ਅਭਿਆਸ ਦਾ ਮਹਿਮਾ

ਅਭਿਆਸ ਦਾ ਮਹਿਮਾ

ਸੰਸਾਰ ਵਿਚ ਜਿੰਨੇ ਵੀ ਸਫ਼ਲ ਵਿਅਕਤੀ ਹੋਏ ਹਨ, ਇਸ ਲਈ ਨਹੀਂ ਕਿ ਉਹ ਅਲੌਕਿਕ ਪ੍ਰਤਿਭਾ ਦੇ ਧਨੀ ਸਨ ਜਾਂ ਸਾਧਨ ਸੰਪੰਨ ਸਨ, ਬਲਕਿ ਇਸ ਲਈ ਕਿ ਉਹ ਮਹਾਨ ਵਿਅਕਤੀਤਵ ਦੇ ਸਵਾਮੀ ਸਨ ਸੰਸਾਰ ਵਿਚ ਸਫ਼ਲ ਵਿਅਕਤੀਆਂ ਦੀਆਂ ਜੀਵਨੀਆਂ ਸਾਨੂੰ ਦੱਸਦੀਆਂ ਹਨ ਕਿ ਸਭ ਨੇ ਆਪਣੇ ਵਿਅਕਤੀਤਵ ਦਾ ਵਿਕਾਸ ਕਰਕੇ ਜੀਵਨ ਨੂੰ ਅਨੁਸ਼ਾਸਿਤ ਕੀਤਾ ਅਤੇ ਉਸਨੂੰ ਨਿਸ਼ਚਿਤ ਦਿਸ਼ਾ ਤੇ ਗਤੀ ਪ੍ਰਦਾਨ ਕਰਕੇ ਉਹ ਆਪਣੇ ਉਦੇਸ਼ ਤੱਕ ਪਹੁੰਚਣ ਵਿਚ ਸਫ਼ਲ ਹੋਏ  ਅਸਲੀ ਜੇਤੂ ਉਹ ਜਿਸ ਨੇ ਇਸ ਸਾਰਥਕ ਜੀਵਨ ਬਣਾਉਣ ਦੀ ਕਲਾ ਸਿੱਖ ਕੇ ਸਥਾਈ ਸਫ਼ਲਤਾ ਹਾਸਲ ਕੀਤੀ ਹੈ ਮੂਲ ਰੂਪ ਨਾਲ ਵਿਅਕਤੀ ਦਾ ਸਬੰਧ ਉਨ੍ਹਾਂ ਗਹਿਰਾਈਆਂ ਨਾਲ ਹੈ, ਜੋ ਸਾਡੀ ਚੇਤਨਾ ਨੂੰ ਕੰਟਰੋਲ ਕਰਦੀਆਂ ਹਨ, ਅਰਥਾਤ ਜੋ ਹਰ ਪਲ ਸਾਡੇ ਵਿਵਹਾਰ, ਆਚਰਨ ਤੇ ਸਾਡੇ ਕੰਮਾਂ ਅਤੇ ਕਿਰਿਆਵਾਂ ਵਿਚ ਪ੍ਰਗਟ ਹੁੰਦੀ ਹੈ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਵਿਅਕਤੀ ਦਾ ਸਬੰਧ ਸਿਰਫ਼ ਬਾਹਰੀ ਗੁਣਾਂ ਨਾਲ ਨਹੀਂ ਹੈ, ਉਸ ਦੇ ਅੰਦਰੂਨੀ ਗੁਣਾਂ ਨਾਲ ਵੀ ਹੈ,

ਜਿਵੇਂ ਚਰਿੱਤਰਬਲ, ਇੱਛਾ-ਸ਼ਕਤੀ, ਆਤਮ-ਵਿਸ਼ਵਾਸ, ਰੁਚੀ, ਲਗਨ, ਉਤਸ਼ਾਹ, ਇਕਾਗਰਤਾ ਆਦਿ ਯਥਾਰਥ ਵਿਚ ਅੰਦਰੂਨੀ ਗੁਣਾਂ ਦੇ ਵਿਕਾਸ ਨਾਲ ਹੀ ਤੁਹਾਡੇ ਵਿਅਕਤੀਤਵ ਨੂੰ ਸੰਪੂਰਨਤਾ ਪ੍ਰਾਪਤ ਹੁੰਦੀ ਹੈ ਚਾਰਲਸ ਐਮ. ਸ਼ਵੈਲ ਨੇ ਕਿਹਾ ਹੈ, ਇੱਕ ਮਨੁੱਖ ਲਈ ਵਿਅਕਤੀਤਵ ਦਾ ਉਹੀ ਮਹੱਤਵ ਹੁੰਦਾ ਹੈ, ਜੋ ਇੱਕ ਫੁੱਲ ਵਿਚ ਖੁਸ਼ਬੂ ਦਾ ਮਹਾਂਭਾਰਤ ਕਾਲ ‘ਚ ਇੱਕ ਅਤਿਅੰਤ ਗਰੀਬ ਅਤੇ ਸਾਧਨਹੀਣ ਬਾਲਕ ਏਕਲਵਿਆ ਦੇ ਅੰਦਰ ਵਿਅਕਤੀਤਵ ਨਿਰਮਾਣ ਦੇ ਸਾਰੇ ਗੁਣ ਮੌਜੂਦ ਸਨ ਉਸ ਵਿਚ ਇੱਕ ਸਰਵਸ੍ਰੇਸ਼ਠ ਧਨੁਰਧਾਰੀ ਬਣਨ ਦੀ ਇੰਨੀ ਇੱਛਾ ਸੀ ਕਿ ਉਹ ਆਪਣੀ ਸਕਾਰਾਤਮਕ ਸੋਚ ਨਾਲ ਹਨ੍ਹੇਰੇ ਵਿਚ ਰੌਸ਼ਨੀ ਦੀ ਕਿਰਨ ਕਰਕੇ ਅਭਿਆਸ ਕਰਦਾ ਹੋਇਆ ਇਕਾਗਰਚਿੱਤ ਤੇ ਕਰੜੇ ਅਭਿਆਸ ਦੇ ਬਲਬੂਤੇ ‘ਤੇ ਹੀ ਆਖ਼ਰ ‘ਚ ਆਪਣੇ ਜੀਵਨ ਉਦੇਸ਼ ਤੱਕ ਪਹੁੰਚਣ ਵਿਚ ਸਫ਼ਲ ਹੋਇਆ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।