ਝੋਨੇ ਦੀ ਪਰਾਲੀ ਨੂੰ ਸਾੜ ਕੇ ਆਪਣਾ ਤੇ ਕੁਦਰਤ ਦਾ ਨੁਕਸਾਨ ਨਾ ਕਰੋ

Yourself, Nature, Burning, Paddy Straw

ਕੁਝ ਦਿਨ ਪਹਿਲਾਂ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਚਲਾਏ ਪਟਾਕਿਆਂ ਦੇ ਪ੍ਰਦੂਸ਼ਣ ਅਤੇ ਪਰਾਲੀ ਨੂੰ ਅੱਗ ਲਾਉਣ ਦੇ ਪ੍ਰਦੂਸ਼ਣ ਕਾਰਨ ਕਈ ਦਿਨਾਂ ਤੋਂ ਪੰਜਾਬ ਦਾ ਵਾਤਾਵਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ ਤੇ ਲੋਕ ਸਾਹ, ਖੰਘ, ਦਮਾ ਆਦਿ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ। ਪੰਜਾਬ ਵਿੱਚ ਇਸ ਸਮੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਕਿਸਾਨ ਵੀਰ ਝੋਨੇ ਦੀ ਵਾਢੀ ਵਿੱਚ ਰੁੱਝੇ ਹੋਏ ਹਨ। ਕਿਸਾਨਾਂ ਰਾਹੀਂ ਝੋਨੇ ਦੀ ਕਟਾਈ ਕੰਬਾਇਨਾਂ ਰਾਹੀਂ ਕੀਤੀ ਜਾਂਦੀ ਹੈ ਤੇ ਕਟਾਈ ਉਪਰੰਤ ਬਚੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ। (Threshing Straw)

ਜਿਹੜਾ ਕਿ ਨਿਹਾਇਤ ਹੀ ਗ਼ੈਰ-ਜਿੰਮੇਵਾਰਾਨਾ ਤੇ ਨਿਰਦਈ ਵਰਤਾਰਾ ਹੈ। ਖੇਤੀ ਤੇ ਵਾਤਾਵਰਨ ਦੇ ਹਿਤੈਸ਼ੀ ਇਸ ਰੁਝਾਨ ਤੋਂ ਖਾਸੇ ਚਿੰਤਤ ਹਨ। ਬੀਤੇ ਅਕਤੂਬਰ-ਨਵੰਬਰ 2017 ਵਿੱਚ ਅਸੀਂ ਦੇਖਿਆ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਪੂਰੇ ਉੱਤਰੀ ਭਾਰਤ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਕਿੰਨਾ ਜ਼ਿਆਦਾ ਵਾਤਾਵਰਨ ਪ੍ਰਦੂਸ਼ਿਤ ਰਿਹਾ, ਧੁੰਦਾਂ ਕਾਰਨ ਬਿਲਕੁਲ ਵੀ ਦਿਸਣਾ ਬੰਦ ਹੋ ਗਿਆ ਸੀ ਤੇ ਆਵਾਜਾਈ ਵੀ ਕਾਫੀ ਪ੍ਰਭਾਵਿਤ ਰਹੀ, ਲੋਕ ਘਰਾਂ ਦੇ ਕਮਰਿਆਂ ‘ਚ ਲੁਕ ਕੇ ਬੈਠਣ ਲਈ ਮਜ਼ਬੂਰ ਹੋ ਗਏ ਸਨ, ਕਈ ਹਾਦਸੇ ਵਾਪਰੇ ਤੇ ਕੀਮਤੀ ਜਾਨਾਂ ਗਈਆਂ, ਹਜ਼ਾਰਾਂ ਲੋਕ ਸਾਹ, ਦਮੇ, ਖੰਘ, ਬੁਖਾਰ ਆਦਿ ਬਿਮਾਰੀਆਂ ਦੇ ਸ਼ਿਕਾਰ ਹੋਏ। ਕੀ ਹੁਣ ਫਿਰ ਏਦਾਂ ਦੀ ਵਾਤਾਵਰਨ ਪ੍ਰਦੂਸ਼ਿਤ ਹੋਵੇਗਾ? ਖੇਤੀ ਤੇ ਵਾਤਾਵਰਨ ਦੇ ਹਿਤੈਸ਼ੀ ਇਸ ਰੁਝਾਨ ਤੋਂ ਖਾਸੇ ਚਿੰਤਤ ਹਨ।

ਇਹ ਵੀ ਪੜ੍ਹੋ : ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ ਸੀਡ ਪਲਾਟ ਤਕਨੀਕ ਅਪਣਾਓ

