ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਚੜ੍ਹੇ ਪੁਲਿਸ ਅੜਿੱਕੇ

jallbad
ਜਲਾਲਾਬਾਦ ਅਤੇ ਅਮੀਰ ਖਾਸ ਪੁਲਿਸ ਵੱਲੋਂ ਗਿ੍ਰਫਤਾਰ ਕੀਤੇ ਗਏ ਕਥਿਤ ਦੋਸ਼ੀ। ਤਸਵੀਰ: ਰਜਨੀਸ਼ ਰਵੀ

(ਰਜਨੀਸ਼ ਰਵੀ) ਜਲਾਲਾਬਾਦ। ਸ੍ਰੀ ਮਨਜੀਤ ਸਿੰਘ ਢੇਸੀ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਅਛਰੂ ਰਾਮ ਸ਼ਰਮਾ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਜਲਾਲਾਬਾਦ ਦੀ ਨਿਗਰਾਨੀ ਹੇਠ ਥਾਣਾ ਸਿਟੀ ਜਲਾਲਾਬਾਦ ਅਤੇ ਥਾਣਾ ਅਮੀਰ ਖਾਸ ਦੀ ਪੁਲਿਸ ਵੱਲੋ ਮਾੜੇ ਅਨਸਰਾਂ, ਚੋਰੀ ਦੀਆਂ ਵਾਰਦਾਤਾਂ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਦੇ ਹੋਏ ਅਮੀਰ ਖਾਸ ਵਿੱਚ 02 ਅਣਪਛਾਤੇ ਆਦਮੀ ਅਤੇ 01 ਔਰਤ ਵੱਲੋਂ ਮੁਦਈ ਦੀ ਦਾਦੀ ਕੁਸ਼ਲਿਆ ਬਾਈ ਕੋਲੋਂ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਵਜਨੀ ਅੱਧਾ ਤੋਲਾ ਝਪਟ ਮਾਰ ਕੇ ਖੋਹਣ ਤੇ ਉਕਤ ਮੁਕੱਦਮਾ ਦਰਜ ਹੋਇਆ ਸੀ, (Jalalabad News)

ਜੋ ਥਾਣਾ ਅਮੀਰ ਖਾਸ ਦੀ ਪੁਲਿਸ ਵੱਲੋਂ ਟੀ-ਪੁਆਇੰਟ ਨੇੜੇ ਨਾਕਾਬੰਦੀ ਕਰਕੇ ਕਰੀਬ 3 ਘੰਟੇ ਵਿੱਚ ਮੁਲਜ਼ਮਾਂ ਅਕਬਰ ਸਿੰਘ ਪੁੱਤਰ ਅਜਗਰ ਵਾਸੀ ਆਨੰਦਰਪੁਰ ਸਾਹਿਬ ਰੋਡ ਸਦਾਬਰਤ ਮੁਹੱਲਾ ਰੋਪੜ (ਰੂਪਨਗਰ), ਬਬਲੂ ਨਾਥ ਪੁੱਤਰ ਬਰਕਤ ਨਾਥ ਵਾਸੀ ਮੁਹੱਲਾ ਮੁਰਾਦਪੁਰਾ, ਤਰਨਤਾਰਨ ਅਤੇ ਰਾਧਾ ਉਰਵ ਰਾਣੀ ਪਤਨੀ ਸਵ: ਗੁਰਚਰਨ ਸਿੰਘ ਵਾਸੀ ਮੁਰਾਦਵਾਲਾ, ਤਰਨਤਾਰਨ ਨੂੰ ਟਰੇਸ ਕਰਕੇ ਗਿ੍ਰਫਤਾਰ ਕੀਤਾ ਗਿਆ। (Jalalabad News)

ਇਹ ਵੀ ਪੜ੍ਹੋ: ਕਿਸਾਨਾਂ ਨੇ ਡੀਸੀ ਦਫਤਰ ਮੂਹਰੇ ਲਾਇਆ ਪੱਕਾ ਮੋਰਚਾ 

ਮੁਦਈ ਮੁਕੱਦਮਾ ਕਰਨਦੀਪ ਸਿੰਘ ਦੀ ਦਾਦੀ ਕੁਸ਼ਲਿਆ ਬਾਈ ਦੀ ਖੋਹ ਹੋਈਆਂ ਵਾਲੀਆਂ ਮੁਲਜ਼ਮਾਂ ਕੋਲੋਂ ਬ੍ਰਾਮਦ ਕੀਤੀਆਂ ਗਈਆਂ ਹਨ।
ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋਂ ਥਾਣਾ ਸਿਟੀ ਜਲਾਲਾਬਾਦ ਵਿਚ ਮੁਲਜ਼ਮ ਕਰਨ ਪੁੱਤਰ ਕ੍ਰਿਪਾਲ ਸਿੰਘ, ਗੰਗੂ ਸਿੰਘ ਉਰਫ ਭੀਮਾ ਪੁੱਤਰ ਜੰਗੀਰ ਸਿੰਘ ਵਾਸੀ ਰਠੋੜਾ ਵਾਲਾ ਮੁੱਹਲਾ ਜਲਾਲਾਬਾਦ ਨੇ ਮਨੋਜ ਕੁਮਾਰ ਪਾਸੇ ਮੋਬਾਇਲ ਫੋਨ ਆਈਫੋਨ -11 ਝਪਟ ਮਾਰ ਕੇ ਖੋਹ ਲਿਆ ਸੀ ਤੇ ਉਕਤਾਨ ਮੁਲਜ਼ਮ ਮੋਕਾ ਤੇ ਫਰਾਰ ਹੋ ਗਏ ਸੀ, ਜੋ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਵੱਲੋਂ ਉਕਤ ਮੁਲਜ਼ਮਾਂ ਨੂੰ ਸਿਰਫ 2 ਘੰਟੇ ਵਿੱਚ ਗਿ੍ਰਫਤਾਰ ਕਰਕੇ ਮਨੋਜ ਕੁਮਾਰ ਕੋਲੋਂ ਖੋਹ ਕੀਤਾ ਗਿਆ ਮੋਬਾਇਲ ਬ੍ਰਾਮਦ ਕੀਤਾ ਗਿਆ ਹੈ।