ਗਾਇਕੀ ‘ਚ ਅੰਤਰਾ ਅਤੇ ਮੁੱਖੜੇ ਹੁਣ ਗਾਇਬ ਹੋ ਗਏ

Vocals, Disappeared

ਰਮੇਸ਼ ਠਾਕੁਰ

ਨੱਬੇ ਦਾ ਦਹਾਕਾ ਗਾਇਕੀ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ ਉਸ ਦੌਰ ਦੇ ਗਾਣੇ ਸਰੋਤਿਆਂ ਦੀ ਜ਼ੁਬਾਨ ‘ਤੇ ਅੱਜ ਵੀ ਤੈਰਦੇ ਹਨ ਨੱਬੇ ਦੇ ਦਹਾਕੇ ‘ਚ ਕੁਝ ਅਵਾਜ਼ਾਂ ਅਜਿਹੀਆਂ ਸਨ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਉਸ ਦੌਰ ‘ਚ ਇੱਕ ਅਵਾਜ਼ ਅਜਿਹੀ ਸੀ ਜੋ ਉਸ ਸਮੇਂ ਸਾਰਿਆਂ ਦੇ ਦਿਲ ‘ਤੇ ਰਾਜ਼ ਕਰਦੀ ਸੀ ਉਹ ਨਾਂਅ ਸੀ ਪ੍ਰਸਿੱਧ ਪਲੇਅ ਬੈਕ ਸਿੰਗਰ ਅਲਕਾ ਯਾਗਨਿਕ ਉਦੋਂ ਉਨ੍ਹਾਂ ਦੀ ਜੋੜੀ ਸਿੰਗਰ ਕੁਮਾਰ ਸਾਨੂ ਅਤੇ ਉਦਿਤ ਨਾਰਾਇਣ ਦੇ ਨਾਲ ਖੂਬ ਜੰਮੀ ਅਲਕਾ ਇਸ ਗੱਲ ਨੂੰ ਮੰਨਦੇ ਹਨ ਕਿ ਮੌਜ਼ੂਦਾ ਸਮੇਂ ਦੀ ਗਾਇਕੀ ‘ਚ ਪਹਿਲਾਂ ਵਰਗੀ ਗੱਲ ਨਹੀਂ ਰਹੀ ਕਿਉਂਕਿ ਹੁਣ ਗਾਇਕੀ ਵਿਧਾ ਸਮੁੱਚੇ ਤੌਰ ‘ਤੇ ਬਦਲ ਚੁੱਕੀ ਹੈ ਅਲਕਾ ਹਿੰਦੀ ਸਿਨੇਮਾ ਦੀ ਪੰਜਵੀਂ ਅਜਿਹੀ ਸਿੰਗਰ ਹਨ ਜਿਨ੍ਹਾਂ ਨੇ ਸਭ ਤੋਂ ਜਿਆਦਾ ਗਾਣੇ ਗਾਏ ਹਾਲ ਹੀ ‘ਚ ਹੋਏ ਰੀਅਲਟੀ ਸਿੰਗਿੰਗ ਸ਼ੋਅ ਸੁਪਰ ਸਟਾਰ ਸਿੰਗਰ ਨੂੰ ਵੀ ਉਨ੍ਹਾਂ ਨੇ ਜੱਜ ਕੀਤਾ ਸੀ ਪਿਛਲੇ ਦਿਨੀਂ ਉਨ੍ਹਾਂ ਦਾ ਦਿੱਲੀ ਆਉਣਾ ਹੋਇਆ, ਉਸ ਦੌਰਾਨ ਡਾ. ਰਮੇਸ਼ ਠਾਕੁਰ ਨੇ ਉਨ੍ਹਾਂ ਨਾਲ ਕਈ ਮਸਲਿਆਂ ‘ਤੇ ਲੰਮੀ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਕੁਝ ਅੰਸ਼:-

ਨੱਬੇ ਦੇ ਦਹਾਕੇ ‘ਚ ਗਾਇਕੀ ਦੇ ਖੇਤਰ ‘ਚ ਤੁਹਾਡੀ ਜੁਗਲਬੰਦੀ ਸਿਰ ਚੜ੍ਹ ਕੇ ਬੋਲਦੀ ਸੀ? ਪਰ ਉਸ ਦੌਰ ਦੇ ਗਾਇਕ ਹੁਣ ਪੂਰੀ ਤਰ੍ਹਾਂ ਗਾਇਬ ਹਨ, ਕਿਉਂ?