ਦੂਜੇ ਪਾਸੇ ਕਿਸਾਨਾਂ ਦਾ ਤਰਕ ਹੈ ਕਿ ਕੰਬਾਇਨ ਨਾਲ ਵੱਢੀ ਝੋਨੇ ਦੀ ਰਹਿੰਦ-ਖੂੰਹਦ ਅਗਲੇਰੀ ਫਸਲ ਲਈ ਖੇਤ ਤਿਆਰ ਕਰਨ ਵਿਚ ਅੜਿੱਕਾ ਖੜ੍ਹਾ ਕਰਦੀ ਹੈ। ਇਸੇ ਮੁਸੀਬਤ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਆਪਣੇ ਖੇਤਾਂ ਵਿਚ ਖੜ੍ਹੇ ਇਸ ਨਾੜ ਦੇ ਬੂਝਿਆਂ ਨੂੰ ਅੱਗ ਲਾ ਦਿੰਦੇ ਹਨ। ਜਿਸ ਨਾਲ ਪੈਦਾ ਹੋਇਆ ਧੂੰਆਂ ਜਿੱਥੇ ਵਾਤਾਵਰਨ ਨੂੰ ਦੂਸ਼ਿਤ ਕਰਦਾ ਹੈ, ਉੱਥੇ ਜਨ-ਜੀਵਨ ਉੱਪਰ ਵੀ ਇਸ ਧੂੰਏਂ ਦਾ ਡਾਢਾ ਮਾੜਾ ਅਸਰ ਪੈਂਦਾ ਹੈ। ਸੜਕਾਂ ਦੇ ਕਿਨਾਰੇ ਖੇਤਾਂ ਦੇ ਰਾਹਾਂ ਨਾਲ ਲਾਈ ਅੱਗ ਤੋਂ ਪੈਦਾ ਹੋਇਆ ਸਫੈਦ ਧੂੰਆਂ ਚਾਰ-ਪੰਜ ਕਿਲੋਮੀਟਰ ਤੱਕ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ। ਇਹ ਧੂੰਆਂ ਜਿੱਥੇ ਹਾਦਸਿਆਂ ਨੂੰ ਸੱਦਾ ਦਿੰਦਾ ਹੈ।

ਅੱਖਾਂ ਉਪਰ ਵੀ ਇਸ ਦਾ ਬਹੁਤ ਬੁਰਾ ਅਸਰ ਪੈਂਦਾ ਹੈ। ਸਾਹ ਦੀ ਬਿਮਾਰੀ ਨਾਲ ਪੀੜਤ ਲੋਕਾਂ ਲਈ ਇਹ ਧੂੰਆਂ ਹੋਰ ਵੀ ਮੁਸੀਬਤਾਂ ਖੜ੍ਹੀਆਂ ਕਰਦਾ ਹੈ। ਸ਼ਾਮ ਸਮੇਂ ਲਾਈ ਅੱਗ ਕਾਰਨ ਬਹੁਤੇ ਸਾਧਨ ਵਗੈਰਾ ਆਪਸ ਵਿਚ ਟਕਰਾ ਜਾਂਦੇ ਹਨ, ਇਹਨਾਂ ਹਾਦਸਿਆਂ ਵਿਚ ਅਕਸਰ ਰਾਹਗੀਰ ਆਪਣੀ ਜਾਨ ਤੋਂ ਵੀ ਹੱਥ ਧੋ ਬੈਠਦੇ ਹਨ।  ਮਾਹਿਰਾਂ ਅਨੁਸਾਰ ਇਹ ਧੂੰਆਂ ਇਨਸਾਨ ਤੋਂ ਇਲਾਵਾ ਪਸ਼ੂਆਂ, ਪੰਛੀਆਂ ਲਈ ਵੀ ਘਾਤਕ ਹੈ। ਕਿਸਾਨਾਂ ਦੁਆਰਾ ਖੇਤਾਂ ਵਿਚ ਨਾੜ ਸਾੜਨ ਕਰਕੇ ਜਿੱਥੇ ਵਾਤਾਵਰਨ ਦੂਸ਼ਿਤ ਹੋਣ ਕਾਰਨ ਕਈ ਪ੍ਰਕਾਰ ਦੀ ਐਲਰਜ਼ੀ ਦੇ ਫੈਲਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ, ਉੱਥੇ ਹੀ ਨਿੱਕੇ ਬੱਚਿਆਂ ਨੂੰ ਭਵਿੱਖ ਵਿਚ ਦਮੇ ਆਦਿ ਦੇ ਰੋਗ ਲੱਗਣ ਦੇ ਆਸਾਰ ਵੀ ਬਣਦੇ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਛੀਆਂ ਦੇ ਖਾਣ ਲਈ ਛੱਡੀ ਬਾਜ਼ਰੇ ਦੀ ਫਸਲ

