UCC Bill : ਯੂਸੀਸੀ ਤੇ ਸਮਾਜ ਵਿਗਿਆਨਕ

UCC Bill

ਉੱਤਰਾਖੰਡ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ ਜਿੱਥੇ ਸਾਂਝਾ ਸਿਵਲ ਕੋਡ ਬਿੱਲ ਵਿਧਾਨ ਸਭਾ ਅੰਦਰ ਲਿਆਂਦਾ ਗਿਆ ਹੈ। ਇਸ ਬਿੱਲ ’ਤੇ ਚਰਚਾ ਹੋ ਰਹੀ ਹੈ ਤੇ ਸੁਭਾਵਿਕ ਹੀ ਇਸ ਬਿੱਲ ’ਤੇ ਨਜ਼ਰ ਪੂਰੇ ਦੇਸ਼ ਦੀ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਹ ਇਤਿਹਾਸਕ ਫੈਸਲਾ ਬਣ ਜਾਵੇਗਾ। ਇਸ ਬਿੱਲ ਦੀਆਂ ਤਜਵੀਜ਼ਾਂ ਦਾ ਸਿੱਧਾ ਸਬੰਧ ਮਨੁੱਖ ਦੀ ਸਮਾਜਿਕ ਜ਼ਿੰਦਗੀ ਨਾਲ ਹੈ ਜਿਸ ਨਾਲ ਅੱਗੇ ਆਰਥਿਕ ਤੇ ਸਰੀਰ ਵਿਗਿਆਨ ਦੇ ਪਹਿਲੂ ਜੁੜੇ ਹੋਏ ਹਨ। (ucc bill)

ਰਿਸ਼ਤੇ-ਨਾਤੇ ਮਨੁੱਖੀ ਜ਼ਿੰਦਗੀ ਨੂੰ ਦਸ਼ਾ ਤੇ ਦਿਸ਼ਾ ਦਿੰਦੇ ਹਨ। ਜੇਕਰ ਰਿਸ਼ਤੇ-ਨਾਤੇ ਨੂੰ ਵਿਗਿਆਨਕ ਆਧਾਰ ’ਤੇ ਵਿਚਾਰ ਲਿਆ ਜਾਵੇ ਤਾਂ ਜਿੱਥੇ ਮਨੁੱਖ ਤੇ ਸਮਾਜ ਸੁਖੀ ਰਹਿ ਸਕਦਾ ਹੈ, ਉੱਥੇ ਕਾਨੂੰਨੀ ਉਲਝਣਾਂ ਵੀ ਘਟਣਗੀਆਂ। ਇਸ ਬਿੱਲ ਦੀਆਂ ਤਜਵੀਜ਼ਾਂ ਨੂੰ ਧਾਰਮਿਕ ਜਾਂ ਸੰਪ੍ਰਦਾਇਕ ਨਜ਼ਰੀਏ ਦੀ ਬਜਾਇ ਵਿਗਿਆਨ ਤੇ ਆਧੁਨਿਕ ਨਜ਼ਰੀਏ ਨਾਲ ਵੇਖਣ ਤੇ ਵਿਚਾਰਨ ਦੀ ਜ਼ਰੂਰਤ ਹੈ। ਅਸਲ ’ਚ ਸਮਾਜ ਅਤੇ ਰਿਸ਼ਤੇ-ਨਾਤੇ ਪ੍ਰਣਾਲੀ ’ਚ ਕੁਝ ਅਜਿਹੇ ਰਿਵਾਜ਼ ਆ ਜਾਂਦੇ ਹਨ ਜੋ ਕਿਸੇ ਕਾਲਖੰਡ ਵਿਸ਼ੇਸ਼ ਦੀਆਂ ਪ੍ਰਸਥਿਤੀਆਂ ਦੀ ਉਪਜ ਹੁੰਦੇ ਹਨ। ਸਮਾਂ ਸਦਾ ਇੱਕੋ ਜਿਹਾ ਨਹੀਂ ਰਿਹਾ।

Uniform Civil Cod | ucc bill

ਇਤਿਹਾਸ ਸਿੱਧਾ ਸਪਾਟ ਨਹੀਂ ਸਗੋਂ ਮਨੁੱਖੀ ਸੰਘਰਸ਼ ਦੀ ਦਾਸਤਾਂ ਹੁੰਦਾ ਹੈ, ਉਤਰਾਵਾਂ-ਚੜ੍ਹਾਵਾਂ ’ਚੋਂ ਲੰਘਿਆ ਹੁੰਦਾ ਹੈ। ਗੈਰ-ਵਿਗਿਆਨਕ ਜਾਂ ਪ੍ਰਸਥਿਤੀਆਂ ਅੱਗੇ ਬੇਵੱਸੀ ਕਾਰਨ ਸੱਭਿਆਚਾਰ ਦਾ ਅੰਗ ਬਣ ਜਾਂਦੀਆਂ ਹਨ ਪ੍ਰਸਥਿਤੀਆਂ ਬਦਲ ਜਾਣ ਨਾਲ ਉਨ੍ਹਾਂ ਦੀ ਜ਼ਰੂਰਤ ਨਹੀਂ ਰਹਿੰਦੀ। ਬਾਲ ਵਿਆਹ ਕਿਸੇ ਕਾਲਖੰਡ ਦੀ ਜ਼ਰੂਰਤ ਹੋ ਸਕਦੀ ਹੈ ਪਰ ਵਰਤਮਾਨ ਦੇ ਆਰਥਿਕ ਤੇ ਲੋਕਤੰਤਰੀ ਯੁੱਗ ’ਚ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ। (Uniform Civil Cod)

Also Read : ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਲਾਏ ਜਾ ਰਹੇ ਹਨ ਵਿਸ਼ੇਸ਼ ਕੈਂਪ, ਇਹ ਮਿਲਣਗੀਆਂ ਸਹੂਲਤਾਂ ਹੱਥੋ-ਹੱਥ

ਵਿਆਹ ਦੀ ਉਮਰ ਦਾ ਆਧਾਰ ਸਰੀਰ ਵਿਗਿਆਨ ਦੇ ਅਧਾਰ ’ਤੇ ਉਮਰ ਹੱਦ ਨਾਲ ਜਾ ਜੁੜਦਾ ਹੈ। ਇਸ ਤਰ੍ਹਾਂ ਔਰਤ ਨੂੰ ਸਮਾਨਤਾ ਦਾ ਅਧਿਕਾਰ ਦੇਣ ਲਈ ਵੀ ਕੁਝ ਰਵਾਇਤਾਂ ਨੂੰ ਛੱਡਣ ਦੀ ਜ਼ਰੂਰਤ ਹੈ। ਤਬਦੀਲੀ ਕੁਦਰਤ ਦਾ ਨਿਯਮ ਹੈ। ਜਿਹੜੀ ਤਬਦੀਲੀ ਸਮਾਜ ’ਚ ਔਰਤ-ਮਰਦ ਸਬੰਧਾਂ ਨੂੰ ਵਧੇਰੇ ਭਰੋਸੇਯੋਗ, ਅਤੇ ਬਰਾਬਰੀ ਦਾ ਭਾਵ ਵਾਲਾ ਬਣਾਉਂਦੀ ਹੈ ਉਸ ਨੂੰ ਅਪਣਾਉਣ ’ਚ ਕੋਈ ਪਰਹੇਜ਼ ਨਹੀਂ ਹੋਣਾ ਚਾਹੀਦਾ।