-ਬਦਲਾਅ ਕੁਦਰਤ ਦਾ ਨਿਯਮ ਹੈ ਸਿੰਗਿੰਗ-ਸਿਨੇਮਾ ਵੀ ਉਸਦਾ ਅਪਵਾਦ ਹੈ ਮੈਨੂੰ ਲੱਗਦਾ ਹੈ ਕਿ ਬਦਲਦੇ ਸਮੇਂ ਦੇ ਨਾਲ-ਨਾਲ ਗੀਤ ਸੁਣਨ ਵਾਲਿਆਂ ਦਾ ਟੇਸਟ ਵੀ ਬਦਲਿਆ ਹੈ ਗਾਇਕ ਕੁਮਾਰ ਸਾਨੂ ਅਤੇ ਮੈਂ ਅੱਜ ਵੀ ਗਾਉਂਦੇ ਹਾਂ ਪਰ ਵਰਤਵਾਨ ਨੌਜਵਾਨ ਪੀੜ੍ਹੀ ਫਾਸਟ ਮਿਊਜ਼ਿਕ ਪਸੰਦ ਕਰਦੀ ਹੈ ਇਹੀ ਕਾਰਨ ਹੈ ਕਿ ਸਿੰਗਿੰਗ ਨਿਦੇਸ਼ਕ ਵੀ ਉਹੋ-ਜਿਹੇ ਹੀ ਗਾਇਕ ਉਨ੍ਹਾਂ ਦੇ ਸਾਹਮਣੇ ਪਰੋਸਦੇ ਹਨ ਅੱਜ ਦੇ ਗਾਣਿਆਂ ‘ਚ ਅੰਤਰੇ ਅਤੇ ਮੁੱਖੜੇ ਗਾਇਬ ਹਨ ਗਾਉਣ ਦਾ ਲਿਰਿਕਸ ਬਹੁਤ ਤੇਜ਼ ਹੈ ਗਾਣੇ ‘ਚ ਧੁਨ ਮੈਚ ਖਾਵੇ ਜਾਂ ਨਾ, ਕੋਈ ਫਰਕ ਨਹੀਂ ਪੈਂਦਾ ਬੱਸ ਸਰੋਤੇ ਉਸ ਗਾਣੇ ਨੂੰ ਸੁਣ ਕੇ ਝੂਮ ਉੱਠਣ ਉਹੋ-ਜਿਹਾ ਸੰਗੀਤ ਹੁਣ ਚਲਣ ‘ਚ ਹੈ।

-ਪ੍ਰਸਿੱਧ ਤੇ ਮਸ਼ਹੂਰ ਸਿੰਗਰ ਰੀਅਲਟੀ ਸ਼ੋਅ ਆਦਿ ਦਾ ਹਿੱਸਾ ਹੀ ਬਣਨਾ ਕਿਉਂ ਪਸੰਦ ਕਰਦੇ ਹਨ?

