ਪੰਛੀਆਂ ਦੇ ਖਾਣ ਲਈ ਛੱਡੀ ਬਾਜ਼ਰੇ ਦੀ ਫਸਲ

Birds
ਲਹਿਰਾਗਾਗਾ : ਬਾਜ਼ਰੇ ਦੀ ਖੇਤੀ ਦਿਖਾਉਂਦੇ ਹੋਏ ਜਗਮੋਹਣ ਕੁਮਾਰ ਇੰਸਾਂ ਅਤੇ ਪੰਛੀ ਲਈ ਦਾਣੇ ਦੇ ਨਾਲ ਹੀ ਪੀਣ ਲਈ ਰੱਖਿਆ ਪਾਣੀ।

ਡੇਰਾ ਸ਼ਰਧਾਲੂ ਜਗਮੋਹਣ ਕੁਮਾਰ ਇੰਸਾਂ ਦਾ ਪੰਛੀਆਂ ਲਈ ਵਿਲੱਖਣ ਕਾਰਜ

  • ਜਗਮੋਹਣ ਕੁਮਾਰ ਇੰਸਾਂ ਨੇ ਡੇਢ ਕਨਾਲ ’ਚ ਬੀਜੀ ਹੋਈ ਹੈ ਬਾਜ਼ਰੇ ਦੀ ਫਸਲ | Birds

ਲਹਿਰਾਗਾਗਾ (ਰਾਜ ਸਿੰਗਲਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਨੁੱਖਤਾ ਦੀ ਸੇਵਾ ’ਚ ਅਜਿਹੇ ਕੰਮ ਕਰ ਰਹੇ ਹਨ, ਜਿਨ੍ਹਾਂ ਦਾ ਦੂਰ-ਦੂਰ ਤੱਕ ਕੋਈ ਸਾਨੀ ਨਹੀਂ ਹੈ। ਡੇਰਾ ਸ਼ਰਧਾਲੂਆਂ ਵੱਲੋਂ ਮਨੁੱਖਤਾ ਦੇ ਨਾਲ-ਨਾਲ ਪਸ਼ੂ-ਪੰਛੀਆਂ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਲੇਹਲ ਕਲਾਂ ਬਲਾਕ ਲਹਿਰਾਗਾਗਾ ਦੇ ਡੇਰਾ ਸ਼ਰਧਾਲੂ ਜਗਮੋਹਨ ਕੁਮਾਰ ਪੁੱਤਰ ਸ਼ਾਮ ਸੁੰਦਰ ਨੇ ਪੰਛੀਆਂ ਦੇ ਦਾਣੇ-ਪਾਣੀ ਲਈ ਅਨੋਖਾ ਉਪਰਾਲਾ ਕੀਤਾ ਹੈ। (Birds)

ਡੇਰਾ ਸ਼ਰਧਾਲੂ ਜਗਮੋਹਣ ਕੁਮਾਰ ਇੰਸਾਂ ਦੇ ਦਿਲ ’ਚ ਪਸ਼ੂ-ਪੰਛੀਆਂ ਲਈ ਇੰਨਾ ਪਿਆਰ ਹੈ ਕਿ ਉਸ ਨੇ ਡੇਢ ਕਨਾਲ ’ਚ ਬੀਜੀ ਬਾਜ਼ਰੇ ਦੀ ਫਸਲ ਪੰਛੀਆਂ ਦੇ ਖਾਣ ਲਈ ਛੱਡ ਦਿੱਤੀ ਹੈ। ਉਸ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਪੰਛੀਆਂ ਨੂੰ ਖਵਾਉਣ ਲਈ ਬਾਜ਼ਰਾ ਜਾਂ ਕੋਈ ਹੋਰ ਦਾਣਾ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਬਿਲਕੁਲ ਮੁਫ਼ਤ ਲਿਜਾ ਸਕਦਾ ਹੈ। ਜਗਮੋਹਣ ਕੁਮਾਰ ਇੰਸਾਂ ਦੇ ਇਸ ਵਿਲੱਖਣ ਕਾਰਜ ਦੀ ਦੂਰ-ਦੂਰ ਤੱਕ ਚਰਚਾ ਹੋ ਰਹੀ ਹੈ।

