ਚੇਅਰਮੈਨਾਂ ਦੀ ਦੂਜੀ ਲਿਸਟ ਵੀ ਜਾਰੀ, 9 ਹੋਰ ਨੂੰ ਮਿਲੀ ਬੋਰਡ ਤੇ ਕਾਰਪੋਰੇਸ਼ਨ ਦੀ ਜਿੰਮੇਵਾਰੀ

Chief Minister

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੋਰਡ ਤੇ ਕਾਰਪੋਰੇਸ਼ਨ ਦੇ ਚੇਅਰਮੈਨ ਦੀ ਦੂਜੀ ਲਿਸਟ ਵੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ 9 ਹੋਰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਨਾਂ ਚੇਅਰਮੈਨੀਆ ਦੇ ਕੇ ਨਵਾਜਿਆ ਗਿਆ ਹੈ। ਇਸ ਲਿਸਟ ਵਿੱਚ ਡਾ. ਸੁਖਪਾਲ ਸਿੰਘ ਨੂੰ ਪੰਜਾਬ ਸਟੇਟ ਫਾਰਮਰ ਕਮਿਸ਼ਨ, ਅਮਨਦੀਪ ਸਿੰਘ ਮੋਹੀ ਨੂੰ ਮਾਰਕਫੈਡ, ਬਲਦੇਵ ਸਿੰਘ ਨੂੰ ਪਨਗ੍ਰੇਨ, ਮੰਗਲ ਸਿੰਘ ਨੂੰ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ, ਗੋਲਡੀ ਖਰੜ ਨੂੰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਜਗਦੀਪ ਸਿੰਘ ਸੰਧੁ ਨੂੰ ਪੰਜਾਬ ਐਗਰੋ ਫੂਡ ਗ੍ਰੇਨ ਕਾਰਪੋਰੇਸ਼ਨ, ਸ਼ਮਿੰਦਰ ਸਿੰਘ ਕਿੰਦਾ ਨੂੰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਦਲਬੀਰ ਸਿੰਘ ਢਿੱਲੋਂ ਨੂੰ ਪੰਜਾਬ ਸਮਾਲ ਸਕੇਲ ਇੰਡਸਟਰੀਜ਼ ਕਾਰਪੋਰੇਸ਼ਨ ਅਤੇ ਨਵਜੋਤ ਜਰਗ ਨੂੰ ਵਣ ਵਿਕਾਸ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