-ਜੱਜ ਬਣਨਾ ਵੀ ਕਲਾ ਅਤੇ ਕੰਮ ਦਾ ਹਿੱਸਾ ਹੁੰਦਾ ਹੈ ਉੱਥੇ ਉੱਭਰਦੇ ਗਾਇਕਾਂ ‘ਚੋਂ ਅਸੀਂ ਚੰਗੇ ਸਿੰਗਰ ਬਾਹਰ ਕੱਢਦੇ ਹਾਂ ਕਿਸੇ ਨੂੰ ਜੱਜ ਕਰਨਾ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੁੰਦਾ ਕਈ ਵਾਰ ਸਾਨੂੰ ਲੱਗਦਾ ਹੈ ਕਿ ਜੇਕਰ ਸਾਥੋਂ ਕੋਈ ਗਲਤੀ ਹੋ ਗਈ, ਤਾਂ ਉਸ ਨਾਲ ਕਿਸੇ ਦਾ ਕਰੀਅਰ ਵੀ ਖਰਾਬ ਹੋ ਸਕਦਾ ਹੈ ਇਸ ਲਈ ਜਜਮੈਂਟ ‘ਚ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ਹੈ ਰੀਅਲਟੀ ਸ਼ੋਅ ‘ਸੁਪਰ ਸਟਾਰ ਸਿੰਗਰ’ ਨੂੰ ਪਿਛਲੇ ਦਿਨੀਂ ਮੈਂ, ਹਿਮੇਸ਼ ਰੇਸ਼ਮੀਆਂ ਅਤੇ ਜਾਵੇਦ ਖਾਨ ਨੇ ਜੱਜ ਕੀਤਾ ਸੀ ਅਸੀਂ ਤਿੰਨੇ ਸਾਂਝੇ ਤੌਰ ‘ਤੇ ਬਹੁਤ ਹੀ ਡੁੰਘਾਈ ਨਾਲ ਨਿਰਖ-ਪਰਖ਼ ਕਰਕੇ ਫੈਸਲਾ ਲੈਂਦੇ ਸੀ ਸ਼ੋਅ ਨੂੰ ਪੂਰਾ ਦੇਸ਼ ਦੇਖਦਾ ਹੈ ਛੋਟੀ ਜਿਹੀ ਗਲਤੀ ਵੀ ਫੜ੍ਹੀ ਜਾ ਸਕਦੀ ਹੈ।

ਪਰ ਹੁਣ ਰੀਅਲਟੀ ਸ਼ੋਅਜ਼ ਦੀ ਟੀਆਰਪੀ ਪਹਿਲਾਂ ਵਰਗੀ ਨਹੀਂ ਰਹੀ?

-ਅਜਿਹਾ ਨਹੀਂ ਹੈ ਭਾਰਤੀ ਟੈਲੀਵਿਜ਼ਨ ਚੈਨਲਾਂ ‘ਤੇ ਪ੍ਰਸਾਰਿਤ ਹੋਣ ਵਾਲੇ ਰੀਅਲਟੀ ਸ਼ੋਅਜ਼ ਨੂੰ ਨਾ ਸਿਰਫ਼ ਭਾਰਤੀ ਦਰਸ਼ਕ ਪਸੰਦ ਕਰਦੇ ਹਨ, ਸਗੋਂ ਹੋਰ ਕਈ ਦੇਸ਼ਾਂ ਦੇ ਲੋਕ ਵੀ ਸਲਾਹੁੰਦੇ ਹਨ ਇੰਡੀਅਨ ਆਈਡਲ ਜਦੋਂ ਸਾਡੇ ਇੱਥੇ ਸ਼ੁਰੂ ਹੋਇਆ ਤਾਂ ਉਸ ਤੋਂ ਬਾਦ ਉਸ ਤਰਜ਼ ‘ਤੇ ਪਾਕਿਸਤਾਨ ‘ਚ ਸ਼ੁਰੂ ਹੋਇਆ ਅਜਿਹੇ ਪ੍ਰੋਗਰਾਮਾਂ ਨਾਲ ਦੇਸ਼ ਦਾ ਹੁਨਰ ਸਾਹਮਣੇ ਆਉਂਦਾ ਹੈ ਉਸ ਤੋਂ ਬਾਦ ਉਨ੍ਹਾਂ ਦਾ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ ਕਈ ਵਾਰ ਤਾਂ ਪ੍ਰੋਗਰਾਮ ‘ਚ ਨਵੇਂ-ਨਵੇਂ ਨੌਜਵਾਨ ਸਿੰਗਰਾਂ ਨੂੰ ਸੁਣ ਕੇ ਹੀ ਨਿਰਦੇਸ਼ਕ ਆਪਣੀਆਂ ਫ਼ਿਲਮਾਂ ‘ਚ ਗਵਾਉਣ ਦਾ ਆਫ਼ਰ ਦੇ ਦਿੰਦੇ ਹਨ ਅਜਿਹੇ ਗਾਇਕਾਂ ਦੀ ਬਹੁਤ ਲੰਮੀ ਲਿਸਟ ਹੈ ਜੋ ਅਜਿਹੇ ਪ੍ਰੋਗਰਾਮਾਂ ਤੋਂ ਹੀ ਪ੍ਰਸਿੱਧ ਹੋਏ ਹਨ।

