ਪੰਜਾਬ ‘ਚ ਜੇਲ੍ਹਾਂ ਦੀ ਦੁਰਦਸ਼ਾ

ਪੰਜਾਬ ‘ਚ ਜੇਲ੍ਹਾਂ ਦੀ ਦੁਰਦਸ਼ਾ

The plight of prisons in Punjab | ਪੰਜਾਬ ‘ਚ ਜੇਲ੍ਹਾਂ ਦੇ ਮਾੜੇ ਪ੍ਰਬੰਧਾਂ ਤੇ ਸਰਕਾਰੀ ਲਾਪਰਵਾਹੀ ਦਾ ਨਤੀਜਾ ਹੈ ਕਿ ਪਿਛਲੇ ਦਿਨੀਂ ਅੰਮ੍ਰਿਤਸਰ ਜੇਲ੍ਹ ਤੋੜ ਕੇ ਤਿੰਨ ਕੈਦੀ ਫਰਾਰ ਹੋ ਗਏ ਇਹੀ ਕਿਸੇ ਸਮੇਂ ਕਾਂਗਰਸ ਪਾਰਟੀ ਅਕਾਲੀ ਭਾਜਪਾ ਸਰਕਾਰ ‘ਦੇ ਦੋਸ਼ ਲਾਉਂਦੀ ਨਹੀਂ ਥੱਕਦੀ ਸੀ ਕਿ ਸਰਕਾਰ ਦੀ ਲਾਪਰਵਾਹੀ ਕਾਰਨ 2016 ‘ਚ ਨਾਭਾ ਜੇਲ੍ਹ ਬ੍ਰੇਕ ਕਾਂਡ ਵਾਪਰਿਆ ਹੁਣ ਕਾਂਗਰਸ ਦੇ ਰਾਜ ਵਿੱਚ ਵੀ ਜੇਲ੍ਹਾਂ ਦੀ ਹਾਲਤ ਕੋਈ ਵੱਖਰੀ ਨਹੀਂ ਜੇਲ੍ਹਾਂ ਨੂੰ ਮਾਡਰਨ ਬਣਾਉਣ ਦੇ ਦਾਅਵੇ ਸਿਰਫ਼ ਐਲਾਨਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ

ਸਮਰੱਥਾ ਤੋਂ ਵੱਧ ਕੈਦੀ ਹੋਣ ਕਾਰਨ ਵੀ ਜੇਲ੍ਹਾਂ ਬਦਹਾਲ ਹਨ ਦਰਅਸਲ ਕਿਸੇ ਵੀ ਸਰਕਾਰ ਨੇ ਸੂਬੇ ਦੀਆਂ ਜੇਲ੍ਹਾਂ ‘ਚ ਕਾਨੂੰਨ ਲਾਗੂ ਕਰਨ ਦੀ ਜ਼ਹਿਮਤ ਨਹੀਂ ਉਠਾਈ ਪਿਛਲੇ ਕਈ ਸਾਲਾਂ ਤੋਂ ਜੇਲ੍ਹਾਂ ‘ਚੋਂ ਕੈਦੀਆਂ ਤੋਂ ਇੱਕ ਦਿਨ ‘ਚ 5-7 ਮੋਬਾਇਲ ਫੋਨ ਬਰਾਮਦ ਹੋਣ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਫ਼ਿਰੋਜ਼ਪੁਰ, ਫ਼ਰੀਦਕੋਟ ਤੇ ਬਠਿੰਡਾ ਜੇਲ੍ਹ ਤਾਂ ਰੋਜ਼ਾਨਾ ਹੀ ਸੁਰਖੀਆਂ ‘ਚ ਰਹੀਆਂ ਹਨ ਜੇਲ੍ਹਾਂ ‘ਚ ਨਸ਼ਾ ਤਸਕਰੀ ਦੇ ਮਾਮਲੇ ਵੀ ਆਮ ਵਾਂਗ ਰਹੇ ਹਨ

