ਖਤਮ ਹੋਇਆ ਇੰਤਜ਼ਾਰ, ਖਾਤੇ ’ਚ ਆਉਣ ਵਾਲੇ ਹਨ ਰੁਪਏ 2 ਹਜ਼ਾਰ!

PM Kisan 14th Installment

ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 14ਵੀਂ ਕਿਸਤ ਜਲਦੀ ਹੀ ਉਨ੍ਹਾਂ ਦੇ ਖਾਤਿਆਂ ’ਚ ਆਉਣ ਵਾਲੀ ਹੈ। ਇਹ ਉਨ੍ਹਾਂ ਕਿਸਾਨਾਂ ਲਈ ਚੰਗੀ ਖਬਰ ਹੈ ਜੋ 14ਵੀਂ ਕਿਸਤ ਦੀ ਉਡੀਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਦੇਸ਼ ਦੇ ਕਰੋੜਾਂ ਕਿਸਾਨ ਹਰ ਰੋਜ ਬੇਸਬਰੀ ਨਾਲ ਆਪਣੇ ਖਾਤਿਆਂ ਦੀ ਜਾਂਚ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਦੇ ਖਾਤਿਆਂ ’ਚ 14ਵੀਂ ਕਿਸਤ ਕਦੋਂ ਆਵੇਗੀ। ਅਜੇ ਤੱਕ ਪੈਸੇ ਨਾ ਆਉਣ ਕਾਰਨ ਕਿਸਾਨ ਉਡੀਕ ਕਰ ਰਹੇ ਹਨ। ਦੱਸ ਦਈਏ ਕਿ 14ਵੀਂ ਕਿਸਤ ਦੇ ਪੈਸੇ ਅਪਰੈਲ ਤੋਂ ਜੁਲਾਈ ਦੇ ਵਿਚਕਾਰ ਕਿਸਾਨਾਂ ਦੇ ਖਾਤੇ ’ਚ ਆਉਣੇ ਹਨ। ਪਰ ਹੁਣ ਤੱਕ ਪੈਸੇ ਨਾ ਮਿਲਣ ਕਾਰਨ ਕਰੋੜਾਂ ਕਿਸਾਨ ਨਿਰਾਸ਼ ਹਨ। ਇੱਕ ਸਰਕਾਰੀ ਵੈਬਸਾਈਟ ਦੇ ਅਨੁਸਾਰ, ਇਸ ਵਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ 28 ਜੁਲਾਈ ਨੂੰ ਡੀਬੀਟੀ ਰਾਹੀਂ ਕਿਸਾਨਾਂ ਦੇ ਖਾਤੇ ’ਚ ਭੇਜੀ ਜਾਵੇਗੀ।

ਇਹ ਵੀ ਪੜ੍ਹੋ : ਹੜ੍ਹਾਂ ਦੀ ਮਾਰ : ਚਾਂਦਪੁਰਾ ਬੰਨ੍ਹ ਨਾ ਬੰਨ੍ਹਣ ਕਰਕੇ ਖਤਰਾ ਹੋਰ ਵਧਿਆ

ਸਰਕਾਰ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਾਰ 14ਵੀਂ ਕਿਸਤ ਦੇ ਰੂਪ ’ਚ ਦੇਸ਼ ਦੇ 9 ਕਰੋੜ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦਾ ਲਾਭ ਮਿਲੇਗਾ। ਪ੍ਰਧਾਨ ਮੰਤਰੀ ਮੋਦੀ 28 ਜੁਲਾਈ ਨੂੰ ਸਿੱਧੇ ਲਾਭ ਟਰਾਂਸਫਰ ਰਾਹੀਂ ਕਿਸਾਨਾਂ ਦੇ ਖਾਤੇ ’ਚ 18 ਹਜਾਰ ਕਰੋੜ ਰੁਪਏ ਟਰਾਂਸਫਰ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ, 27 ਫਰਵਰੀ, 2023 ਨੂੰ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 13ਵੀਂ ਕਿਸਤ ਕਿਸਾਨਾਂ ਦੇ ਖਾਤੇ ’ਚ ਭੇਜੀ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜਬੂਤ ਬਣਾਉਣ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਦੇਸ਼ ਭਰ ਦੇ ਕਿਸਾਨਾਂ ਨੂੰ 6000 ਰੁਪਏ ਦੀ ਸਾਲਾਨਾ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਪੈਸਾ 2,000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਦੇ ਰੂਪ ’ਚ ਯੋਗ ਕਿਸਾਨਾਂ ਦੇ ਖਾਤਿਆਂ ’ਚ ਭੇਜਿਆ ਜਾਂਦਾ ਹੈ।

ਹਰ ਵਿੱਤੀ ਸਾਲ ’ਚ ਪਹਿਲੀ ਕਿਸ਼ਤ ਅਪਰੈਲ ਤੋਂ ਜੁਲਾਈ ਤੱਕ, ਦੂਜੀ ਕਿਸ਼ਤ ਅਗਸਤ ਤੋਂ ਨਵੰਬਰ ਤੱਕ ਅਤੇ ਤੀਜੀ ਕਿਸ਼ਤ ਦਸੰਬਰ ਤੋਂ ਮਾਰਚ ਤੱਕ ਭੇਜੀ ਜਾਂਦੀ ਹੈ। ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ’ਚ ਲਾਭਪਾਤਰੀ ਦੀ ਸਥਿਤੀ ਦੇਖਣ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਦੀ ਮੋਬਾਈਲ ਐਪਲੀਕੇਸ਼ਨ ਵੀ ਸ਼ੁਰੂ ਕੀਤੀ ਗਈ ਹੈ। ਜੇਕਰ ਤੁਸੀਂ ਲਾਭਪਾਤਰੀ ਸਥਿਤੀ ਦੇਖਣਾ ਚਾਹੁੰਦੇ ਹੋ, ਤਾਂ ਤੁਹਾਨੂੰ ਪਹਿਲਾਂ ਆਪਣਾ ਨੰਬਰ ਰਜਿਸ਼ਟਰ ਕਰਨਾ ਹੋਵੇਗਾ।