ਤੁਹਾਡੇ ਸਮੇਂ ਦੇ ਗਾਣੇ ਅੱਜ ਵੀ ਪਸੰਦ ਕੀਤੇ ਜਾਂਦੇ ਹਨ ਪਰ ਮੌਜ਼ੂਦਾ ਸਮੇਂ ਦੇ ਗਾਣਿਆਂ ਦੀ ਮਿਆਦ ਬਹੁਤ ਘੱਟ ਹੁੰਦੀ ਹੈ?

-ਗਾਇਕੀ ਵਿਧਾ ਬਦਲ ਚੁੱਕੀ ਹੈ ਉਦਾਹਰਨ ਸਾਹਮਣੇ ਹੈ ਦੋ ਹਫ਼ਤੇ ਪਹਿਲਾਂ ਆਏ ਗਾਣਿਆਂ ਦੇ ਬੋਲ ਵੀ ਸਰੋਤਿਆਂ ਨੂੰ ਯਾਦ ਨਹੀਂ ਰਹਿੰਦੇ ਪਰ ਇੱਕ ਦੌਰ ਸੀ ਜਦੋਂ ਗਾਣੇ ਸਿੱਧੇ ਦਿਲ ‘ਤੇ ਦਸਤਕ ਦਿੰਦੇ ਸਨ ਗਾਣਿਆਂ ਦੇ ਬੋਲਾਂ ‘ਚ ਸਰੋਤਿਆਂ ਨੂੰ ਅਪਣਾਪਣ ਲੱਗਦਾ ਸੀ ਗਾਣੇ ਲੰਮੇ ਅਤੇ ਸਮਾਜਿਕ ਸੰਸਕ੍ਰਿਤੀਆਂ ਨੂੰ ਛੂੰਹਦੇ ਸਨ ਚਾਰ ਤੋਂ ਪੰਜ ਮਿੰਟ ਦੇ ਗਾਣਿਆਂ ‘ਚ ਕਰੀਬ ਤਿੰਨ ਜਾਂ ਚਾਰ ਮੁੱਖੜੇ ਹੁੰਦੇ ਸਨ ਹਰੇਕ ਅੰਤਰੇ ਦਾ ਮਤਲਬ ਹੁੰਦਾ ਸੀ, ਪਰ ਅੱਜ ਦੇ ਗਾਣਿਆਂ ਦੀ ਲਿਮਿਟ ਮਾਤਰ ਦੋ ਤੋਂ ਢਾਈ ਮਿੰਟ ਦੀ ਹੁੰਦੀ ਹੈ ਜਿਨ੍ਹਾਂ ‘ਚ ਬੋਲ ਘੱਟ ਸੰਗੀਤ ਜਿਆਦਾ ਹੁੰਦਾ ਹੈ ਸੁਣਨ ਵਾਲਿਆਂ ਦੇ ਕੁਝ ਪੱਲੇ ਨਹੀਂ ਪੈਂਦਾ ਇਸ ਕਾਰਨ ਸਰੋਤੇ ਜ਼ਿਆਦਾ ਧਿਆਨ ਵੀ ਨਹੀਂ ਦਿੰਦੇ।

ਦੇਸ਼ ਦੇ ਲੋਕ ਤੁਹਾਡੇ ਵਿਸ਼ੇ ‘ਚ ਜਾਣਨਾ ਚਾਹੁੰਦੇ ਹਨ, ਗਾਇਕੀ ਦੇ ਖੇਤਰ ‘ਚ ਤੁਹਾਡਾ ਕਿਵੇਂ ਆਉਣਾ ਹੋਇਆ?

