ਭਲਾਈ ਕਾਰਜਾਂ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਬੁਢਲਾਡਾ ਦੇ ਸੇਵਾਦਾਰ

ਭਲਾਈ ਕਾਰਜਾਂ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਬੁਢਲਾਡਾ ਦੇ ਸੇਵਾਦਾਰ

ਬੁਢਲਾਡਾ, (ਸੰਜੀਵ ਤਾਇਲ) ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਅਮਲ ਕਰਕੇ ਮਾਨਵਤਾ ਭਲਾਈ ਦੇ ਕਾਰਜ਼ਾਂ ‘ਚ ਜੁਟੇ ਰਹਿਣ ਵਾਲੇ ਬਲਾਕ ਬੁਢਲਾਡਾ ਦੇ ਸੇਵਾਦਾਰ ਬੰਤ ਰਾਮ ਇੰਸਾਂ, ਹਰਮੰਦਰ ਸਿੰਘ ਇੰਸਾਂ ਤੇ ਮੁਕੇਸ਼ ਕੁਮਾਰ ਇੰਸਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸੱਚਖੰਡ ਜਾ ਬਿਰਾਜੇ ਪਰ ਆਪਣੇ ਮਿਲਾਪੜੇ ਸੁਭਾਅ, ਸੇਵਾ ਕਾਰਜ਼ਾਂ ‘ਚ ਮੋਹਰੀ ਰਹਿਣ ਕਰਕੇ ਹਮੇਸ਼ਾ ਚੇਤਿਆਂ ‘ਚ ਵਸੇ ਰਹਿਣਗੇ

ਬੰਤ ਰਾਮ ਇੰਸਾਂ : ਸੱਚਖੰਡ ਜਾ ਬਿਰਾਜੇ ਸੇਵਾਦਾਰਾਂ ‘ਚੋਂ ਬੰਤ ਰਾਮ ਇੰਸਾਂ ਦਾ ਜਨਮ ਅਪਰੈਲ 1969 ‘ਚ ਪਿਤਾ ਜੰਗ ਰਾਮ ਤੇ ਮਾਤਾ ਸੁਮੇਲ ਕੌਰ ਦੇ ਘਰ ਹੋਇਆ ਉਨ੍ਹਾਂ ਨੇ ਸੰਨ 1982 ‘ਚ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਨਾਮ ਲੈਣ ਵੇਲੇ ਤੋਂ ਹੀ ਉਹ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ਤਹਿਤ ਲੋੜਵੰਦਾਂ ਦੀ ਮੱਦਦ ਕਰਨਾ ਆਪਣਾ ਫਰਜ਼ ਸਮਝਦੇ ਸਨ ਉਹ ਮਾਰਕੀਟ ਕਮੇਟੀ ਬੁਢਲਾਡਾ ‘ਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਆਪਣੀ ਡਿਊਟੀ ਨੂੰ ਵੀ ਉਹ ਪੂਰੀ ਤਨਦੇਹੀ ਨਾਲ ਨਿਭਾਉਂਦੇ ਸਨ ਉਹ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ ਇੱਕ ਬੇਟਾ ਅਤੇ ਦੋ ਬੇਟੀਆਂ ਛੱਡ ਗਏ ਹਨ

ਹਰਮੰਦਰ ਸਿੰਘ ਇੰਸਾਂ : ਹਰਮੰਦਰ ਸਿੰਘ ਇੰਸਾਂ ਦਾ ਜਨਮ ਮਾਰਚ 1968 ਵਿੱਚ ਪਿਤਾ ਕਰਤਾਰ ਸਿੰਘ ਅਤੇ ਮਾਤਾ ਸਤਨਾਮ ਕੌਰ ਦੇ ਘਰ ਹੋਇਆ ਉਨ੍ਹਾਂ ਨਾਮ ਦੀ ਅਨਮੋਲ ਦਾਤ ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ 1998 ‘ਚ ਪ੍ਰਾਪਤ ਕਰਕੇ ਮਾਨਵਤਾ ਭਲਾਈ ਦੇ ਕਾਰਜਾਂ ‘ਚ ਡਟਣ ਦਾ ਪ੍ਰਣ ਲਿਆ ਸੀ ਤੇ ਆਪਣੇ ਆਖਰੀ ਸੁਆਸ ਤੱਕ ਉਹ ਇਹ ਪ੍ਰਣ ਨਿਭਾਉਂਦੇ ਰਹੇ ਉਨ੍ਹਾਂ ਆਪਣੇ ਪੂਰੇ ਪਰਿਵਾਰ ਨੂੰ ਵੀ ਡੇਰਾ ਸੱਚਾ ਸੌਦਾ ਨਾਲ ਜੋੜਿਆ  ਬਲਾਕ ਬੁਢਲਾਡਾ ‘ਚ ਉਨ੍ਹਾਂ ਬਲਾਕ ਦੇ 15 ਮੈਂਬਰ ਵਜੋਂ ਵੀ ਸੇਵਾ ਕਰਦੇ ਰਹੇ ਹਨ ਉਨ੍ਹਾਂ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਪੁੱਤਰ ਤੇ ਦੋ ਧੀਆਂ ਛੱਡ ਗਏ ਹਨ।