ਇਸ ਦੇ ਬਾਵਜੂਦ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਜੇਲ੍ਹਾਂ ‘ਚ ਸੁਧਾਰ ਲਿਆਉਣ ਦੀ ਹਿੰਮਤ ਨਹੀਂ ਕਰ ਸਕੇ ਗੁੰਡਾਗਰਦੀ ਵੀ ਜੇਲ੍ਹਾਂ ਅੰਦਰ ਆਮ ਹੁੰਦੀ ਰਹੀ ਹੈ ਲੁਧਿਆਣਾ ਜੇਲ੍ਹ ‘ਚ ਸੈਂਕੜੇ ਕੈਦੀਆਂ ਨੇ ਹੱਲਾ-ਗੁੱਲਾ ਮਚਾ ਦਿੱਤਾ ਸੀ ਜੇਲ੍ਹਾਂ ਦੀ ਬਦਹਾਲੀ ਦਾ ਖਾਮਿਆਜਾ ਮਹਿੰਦਰਪਾਲ ਬਿੱਟੂ ਵਰਗੇ ਵਿਚਾਰ ਅਧੀਨ ਲੋਕਾਂ ਨੂੰ ਭੁਗਤਣਾ ਪਿਆ ਜਿਸ ਨੂੰ ਜੇਲ੍ਹ ਦੇ ਅੰਦਰ ਹੀ ਦੋ ਕੈਦੀਆਂ ਨੇ ਕਤਲ ਕਰ ਦਿੱਤਾ ਅਸੁਰੱਖਿਆ, ਨਸ਼ੇ ਤੇ ਮੋਬਾਇਲ ਫੋਨ ਤੇ ਕਈ ਹੋਰ ਕਾਰਨਾਂ ਕਰਕੇ ਪੰਜਾਬ ਦੀਆਂ ਜੇਲ੍ਹਾਂ ਬਦਨਾਮ ਰਹੀਆਂ ਹਨ

ਜੇਲ੍ਹਾਂ ਦੀ ਸੁਰੱਖਿਆ ਦਾ ਮਸਲਾ ਸਿਰਫ਼ ਸੀਆਰਪੀਐਫ਼ ਲਾਉਣ ਨਾਲ ਹੱਲ ਨਹੀਂ ਹੋਣਾ ਕਿਉਂਕਿ ਅੰਦਰੂਨੀ ਸਿਸਟਮ ਤਾਂ ਜੇਲ੍ਹ ਅਧਿਕਾਰੀਆਂ ਨੇ ਹੀ ਸੰਭਾਲਣਾ ਹੈ ਕਾਂਗਰਸ ਦੇ ਇੱਕ ਵਿਧਾਇਕ ਨੇ ਵੀ ਇਹ ਮਸਲਾ ਜ਼ੋਰ-ਸ਼ੋਰ ਨਾਲ ਉਠਾਇਆ ਸੀ ਕਿ ਜਿਹੜੇ ਮੰਤਰੀ ਵਧੀਆ ਕੰਮ ਨਹੀਂ ਕਰ ਰਹੇ ਉਹਨਾਂ ਨੂੰ ਬਦਲਿਆ ਜਾਵੇ ਇਸ ਦੇ ਬਾਵਜੂਦ ਮੰਤਰੀਆਂ ਦੇ ਵਿਭਾਗਾਂ ਦੀ ਸਮੀਖਿਆ ਨਹੀਂ ਹੋਈ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ

ਇੱਥੋਂ ਦੀਆਂ ਜੇਲ੍ਹਾਂ ਦੇ ਪ੍ਰਬੰਧਾਂ ਪੱਖੋਂ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਅਜਿਹਾ ਸੂਬਾ ਜਿੱਥੇ 2 ਕੁਇੰਟਲ ਦੇ ਕਰੀਬ ਹੈਰੋਇਨ ਇੱਕ ਹੀ ਦਿਨ ‘ਚ ਬਰਾਮਦ ਹੋਈ ਹੋਵੇ ਉੱਥੇ ਜੇਲ੍ਹਾਂ ‘ਚ ਨਸ਼ਾ ਤਸਕਰਾਂ ਦੀਆਂ ਸਰਗਰਮੀਆਂ ‘ਤੇ ਸਖ਼ਤੀ ਜ਼ਰੂਰੀ ਹੈ ਨਸ਼ਾ ਤਸਕਰ ਜੇਲ੍ਹਾਂ ਅੰਦਰ ਰਹਿ ਕੇ ਤਸਕਰੀ ਦਾ ਧੰਦਾ ਚਲਾਉਂਦੇ ਆ ਰਹੇ ਹਨ ਚੰਗਾ ਹੋਵੇ ਜੇਕਰ ਜੇਲ੍ਹ ਮੰਤਰੀ ਸਿਆਸੀ ਬਿਆਨਬਾਜ਼ੀ ਨਾਲੋਂ ਜੇਲ੍ਹਾਂ ਦੀ ਹਾਲਤ ਸੁਧਾਰਨ ਲਈ ਸਮਾਂ ਕੱਢਣ ਤੇ ਕੁਝ ਕਰਕੇ ਵਿਖਾਉਣ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।