ਇਹ ਵੀ ਪੜ੍ਹੋ : ਪੰਜ ਹਜ਼ਾਰ ਸੋਸ਼ਲ ਮੀਡੀਆ ਸਮੱਗਰੀ ਨਿਰਮਾਤਾਵਾਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

ਜਗਮੋਹਣ ਕੁਮਾਰ ਇੰਸਾਂ ਨੇ ਦੱਸਿਆ ਕਿ ਉਸ ਨੇ ਆਪਣੇ ਘਰ, ਪਲਾਟ, ਜੋ ਕਿ ਡੇਢ ਕਨਾਲ ਦਾ ਹੈ, ਉਸ ਵਿੱਚ ਹੀ ਬਾਜ਼ਰੇ ਦੀ ਫਸਲ ਬੀਜੀ ਹੋਈ ਹੈ। ਬੀਜਣ ਤੋਂ ਲੈ ਕੇ ਪੱਕਣ ਤੱਕ ਸਾਰੀ ਦੀ ਸਾਰੀ ਜਾਨਵਰਾਂ ਦੇ ਖਾਣ ਲਈ ਛੱਡ ਦਿੱਤੀ ਹੈ। ਉਸ ਨੂੰ ਖਾਣ ਲਈ ਸਾਰੇ ਕਿਸਮਾਂ ਦੇ ਪੰਛੀਆਂ ਦੇ ਝੰੁਡ ਇਸ ਬੀਜੀ ਹੋਈ ਫ਼ਸਲ ਨੂੰ ਖਾ ਰਹੇ ਹਨ। ਪੰਛੀਆਂ ਦੀ ਪੀਣ ਲਈ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਜਗਮੋਹਨ ਕੁਮਾਰ ਇੰਸਾਂ ਨੇ ਦੱਸਿਆ ਕਿ ਇਹ ਸੇਵਾ ਦਾ ਜਜ਼ਬਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਸਦਕਾ ਹੀ ਉਸ ਦੇ ਅੰਦਰ ਆਇਆ ਹੈ। (Birds)

ਉਨ੍ਹਾਂ ਕਿਹਾ ਕਿ ਮੈਂ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਪੰਛੀਆਂ ਲਈ ਕੁਝ ਵੱਡਾ ਕਰਨ ਦਾ ਸੋਚਿਆ। ਮੈਂ ਆਪਣੇ ਘਰ ਦੇ ਨਾਲ ਹੀ ਡੇਢ ਕਨਾਲ ਜ਼ਮੀਨ ’ਚ ਬਾਜ਼ਰੇ ਦੀ ਫਸਲ ਤਿਆਰ ਕਰਕੇ ਇਨ੍ਹਾਂ ਪੰਛੀਆਂ ਦੇ ਖਾਣ ਲਈ ਦਿੱਤੀ ਹੈ। ਹੁਣ ਜਦੋਂ ਉਹ ਪੰਛੀਆਂ ਦੇ ਝੁੰਡ ਨੂੰ ਬਾਜ਼ਰੇ ਦੀ ਫਸਲ ਖਾਂਦੇ ਦੇਖਦਾ ਹੈ ਤਾਂ ਉਸ ਦੇ ਮਨ ਨੂੰ ਤਸੱਲੀ ਹੁੰਦੀ ਹੈ। ਉਸ ਨੇ ਦੱਸਿਆ ਕਿ ਪੰਛੀਆਂ ਦੇ ਝੁੰਡਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ।

