ ਸੀ ਤਾਂ ਸਾਧ-ਸੰਗਤ ਨੇ ਇਕੱਤਰ ਹੋ ਕੇ ਇਸ ਭੈਣ ਦਾ ਘਰ ਬਣਾਉਣ ਦਾ ਫੈਸਲਾ ਕੀਤਾ। (New House)

ਇਹ ਵੀ ਪੜ੍ਹੋ : ਨਸ਼ਾ ਸਮਾਜ ਨੂੰ ਘੁਣ ਵਾਂਗ ਖਾ ਰਿਹਾ, ਇਸ ਦੇ ਖਾਤਮੇ ਲਈ ਨੌਜਵਾਨ ਅੱਗੇ ਆਉਣ : ਡੀਐਸਪੀ ਹਰਪਿੰਦਰ ਕੌਰ ਗਿੱਲ

New House
ਬਾਘਾਪੁਰਾਣਾ : ਲੋੜਵੰਦ ਲਈ ਮਕਾਨ ਬਣਾਉਣ ’ਚ ਜੁਟੀ ਸਾਧ-ਸੰਗਤ।

ਕਾਲਾ ਅਰੋੜਾ ਬੁੱਧ ਸਿੰਘ ਵਾਲਾ, ਹੈਪੀ ਇੰਸਾਂ ਘੋਲੀਆ, ਬਲਾਕ ਪ੍ਰੇਮੀ ਸੇਵਕ ਮਿੰਟੂ ਇੰਸਾਂ ਅਤੇ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਪਿੰਡ ਰਾਜੇਆਣਾ ਘੋਲੀਆ, ਸਮਾਧ ਭਾਈ ਅਤੇ ਚੰਨੂਵਾਲਾ ਦੇ ਡੇਰਾ ਸ਼ਰਧਾਲੂਆਂ ਅਤੇ ਭੈਣਾਂ ਨੇ ਇਕੱਤਰ ਹੋ ਕੇ ਸਿਰਫ 24 ਘੰਟਿਆਂ ਦੇ ਅੰਦਰ-ਅੰਦਰ ਮਕਾਨ ਬਣਾਉਣ ਦਾ ਐਲਾਨ ਕੀਤਾ ਅਤੇ 6 ਘੰਟਿਆਂ ਅੰਦਰ ਹੀ ਕੰਧਾਂ ਤਿਆਰ ਹੋ ਗਈਆਂ। ਪ੍ਰੇਮੀਆਂ ਦਾ ਇਹ ਕਾਰਜ ਵੇਖ ਕੇ ਪਿੰਡ ਦੇ ਪਤਵੰਤੇ ਸੱਜਣ ਕਹਿ ਰਹੇ ਸਨ ਕਿ ਅਸਲੀ ਧਰਮ ਇਹੋ ਹੀ ਹੈ ਕਿ ਇੱਕ ਮਨੁੱਖ ਦੂਜੇ ਮਨੁੱਖ ਦੀ ਸਹਾਇਤਾ ਕਰੇ ਅਤੇ ਦੂਜੇ ਦੇ ਦੁੱਖ-ਸੁੱਖ ਵਿੱਚ ਸਰੀਕ ਹੋਵੇ। ਇਸ ਮੌਕੇ ਪ੍ਰੇਮੀ ਕਿ੍ਰਸਨ ਸਿੰਘ ਇੰਸਾ, ਪ੍ਰੇਮੀ ਸੇਵਕ ਗੁਰਮੀਤ ਇੰਸਾਂ, ਬਲਦੇਵ ਸਿੰਘ ਸਮਾਧ ਭਾਈ, ਇਕਬਾਲ ਸਿੰਘ, ਗੋਪਾਲ ਸਿੰਘ ਨੱਥੂਵਾਲਾ, ਰੋਸਨ ਇੰਸਾਂ ਬੁੱਧ ਸਿੰਘ ਵਾਲਾ, ਹਰਤੇਜ ਇੰਸਾਂ ਬੁੱਧ ਸਿੰਘ ਵਾਲਾ, ਜਰਨੈਲ ਸਿੰਘ ਰਾਜੇਆਣਾ, ਜਗਦੀਪ ਚੰਨੂਵਾਲਾ, ਤੇਜਿੰਦਰ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ ਆਲਮਵਾਲਾ, ਕਰਮਜੀਤ ਕੌਰ ਮਾਹਲਾ 85 ਮੈਂਬਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ। (New House)