ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗ੍ਰਨੇਡ ਨਾਲ ਹਮਲਾ

Terrorists, Attack, Security, Forces, Grenades

ਹਮਲੇ ‘ਚ ਇੱਕ ਦੀ ਮੌਤ, 20 ਜਖਮੀ

ਸ੍ਰੀਨਗਰ। ਸੋਮਵਾਰ ਨੂੰ ਅੱਤਵਾਦੀਆਂ ਨੇ ਮੌਲਾਨਾ ਆਜ਼ਾਦ ਰੋਡ ‘ਤੇ ਸੁਰੱਖਿਆ ਬਲਾਂ ‘ਤੇ ਗ੍ਰਨੇਡਾਂ ਨਾਲ ਹਮਲਾ ਕੀਤਾ, ਜਿਸ ਵਿਚ ਇਕ ਨਾਗਰਿਕ ਮਾਰਿਆ ਗਿਆ। ਰਿਹਾਇਸ਼ੀ ਖੇਤਰ ਵਿਚ ਹੋਏ ਇਸ ਹਮਲੇ ਵਿਚ 20 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। Attack

ਪਿਛਲੇ ਮਹੀਨੇ ਜੰਮੂ ਕਸ਼ਮੀਰ ਦੇ ਅਵੰਤੀਪੋਰਾ ਖੇਤਰ ਵਿੱਚ ਸੁਰੱਖਿਆ ਫੋਰਸਾਂ ਦੁਆਰਾ ਤਿੰਨ ਜੈਸ਼ ਅੱਤਵਾਦੀ ਮਾਰੇ ਗਏ ਸਨ। ਫੌਜ ਦੇ ਇਲਾਕੇ ਵਿਚ ਅੱਤਵਾਦੀ ਹੋਣ ਦੀ ਖਬਰ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਅੱਤਵਾਦੀਆਂ ਨੇ ਖੇਤਰ ਨੂੰ ਘੇਰਦੇ ਹੋਏ ਸੁਰੱਖਿਆ ਬਲਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਤਿੰਨੋਂ ਅੱਤਵਾਦੀ ਮਾਰੇ ਗਏ ਸਨ।

ਪੁਲਿਸ ਨੇ ਅੱਤਵਾਦੀਆਂ ਕੋਲੋਂ ਬਾਰੂਦ ਬਰਾਮਦ ਕੀਤਾ। ਤਿੰਨਾਂ ਅੱਤਵਾਦੀਆਂ ਦੀ ਪਛਾਣ ਹਾਮਿਦ ਲੋਨ ਉਰਫ ਅਬਦੁੱਲ ਹਮੀਦ ਲਾਲਹਾਰੀ, ਨਵੀਦ ਟਾਕ ਅਤੇ ਜੁਨੈਦ ਭੱਟ ਵਜੋਂ ਹੋਈ ਹੈ। ਲਲਹਾਰੀ ਨੂੰ ਜ਼ਾਕਿਰ ਮੂਸਾ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਸੀ। ਮੂਸਾ ਇਸ ਸਾਲ ਮਈ ਵਿਚ ਮਾਰਿਆ ਗਿਆ ਸੀ। ਮੂਸਾ ਹਿਜ਼ਬੁਲ ਮੁਜਾਹਿਦੀਨ ਦਾ ਅੱਤਵਾਦੀ ਸੀ।

ਬਾਅਦ ਵਿਚ ਉਸਨੇ ਅੰਸਾਰ ਗਜਵਤੂਲ ਹਿੰਦ ਅੱਤਵਾਦੀ ਸੰਗਠਨ ਬਣਾਇਆ, ਜਿਸਦਾ ਅਲ ਕਾਇਦਾ ਨਾਲ ਸੰਬੰਧ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।