ਨਾੜ ਸਾੜਨ ਨਾਲ ਹੋਣ ਵਾਲੇ ਹੋਰ ਨੁਕਸਾਨ ਇਸ ਤਰ੍ਹਾਂ ਹਨ:- ਜ਼ਮੀਨ ਵਿਚਲੇ ਬਹੁਤ ਸਾਰੇ ਕੀਮਤੀ ਤੱਤ ਨਸ਼ਟ ਹੁੰਦੇ ਹਨ, ਲਾਹੇਵੰਦ ਜੀਵ-ਜੰਤੂਆਂ ‘ਤੇ ਮਾੜਾ ਅਸਰ ਪੈਂਦਾ ਹੈ, ਖੇਤਾਂ ਦੇ ਆਲੇ-ਦੁਆਲੇ ਖੜ੍ਹੀ ਬਨਸਪਤੀ ਦਾ ਬਹੁਤ ਨੁਕਸਾਨ ਹੁੰਦਾ ਹੈ, ਜ਼ਹਿਰੀਲੀਆਂ ਗੈਸਾਂ ਨਿੱਕਲਦੀਆਂ ਹਨ ਜਿਸ ਦਾ ਮਨੁੱਖੀ ਸਿਹਤ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ, ਇਸ ਨਾਲ ਜੋ ਧੂੰਆਂ ਨਿੱਕਲਦਾ ਹੈ ਉਸਦਾ ਸੜਕੀ ਆਵਾਜਾਈ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਸਿੱਟੇ ਵਜੋਂ ਕਈ ਹਾਦਸੇ ਵਾਪਰਦੇ ਹਨ, ਵਾਤਾਵਰਨ ਵਿੱਚ ਤਾਪਮਾਨ ਦਾ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਕਈ ਫੈਕਟਰੀਆਂ, ਇੱਟਾਂ ਦੇ ਭੱਠੇ, ਕਾਰਖਾਨਿਆਂ ਆਦਿ ਰਾਹੀਂ ਵੀ ਰਹਿੰਦ ਖੂੰਹਦ ਤੇ ਧੂੰਏਂ ਦਾ ਪ੍ਰਦੂਸ਼ਣ ਹੁੰਦਾ ਹੈ ਜੋ ਕਿ ਇਨਸਾਨਾਂ ਲਈ ਬਹੁਤ ਹੀ ਖਤਰਨਾਕ ਹੈ ਇਹਨਾਂ ਖਿਲਾਫ ਵੀ ਸਰਕਾਰ ਨੂੰ ਕਾਰਵਾਈ ਕਰਕੇ ਲੋਕਾਂ ਨੂੰ ਇਸ ਪ੍ਰਦੂਸ਼ਣ ਤੋਂ ਬਚਾਉਣਾ ਚਾਹੀਦਾ ਹੈ।

ਨਾੜ ਨੂੰ ਸਾਂਭਣ ਦੇ ਤਰੀਕੇ: ਇਸ ਮੁਸੀਬਤ ਤੋਂ ਛੁਟਕਾਰਾ ਦੁਆਉਣ ਲਈ ਕਿਸਾਨਾਂ ਨੂੰ ਬਦਲਵੇਂ ਹੱਲ ਲੱਭਣੇ ਚਾਹੀਦੇ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਨਾੜ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਇਸ ਨੂੰ ਖਾਦ ਦੇ ਰੂਪ ਵਿਚ ਖੇਤ ਵਿਚ ਇਸਤੇਮਾਲ ਕਰਨ, ਜਾਂ ਪਰਾਲੀ ਤੋਂ ਪੇਪਰ, ਗੱਤਾ ਆਦਿ ਬਣਾਉਣ ਦੇ ਯੂਨਿਟ ਸਥਾਪਿਤ ਕਰਨ। ਇਸ ਨਾਲ ਜ਼ਮੀਨ ਵਿਚ ਜੈਵਿਕ ਮਾਦੇ ਦਾ ਵਾਧਾ ਹੁੰਦਾ ਹੈ, ਸਿੱਟੇ ਵਜੋਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਨਾੜ ਨੂੰ ਮਿੱਟੀ ਵਿੱਚ ਰਲਾਉਣ ਨਾਲ ਧਰਤੀ ਦੇ ਆਰਗੈਨਿਕ ਮਾਦੇ ਦੀ ਪੂਰਤੀ ਹੁੰਦੀ ਹੈ, ਧਰਤੀ ਦੀ ਬਣਤਰ ਠੀਕ ਰਹਿੰਦੀ ਹੈ ਤੇ ਪਾਣੀ ਜ਼ਜਬ ਕਰਨ ਦੀ ਸ਼ਕਤੀ ਵਧਦੀ ਹੈ।