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਆਪਣੇ ਘਰ ਅਤੇ ਆਲੇ-ਦੁਆਲੇ ਪੰਛੀਆਂ ਲਈ ਪੀਣ ਵਾਲਾ ਪਾਣੀ ਜ਼ਰੂਰ ਰੱਖੋ ਅਤੇ ਹਰ ਸਵੇਰ ਇੱਕ ਮੁੱਠੀ ਦਾਣਾ ਇਨ੍ਹਾਂ ਲਈ ਪਾ ਦਿਓ। ਤੁਸੀਂ ਪੰਛੀਆਂ ਨੂੰ ਦਾਣਾ ਪਾਉਂਦੇ ਹੋ, ਪਤਾ ਨਹੀਂ ਉਹ ਕਿਹੜੀਆਂ ਦੁਆਵਾਂ ਦੇ ਜਾਣ ਅਤੇ ਪਤਾ ਨਹੀਂ ਕਿਹੜੀ ਦੁਆ ਕਦੋਂ ਪਰਮਾਤਮਾ ਸੁਣ ਲਵੇ। ਜੇਕਰ ਦਾਨ ਕਰਨਾ ਹੈ ਤਾਂ ਇਸ ਤਰ੍ਹਾਂ ਦਾ ਕਰੋ।

ਪੰਛੀਆਂ ਦੀ ਸੇਵਾ ਕਰਨਾ ਮਹਾਨ ਕਾਰਜ: ਵਾਤਾਵਰਨ ਪ੍ਰੇਮੀ

Birds

ਵਾਤਾਵਰਨ ਅਤੇ ਪੰਛੀਆਂ ਲਈ ਜਿੰਨਾ ਪਿਆਰ ਕਰੀ ਚੱਲੀਏ ਉਹ ਵੀ ਘੱਟ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਾਤਾਵਰਨ ਪ੍ਰੇਮੀ ਅਰੁਣ ਗਰਗ ਮੈਂਬਰ ਪਹਿਲ ਫਾਊਂਡੇਸ਼ਨ ਅਤੇ ਸੁਆਮੀ ਵਿਵੇਕਾਨੰਦ ਸੇਵਾ ਸਮਿਤੀ ਲਹਿਰਾਗਾਗਾ ਨੇ ਕੀਤਾ। ਉਨ੍ਹਾਂ ਆਖਿਆ ਕਿ ਵਾਤਾਵਰਨ ਨੂੰ ਬਚਾਉਣ ਲਈ ਸਾਰਿਆਂ ਨੂੰ ਰਲ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ। ਪੰਛੀਆਂ ਦੇ ਪ੍ਰਤੀ ਜਗਮੋਹਣ ਕੁਮਾਰ ਇੰਸਾਂ ਦਾ ਪਿਆਰ ਦੇਖ ਕੇ ਰੂਹ ਬਹੁਤ ਖੁਸ਼ੀ ਹੋਈ ਹੈ। ਹਰ ਇਕ ਇਨਸਾਨ ਨੂੰ ਵੱਧ ਤੋਂ ਵੱਧ ਪੌਦੇ ਅਤੇ ਪੰਛੀਆਂ ਦੀ ਸੰਭਾਲ ਦੇ ਲਈ ਕਦਮ ਅੱਗੇ ਵਧਾਉਣੇ ਚਾਹੀਦੇ ਹਨ। ਪੰਛੀਆਂ ਦੀ ਸੇਵਾ ਕਰਨਾ ਇੱਕ ਮਹਾਨ ਕਾਰਜ ਹੈ। ਪੰਛੀਆਂ ਦੀ ਸੰਭਾਲ ਨਾ ਕਰਨ ਦੇ ਕਾਰਨ ਬਹੁਤ ਸਾਰੇ ਪੰਛੀ ਅਲੋਪ ਹੋ ਗਏ ਹਨ। ਵੱਧ ਤੋਂ ਵੱਧ ਪੰਛੀਆਂ ਦੀ ਸੰਭਾਲ ਅਤੇ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ। (Birds)