-ਦੇਖੋ, ਮੇਰਾ ਜਨਮ ਰਚਨਾਤਮਕ ਕਹੇ ਜਾਣ ਵਾਲੇ ਸੂਬੇ ਕੋਲਕਾਤਾ ‘ਚ ਹੋਇਆ ਹੈ ਉਸ ਮਿੱਟੀ ਦੀ ਗੱਲ ਕਹਿ ਲਓ, ਜਾਂ ਪਰਿਵਾਰਕ ਪਿੱਠਭੂਮੀ ਤੋਂ ਮਿਲੀ ਵਿਰਾਸਤ ਮੇਰੀ ਮਾਂ ਸ਼ੋਭਾ ਯਾਗਨਿਕ ਖੁਦ ਇੱਕ ਚੰਗੀ ਸਿੰਗਰ ਸਨ ਸ਼ੁਰੂਆਤੀ ਗਾਇਨ ਦੀ ਏਬੀਸੀਡੀ ਮੈਂ ਉਨ੍ਹਾਂ ਤੋਂ ਸਿੱਖੀ ਮੇਰੀ ਉਮਰ ਕੋਈ ਛੇ-ਸੱਤ ਸਾਲ ਦੀ ਹੋਵੇਗੀ ਉਸ ਸਮੇਂ ਮੈਂ ਗਾਉਣਾ ਸ਼ੁਰੂ ਕਰ ਦਿੱਤਾ ਸੀ ਸਟੇਜ ‘ਤੇ ਜਦੋਂ ਮੈਂ ਗਾਉਂਦੀ ਸੀ ਤਾਂ ਮਾਂ ਮੇਰੇ ਸਾਹਮਣੇ ਹੀ ਬੈਠਦੀ ਸੀ ਕੁਝ ਗਲਤ ਗਾਉਂਦੀ ਸੀ ਤਾਂ ਇਸ਼ਾਰੇ ਕਰਕੇ ਉੱਥੋਂ ਹੀ ਨਿਰਦੇਸ਼ਿਤ ਕਰਦੀ ਸੀ ਬਹੁਤ ਹੀ ਘੱਟ ਉਮਰ ‘ਚ ਮੈਂ ਕੋਲਕਾਤਾ ਰੇਡੀਓ ਲਈ ਗਾਉਣਾ ਸ਼ੁਰੂ ਕਰ ਦਿੱਤਾ ਸੀ ਉਸਦੇ ਕੁਝ ਸਾਲਾਂ ਬਾਦ ਹੀ ਮੇਰਾ ਪਰਿਵਾਰ ਮੁੰਬਈ ਸੈਟਲ ਹੋ ਗਿਆ ਸੀ ਬੱਸ ਉੱਥੋਂ ਗਾਉਣ ਦੀ ਯਾਤਰਾ ਸ਼ੁਰੂ ਹੋ ਗਈ, ਜੋ ਅੱਜ ਵੀ ਲਗਾਤਾਰ ਜਾਰੀ ਹੈ।

ਦੋ ਗਾਇਕਾਂ ਕੁਮਾਰ ਸਾਨੂ ਅਤੇ ਉਦਿਤ ਨਾਰਾਇਣ ਦੇ ਨਾਲ ਤੁਸੀਂ ਸਭ ਤੋਂ ਜ਼ਿਆਦਾ ਗਾਣੇ ਗਾਏ, ਅਜਿਹਾ ਕਿਉਂ?