ਧਿਆਨ ਦੇਣ ਯੋਗ ਗੱਲ ਇਹ ਹੈ ਕਿ ਜ਼ਮੀਨ ਨੂੰ ਅੱਗ ਲੱਗਣ ਨਾਲ ਬਹੁਤ ਸਾਰੇ ਸੂਖਮ ਜੀਵ ਤੇ ਹੋਰ ਮਿੱਤਰ ਕੀਟ, ਜਿਹੜੇ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੇ ਹਨ, ਉਹ ਨਸ਼ਟ ਹੋ ਜਾਂਦੇ ਹਨ। ਇਸ ਲਈ ਲੋੜ ਹੈ ਕਿਸਾਨ ਸਮਝਦਾਰੀ ਤੋਂ ਕੰਮ ਲੈਣ ਤੇ ਥੋੜ੍ਹੀ ਜਿਹੀ ਮਿਹਨਤ ਨਾਲ ਨਾੜ ਨੂੰ ਖਾਦ ਦੇ ਰੂਪ ਵਿਚ ਵਰਤ ਕੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਵਾਤਾਵਰਨ ਨੂੰ ਖਰਾਬ ਹੋਣੋਂ ਬਚਾ ਸਕਦੇ ਹਨ। ਧਰਤੀ ਦੇ ਸੂਖਮ ਤੱਤ ਬਰਕਰਾਰ ਰਹਿੰਦੇ ਹਨ। ਧਰਤੀ ਦੀ ਉੱਪਰਲੀ ਤਹਿ ਵਿੱਚ ਕਿਸਾਨ ਦੇ ਮਿੱਤਰ ਕੀੜਿਆਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ। (Threshing Straw)

ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਕਤਲ ਮਾਮਲਾ : ਸਚਿਨ ਥਾਪਨ ਬਿਸ਼ਨੋਈ ਦਾ 6 ਅਕਤੂਬਰ ਤੱਕ ਮਿਲਿਆ ਪੁਲਿਸ ਰਿਮਾਂਡ

ਕਈ ਥਾਵਾਂ ‘ਤੇ ਸਰਕਾਰ ਵੱਲੋਂ ਤੇ ਕਿਸਾਨਾਂ ਵੱਲੋਂ ਮਸ਼ੀਨਾਂ ਨਾਲ ਪਰਾਲੀ ਵੱਡ ਕੇ ਆਟੋਮੈਟਿਕ ਪੰਡਾਂ ਬੰਨ੍ਹ ਕੇ ਪਰਾਲੀ  ਨੂੰ ਫੈਕਟਰੀਆਂ ਵਿੱਚ ਭੇਜਿਆ ਜਾ ਰਿਹਾ ਹੈ ਜੋ ਇੱਕ ਵਧੀਆ ਉਪਰਾਲਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਤੋਂ ਬਿਨਾਂ ਕੋਈ ਖਰਚਾ ਕਰਵਾਏ ਖੁਦ ਇਸ ਤਰ੍ਹਾਂ ਦੇ ਪਰਾਲੀ ਨੂੰ ਵੱਢ ਕੇ ਸਾਂਭਣ ਦੇ ਸਮੇਂ ਸਿਰ ਪ੍ਰਬੰਧ ਕਰੇ ਤਾਂ ਜੋ ਇਸ ਭਿਆਨਕ ਸਮੱਸਿਆ ਤੋਂ ਬਚਿਆ ਜਾ ਸਕੇ। ਝੋਨੇ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਨੂੰ ਨਾੜ ਖਪਾਉਣ ਵਾਸਤੇ ਲੋੜੀਂਦੀਆਂ ਗਰਾਂਟਾਂ, ਮਸ਼ੀਨਰੀ, ਸਬਸਿਡੀਆਂ ਆਦਿ ਹੋਰ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਕਿਸਾਨ ਵੀਰ ਨਾੜ ਸਾੜਨ ਲਈ ਮਜ਼ਬੂਰ ਨਾ ਹੋਣ। ਕਿਉਂਕਿ ਕਿਸਾਨ ਵੀ ਖੁਦ ਇਹ ਗੱਲ ਮੰਨਦੇ ਹਨ ਕਿ ਨਾੜ ਸਾੜਨ ਨਾਲ ਸਮਾਜ ਦੇ ਨਾਲ-ਨਾਲ ਸਾਡੇ ਪਰਿਵਾਰਾਂ ਦਾ ਵੀ ਤਾਂ ਨੁਕਸਾਨ ਹੁੰਦਾ ਹੈ।