ਮੁਕੇਸ਼ ਕੁਮਾਰ ਇੰਸਾਂ : ਮੁਕੇਸ਼ ਕੁਮਾਰ ਇੰਸਾਂ ਦਾ ਜਨਮ ਬੁਢਲਾਡਾ ਦੇ ਕ੍ਰਿਸ਼ਨ ਚੰਦ ਅਤੇ ਸੀਤਾ ਦੇਵੀ ਦੇ ਘਰ ਜੂਨ 1975 ਵਿੱਚ ਹੋਇਆ। ਉਨ੍ਹਾਂ ਨੇ ਨਾਮ ਦੀ ਅਨਮੋਲ ਦਾਤ 1998 ਵਿੱਚ ਪੂਜਨੀਕ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਪ੍ਰਾਪਤ ਕੀਤੀ ਉਹ ਆਪਣੀ ਸਰਕਾਰੀ ਡਿਊਟੀ ਦੇ ਨਾਲ-ਨਾਲ ਮਾਨਵਤਾ ਭਲਾਈ ਦੇ ਕਾਰਜਾਂ ‘ਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ ਸੱਚਖੰਡ ਵਾਸੀ ਮੁਕੇਸ਼ ਕੁਮਾਰ ਇੰਸਾਂ ਐਸਡੀਐਮ ਦਫ਼ਤਰ ਬੁਢਲਾਡਾ ਦੇ ਇੱਕ ਮਿਹਨਤੀ ਅਤੇ ਇਮਾਨਦਾਰ ਮੁਲਾਜ਼ਮ ਵਜੋਂ ਜਾਣੇ ਜਾਂਦੇ ਸਨ ਉਹ ਆਪਣੇ ਪਿੱਛੇ ਆਪਣੀ ਪਤਨੀ ਤੋਂ ਇਲਾਵਾ 8 ਸਾਲ ਦੀ ਬੇਟੀ ਅਤੇ 6 ਸਾਲ ਦੇ ਬੇਟੇ ਨੂੰ ਛੱਡ ਗਏ।

ਗੁਰਚਰਨ ਸਿੰਘ ਇੰਸਾਂ : ਸੱਚਖੰਡ ਜਾ ਬਿਰਾਜੇ ਗੁਰਚਰਨ ਸਿੰਘ ਇੰਸਾਂ ਦਾ ਜਨਮ ਪਿਤਾ ਜੱਗਰ ਸਿੰਘ ਤੇ ਮਾਤਾ ਭਗਵਾਨ ਕੌਰ ਦੇ ਘਰ ਪਿੰਡ ਬਛੋਆਣਾ (ਮਾਨਸਾ) ਵਿਖੇ 1938 ਵਿੱਚ  ਹੋਇਆ ਉਨ੍ਹਾਂ ਨਾਮ ਦੀ ਅਨਮੋਲ ਦਾਤ 1976 ਵਿੱਚ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਪ੍ਰਾਪਤ ਕੀਤੀ ਉਹ ਡੇਰਾ ਸੱਚਾ ਸੌਦਾ ਸਰਸਾ ਵਿਖੇ ਵੀ ਲਗਾਤਾਰ ਸੇਵਾ ਕਰਦੇ ਰਹੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਣ ਕਰਕੇ ਮਾਨਵਤਾ ਭਲਾਈ ਕਾਰਜ਼ਾਂ ‘ਚ ਵਧ ਚੜ੍ਹ ਕੇ ਹਿੱਸਾ ਲੈਂਦਾ ਹੈ ਸੱਚਖੰਡ ਵਾਸੀ  ਗੁਰਚਰਨ ਸਿੰਘ ਇੰਸਾਂ ਆਪਣੇ ਪਿੱਛੇ 3 ਪੁੱਤਰ ਤੇ 1 ਧੀ ਛੱਡ ਗਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।