ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਰਿਸ਼ਵਤ ਮਾਮਲੇ ‘ਚ 10 ਸਾਲ ਦੀ ਸਜ਼ਾ

ਕੁਆਲਾਲੰਪੁਰ (ਏਜੰਸੀ)। ਕੁਆਲਾਲੰਪੁਰ ਹਾਈਕੋਰਟ ਨੇ ਵੀਰਵਾਰ ਨੂੰ ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਦੀ ਪਤਨੀ ਰੋਸਮਾ ਮਨਸੂਰ ਨੂੰ ਰਿਸ਼ਵਤ ਦੇ ਤਿੰਨ ਦੋਸ਼ਾਂ ਵਿੱਚੋਂ ਹਰੇਕ ਲਈ 10 ਸਾਲ ਦੀ ਕੈਦ ਅਤੇ ਕਈ ਮਿਲੀਅਨ ਡਾਲਰ ਦੇ ਜੁਰਮਾਨੇ ਦੀ ਸਜ਼ਾ ਸੁਣਾਈ। ਕੁਝ ਦਿਨ ਪਹਿਲਾਂ ਹੀ ਉਸ ਦੇ ਪਤੀ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬੀਬੀਸੀ ਨੇ ਦੱਸਿਆ ਕਿ ਪੇਂਡੂ ਸਰਵਾਕ ’ਚ ਸਕੂਲਾਂ ਨੂੰ ਸੌਰ ਊਰਜਾ ਪ੍ਰਦਾਨ ਕਰਨ ਲਈ 40.3 ਲੱਖ ਡਾਲਰ ਪ੍ਰੋਜੈਕਟ ਦੇ ਸਬੰਧ ਵਿੱਚ ਸਾਬਕਾ ਮਲੇਸ਼ੀਆ ਦੀ ਪਹਿਲੀ ਮਹਿਲਾ ਰੋਸਮਾ ’ਤੇ ਰਿਸ਼ਵਤ ਦੇ ਤਿੰਨ ਮਾਮਲਿਆਂ ਦਾ ਦੋਸ਼ ਲਾਇਆ ਗਿਆ ਹੈ। ਰੋਸਮਾ ਨੇ ਆਪਣੇ ਮੁਕੱਦਮੇ ਦੀ ਸ਼ੁਰੂਆਤ ਵਿੱਚ ਦੋਸ਼ਾਂ ਤੋਂ ਇਨਕਾਰ ਕੀਤਾ ਸੀ।

ਕੀ ਹੈ ਮਾਮਲਾ

ਕੁਆਲਲੰਪੁਰ ਹਾਈਕੋਰਟ ਨੇ ਉਨ੍ਹਾਂ ਨੂੰ ਤਿੰਨ ਮਾਮਲਿਆਂ ’ਚ ਦੋਸ਼ੀ ਪਾਇਆ ਹੈ। ਸਾਬਕਾ ਪਹਿਲੀ ਮਹਿਲਾ (70) ਨੂੰ ਲਗਜ਼ਰੀ ਸਮਾਨ ਤੇ ਗਹਿਣੀਆਂ ਦੀ ਸ਼ੌਂਕੀਨ ਹੈ। ਉਨ੍ਹਾਂ ’ਤੇ ਹਾਲੇ ਵੀ ਮਨੀ ਲਾਂਡ੍ਰਿੰਗ ਤੇ ਟੈਕਸ ਚੋਰੀ ਦੇ 17 ਹੋਰ ਮਾਮਲੇ ਹਨ। ਉਨ੍ਹਾਂ ਨੂੰ ਸਾਰੇ ਮਾਮਲਿਆਂ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ। ਦੋਸ਼ਾਂ ’ਚ 20 ਸਾਲ ਤੱਕ ਦੀ ਜੇਲ੍ਹ ਤੇ ਪ੍ਰਾਪਤ ਰਿਸ਼ਵਤ ਦੀ ਰਾਸ਼ੀ ਦਾ ਪੰਜ ਗੁਣਾ ਤੱਕ ਜੁਰਮਾਨਾ ਹੈ।

ਬੀਬੀਸੀ ਦੀ ਰਿਪੋਰਟਾਂ ਅਨੁਸਾਰ ਜਬੋਂ ਮਲੇਸ਼ੀਆਈ ਪੁਲਿਸ ਨੇ 2018 ’ਚ ਜੋੜੇ ਦੀ ਜਾਇਦਾਦ ’ਤੇ ਛਾਪਾ ਮਾਰਿਆ ਤਾਂ ਉਨ੍ਹਾਂ ਨੇ 10.6 ਲੱਖ ਡਾਲਰ ਦਾ ਸੋਨੇ ਤੇ ਹੀਰੇ ਦਾ ਹਾਰ, 14 ਤਿਆਰਾ ਤੇ 272 ਹਰਮੀਸ ਬੈਗ ਮਿਲਿਆ। ਮੁੱਦਈ ਧਿਰ ਨੇ ਦਾਅਵਾ ਕੀਤਾ ਕਿ ਰੋਸਮਾ ਨੇ 18.75 ਕਰੋੜ ਮਲੇਸ਼ੀਆਈ ਰਿੰਗਿਤ ਦੀ ਰਿਸ਼ਵਤ ਮੰਗੀ ਸੀ ਤੇ ਪ੍ਰਾਜੈਕਟ ਜਿੱਤਣ ਵਾਲੀ ਕੰਪਨੀ ਦੇ ਇੱਕ ਅਧਿਕਾਰੀ ਤੋਂ 60.5 ਲੱਖ ਰਿੰਗਿਟ ਪ੍ਰਾਪਤ ਕੀਤਾ ਸੀ, ਜਿਸ ਦੀ ਕੀਮਤ 125 ਕਰੋੜ ਰਿੰਗਿਟ ਸੀ। ਉਨ੍ਹਾਂ ਨੂੰ ਤਿੰਨ ਮਾਮਲਿਆਂ ’ਚ ਦੋਸ਼ੀ ਪਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