ਬਰਮਿੰਘਮ ’ਚ 250 ਤੋਂ ਜ਼ਿਆਦਾ ਕਾਰੋਬਾਰੀਆਂ ਨਾਲ ਮਿਲੇ ਮੁੱਖ ਮੰਤਰੀ

Chief Minister Pushkar Dhami

ਗਲੋਬਲ ਨਿਵੇਸ਼ਕ ਸੰਮੇਲਨ ਲਈ ਦਿੱਤਾ ਸੱਦਾ | Chief Minister Pushkar Dhami

ਬਰਮਿੰਘਮ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਪੁਸ਼ਕਰ ਧਾਮੀ ਆਪਣੀ ਬਰਤਾਨੀਆ ਫੇਰੀ ਦੇ ਦੂਜੇ ਦਿਨ ਬਰਮਿੰਘਮ ’ਚ ਗਲੋਬਲ ਇਨਵੈਸ਼ਰਸ ਸਮਿਟ ਲਈ ਆਯੋਜਿਤ ਰੋਡ ਸ਼ੋਅ ’ਚ ਸ਼ਿਰਕਤ ਕੀਤੀ ਅਤੇ ਬਰਮਿੰਘਮ ਦੇ ਵੱਖ-ਵੱਖ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਬਰਮਿੰਘਮ ’ਚ ਆਯੋਜਿਤ ਰੋਡ ਸ਼ੋਅ ਦੌਰਾਨ ਸਿੱਖਿਆ, ਆਈ.ਟੀ., ਸਿਹਤ, ਨਿਰਮਾਣ ਉਦਯੋਗ ਦੇ 250 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ। ਰੋਡ ਸ਼ੋਅ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਸੂਬਾ ਸਰਕਾਰ ਦੇ ਨੁਮਾਇੰਦਿਆਂ ਤੋਂ ਵੱਖ-ਵੱਖ ਨੀਤੀਆਂ ਬਾਰੇ ਜਾਣਕਾਰੀ ਲਈ। ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਾਰੇ ਨਿਵੇਸ਼ਕਾਂ ਨੂੰ ਦਸੰਬਰ ਮਹੀਨੇ ’ਚ ਹੋਣ ਵਾਲੇ ਗਲੋਬਲ ਇਨਵੈਸ਼ਟਰ ਸਮਿਟ ਲਈ ਸੱਦਾ ਦਿੱਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਧਾਮੀ ਨੇ ਸਾਰੇ ਨਿਵੇਸ਼ਕਾਂ ਨੂੰ ਉੱਤਰਾਖੰਡ ਸਰਕਾਰ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। (Chief Minister Pushkar Dhami)

ਇਹ ਵੀ ਪੜ੍ਹੋ : ICC World Cup 2023 : ਜ਼ਖ਼ਮੀ ਅਕਸ਼ਰ ਪਟੇਲ ਬਾਹਰ, ਅਸ਼ਵਿਨ ਦੀ ਟੀਮ ’ਚ ਵਾਪਸੀ

ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਬਰਮਿੰਘਮ ਸ਼ਹਿਰ ਇੱਕ ਇਤਿਹਾਸਕ ਸ਼ਹਿਰ ਹੈ ਅਤੇ ਇਹ ਉਦਯੋਗ ਦੇ ਖੇਤਰ ’ਚ ਅਹਿਮ ਸਥਾਨ ਰੱਖਦਾ ਹੈ। ਮੁੱਖ ਮੰਤਰੀ ਨੇ ਲੰਡਨ ਅਤੇ ਬਰਮਿੰਘਮ ’ਚ ਵਸਦੇ ਸਾਰੇ ਭਾਰਤੀਆਂ ਅਤੇ ਉੱਤਰਾਖੰਡ ਦੇ ਵਸਨੀਕਾਂ ਦੇ ਅਥਾਹ ਪਿਆਰ ਲਈ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਤਰਾਖੰਡ ਹਿਮਾਲਿਆ ਦੀ ਗੋਦ ’ਚ ਵਸਿਆ ਸੂਬਾ ਹੈ ਜੋ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ। ਉਨ੍ਹਾਂ ਕਿਹਾ ਕਿ ਉੱਤਰਾਖੰਡ ਦੀਆਂ ਸ਼ਾਂਤ ਵਾਦੀਆਂ ਅਤੇ ਕੰਮ ਕਰਨ ਦਾ ਅਨੁਕੂਲ ਮਾਹੌਲ ਇਸ ਨੂੰ ਹੋਰਨਾਂ ਥਾਵਾਂ ਤੋਂ ਵੱਖਰਾ ਬਣਾਉਂਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉੱਤਰਾਖੰਡ ’ਚ ਆਯੋਜਿਤ ਹੋਣ ਵਾਲੇ ਗਲੋਬਲ ਇਨਵੈਸ਼ਟਰ ਸਮਿਟ ਦਾ ਥੀਮ “ਸ਼ਾਂਤੀ ਤੋਂ ਖੁਸ਼ਹਾਲੀ” ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉੱਤਰਾਖੰਡ ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਥੋੜ੍ਹੀ ਦੂਰੀ ’ਤੇ ਹੈ ਅਤੇ ਬਿਹਤਰ ਸੜਕ, ਰੇਲ ਅਤੇ ਹਵਾਈ ਸੰਪਰਕ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ, ਇਸ ਲਈ ਉੱਤਰਾਖੰਡ ’ਚ ਨਿਵੇਸ਼ ਦੀਆਂ ਅਪਾਰ ਸੰਭਾਵਨਾਵਾਂ ਹਨ। (Chief Minister Pushkar Dhami)

ਇਹ ਵੀ ਪੜ੍ਹੋ : ਕੇਜਰੀਵਾਲ ਤੇ ਭਗਵੰਤ ਮਾਨ ਪੁੱਜਣਗੇ ਪਟਿਆਲਾ, ਸਿਹਤ ਸਹੂਲਤਾਂ ਜਰੀਏ ਹੋਵੇਗੀ ਵੱਡੀ ਰੈਲੀ

ਮੁੱਖ ਮੰਤਰੀ ਧਾਮੀ ਨੇ ਕਿਹਾ ਕਿ ਹਾਲ ਹੀ ਵਿੱਚ ਭਾਰਤ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਜੀ-20 ਦਾ ਸਫਲ ਆਯੋਜਨ ਕੀਤਾ ਹੈ। ਭਾਰਤ ਨੇ ਪੂਰੀ ਦੁਨੀਆ ਦੇ ਸਾਹਮਣੇ ਆਪਣੀ ਕੁਸਲ ਅਗਵਾਈ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਚੰਦਰਯਾਨ ਮਿਸ਼ਨ ਦੀ ਸਫਲਤਾ ਨਾਲ ਆਪਣੀ ਦੂਰਗਾਮੀ ਸੋਚ ਨੂੰ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ’ਚ ਭਾਰਤ ਅਤੇ ਹਰੇਕ ਭਾਰਤੀ ਦੇ ਸਨਮਾਨ ਅਤੇ ਸਵੈ-ਮਾਣ ’ਚ ਹੌਲੀ-ਹੌਲੀ ਵਾਧਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ’ਚ ਨਿਵੇਸ਼ ਕਰਨ ਵਾਲੇ ਦੇਸ਼ਾਂ ’ਚੋਂ ਬਰਤਾਨੀਆ ਛੇਵਾਂ ਦੇਸ਼ ਹੈ, ਜਿਸ ਦੀਆਂ ਦੇਸ਼ ਭਰ ’ਚ 600 ਤੋਂ ਵੱਧ ਉਦਯੋਗਿਕ ਇਕਾਈਆਂ ਕੰਮ ਕਰ ਰਹੀਆਂ ਹਨ। ਇਸ ਮੌਕੇ ਮੁੱਖ ਮੰਤਰੀ ਧਾਮੀ ਨੇ ਬਰਮਿੰਘਮ ਸਥਿਤ ਭਾਰਤ ਦੇ ਚੀਫ ਕੌਂਸਲੇਟ ਦਾ ਵੀ ਧੰਨਵਾਦ ਕੀਤਾ। (Chief Minister Pushkar Dhami)