ਕਾਂਗਰਸੀ ਆਗੂ ਦਾ ਪੁੱਤਰ ਅਕਾਲੀ ਦਲ ਦੇ ਉਮੀਦਵਾਰ ਹੱਥੋਂ ਨਾਮਜ਼ਦਗੀ ਪੱਤਰ ਖੋਹ ਕੇ ਫਰਾਰ

Congress, Leader, Escaped, Nomination, Candidate

ਅਕਾਲੀ ਉਮੀਦਵਾਰ ਨੇ ਡੀਸੀ ਤੇ ਚੋਣ ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ

ਸ੍ਰੀ ਮੁਕਤਸਰ ਸਾਹਿਬ, ਭਜਨ ਸਿੰਘ ਸਮਾਘ

ਬਲਾਕ ਸੰਮਤੀ ਚੋਣਾਂ ਲਈ ਪੱਤਰ ਦਾਖਲ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਸਮਰੱਥਕਾਂ ਨਾਲ ਕਾਂਗਰਸੀ ਉਮੀਦਵਾਰ ਦਾ ਪੁੱਤਰ ਪੱਤਰ ਖੋਹਕੇ ਉਸ ਸਮੇਂ ਫਰਾਰ ਹੋ ਗਿਆ ਜਦੋਂ ਉਹ ਬੀਡੀਪੀਓ ਦਫ਼ਤਰ ‘ਚ ਦਾਖਲ ਹੋਣ ਜਾ ਰਿਹਾ ਸੀ। ਲੋਕਾਂ ਨੇ ਰੌਲਾ ਪਾਇਆ ਪਰ ਉਹ ਕਿਸੇ ਦੇ ਹੱਥ ਨਹੀਂ ਆਇਆ ਅਤੇ ਗਲੀਆਂ ਵਿਚੋਂ ਹੁੰਦਾ ਹੋਇਆ ਭੱਜ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਡੀਸੀ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਦਿੱਤੀ ਹੈ। ਬਲਾਕ ਸੰਮਤੀ ਚੋਣਾਂ ਉਦੇਕਰਨ ਜੋਨ ਤੋਂ ਮਹਿਲਾ ਰਿਜ਼ਰਵ ਲਈ ਅੱਜ ਉਮੀਦਵਾਰ ਪੱਤਰ ਭਰਨ ਦੇ ਲਈ ਪਹੁੰਚੇ ਸੀ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁਰਲਾਲ ਸਿੰਘ ਦੀ ਮਾਤਾ ਮਨਜੀਤ ਕੌਰ ਦੇ ਪੱਤਰ ਭਰੇ ਜਾਣੇ ਸਨ। ਗੁਰਲਾਲ ਸਿੰਘ ਤੇ ਉਸ ਦੇ ਸਾਥੀ ਕਾਗਜ਼ ਦਾਖਲ ਕਰਨ ਦੇ ਲਈ ਆ ਰਹੇ ਸੀ। ਜਿਵੇਂ ਹੀ ਬੀਡੀਪੀਓ ਦਫ਼ਤਰ ਵਿੱਚ ਜਾਣ ਲੱਗੇ ਤਾਂ ਕਾਂਗਰਸੀ ਉਮੀਦਵਾਰ ਦੇ ਪੁੱਤਰ ਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਨੂੰ ਫੜ ਲਿਆ। ਇੱਕ ਵਿਅਕਤੀ ਨੇ ਨਾਮਜ਼ਦਗੀ ਪੱਤਰ ਫੜਨ ਵਾਲੇ ਵਿਅਕਤੀ ਨੂੰ ਫੜਿਆ ਤਾਂ ਦੂਸਰਾ ਉਸ ਦੇ ਹੱਥ ਵਿਚੋਂ ਕਾਗਜ਼ ਲੈ ਕੇ ਫਰਾਰ ਹੋ ਗਿਆ। ਇਸ ਦੀ ਸੂਚਨਾ ਮਿਲਦੇ ਹੀ ਹਲਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਮੌਕੇ ‘ਤੇ ਆ ਗਏ। ਉਨ੍ਹਾਂ ਨੇ ਮੌਕੇ ‘ਤੇ ਹੀ ਚੋਣ ਕਮਿਸ਼ਨ, ਡੀਸੀ ਤੇ ਐੱਸਡੀਐਮ ਨੂੰ ਸ਼ਿਕਾਇਤ ਕੀਤੀ। ਰੋਜ਼ੀ ਬਰਕੰਦੀ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਨੇ ਇਹ ਹਰਕਤ ਚੰਗੀ ਨਹੀਂ ਕੀਤੀ। ਜੇਕਰ ਉਹਨਾਂ ਨੂੰ ਹਾਰ ਦਾ ਡਰ ਹੈ ਤਾਂ ਹੀ ਅਜਿਹਾ ਕੀਤਾ ਗਿਆ ਹੈ। ਸਰਕਾਰ ਉਸ ਦੀ ਹੈ ਉਹ ਚੋਣ ਕਿਉਂ ਨਹੀਂ ਲੜ ਰਿਹਾ। ਰੋਜ਼ੀ ਨੇ ਕਿਹਾ ਕਿ ਹੁੱਲੜਬਾਜ਼ੀ ਕਰਨ ਨੂੰ ਤਾਂ ਉਹ ਵੀ ਕਰ ਸਕਦੇ ਹਨ, ਪਰ ਇਹ ਚੋਣਾਂ ਲੜਕੇ ਜਿੱਤਣਾ ਚਾਹੁੰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।