-ਲੰਘਿਆ ਜ਼ਮਾਨਾ ਵਟਸਐਪ ਜਾਂ ਫੇਸਬੁੱਕ ਦਾ ਨਹੀਂ ਸੀ ਉਦੋਂ ਚਿੱਠੀਆਂ ਦਾ ਦੌਰ ਹੁੰਦਾ ਸੀ ਸਰੋਤਿਆਂ ਦੀਆਂ ਚਿੱਠੀਆਂ ਸੰਗੀਤ ਨਿਰਦੇਸ਼ਕਾਂ ਕੋਲ ਆਇਆ ਕਰਦੀਆਂ ਸਨ ਉਨ੍ਹਾਂ ‘ਚ ਆਪਣੀ ਪਸੰਦ ਦੇ ਗਾਇਕਾਂ ਦੇ ਨਾਂਅ ਦਰਜ ਹੋਇਆ ਕਰਦੇ ਸਨ ਮੈਂ ਕਿਸਮਤ ਦੀ ਧਨੀ ਹਾਂ ਕਿ ਉਨ੍ਹਾਂ ਚਿੱਠੀਆਂ ‘ਚ ਮੇਰਾ ਨਾਂਅ ਪ੍ਰਮੁੱਖਤਾ ਨਾਲ ਹੁੰਦਾ ਸੀ ਸਰੋਤਿਆਂ ਦੀ ਮੰਗ ਨੂੰ ਉਸ ਸਮੇਂ ਜ਼ਿਆਦਾ ਤਵੱਜੋਂ ਦਿੱਤੀ ਜਾਂਦੀ ਸੀ ਨੱਬੇ ਦੇ ਦਹਾਕੇ ‘ਚ ਇੱਕ ਤੋਂ ਵਧ ਕੇ ਇੱਕ ਗਾਇਕ ਪੈਦਾ ਹੋਏ ਕੁਮਾਰ ਸਾਨੂ ਅਤੇ ਉਦਿਤ ਨਾਰਾਇਣ ਦੇ ਸਰੋਤੇ ਦੀਵਾਨੇ ਸਨ ਇਨ੍ਹਾਂ ਨਾਲ ਮੇਰੀ ਅਵਾਜ਼ ਵੀ ਸਰੋਤੇ ਸੁਣਨਾ ਪਸੰਦ ਕਰਦੇ ਸਨ ਦੋਵੇਂ ਮਹਾਨ ਗਾਇਕਾਂ ਦੇ ਨਾਲ ਗਾਉਣ ਦਾ ਇੱਕ ਮੁੱਖ ਕਾਰਨ ਇਹ ਵੀ ਸੀ।

ਪੁਰਾਣੇ ਗਾਣਿਆਂ ਦਾ ਰੀਮਿਕਸ ਕੀਤਾ ਜਾਣ ਲੱਗਾ ਹੈ, ਕਿੰਨਾ ਸਹੀ ਸਮਝਦੇ ਹੋ ਤੁਸੀਂ?

-ਅੱਜ ਦੀਆਂ ਫ਼ਿਲਮਾਂ ‘ਚ ਪੁਰਾਣੇ ਗਾਣਿਆਂ ਦਾ ਰੀਮਿਕਸ ਕਰਨ ਦਾ ਇੱਕ ਪ੍ਰਯੋਗ ਹੋ ਰਿਹਾ ਹੈ ਪਰ ਮੈਂ ਇਸ ਨੂੰ ਜਿਆਦਾ ਚੰਗਾ ਨਹੀਂ ਸਮਝਦੀ ਇਹ ਮੂਲ ਗਾਣੇ ਦੀ ਆਤਮਾ ਨੂੰ ਮਾਰਨ ਵਰਗਾ ਹੈ ਗਾਇਕੀ ਦੀ ਕਾਪੀ ਨਹੀਂ ਹੁੰਦੀ ਗਾਉਣ ‘ਚ ਹਰ ਪਲ ਨਵਾਂ ਹੋਣਾ ਚਾਹੀਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।