ਸਾਡੇ ਨਾਲ ਸ਼ਾਮਲ

Follow us

34.9 C
Chandigarh
Monday, March 9, 2026
More
    Home Breaking News SEBI: ਸੇਬੀ ਦੀ...

    SEBI: ਸੇਬੀ ਦੀ ਨਿਵੇਸ਼ਕਾਂ ਨੂੰ ਵੱਡੀ ਚਿਤਾਵਨੀ, ਰਹੋ ਸਾਵਧਾਨ

    SEBI
    SEBI: ਸੇਬੀ ਦੀ ਨਿਵੇਸ਼ਕਾਂ ਨੂੰ ਵੱਡੀ ਚਿਤਾਵਨੀ, ਰਹੋ ਸਾਵਧਾਨ

    SEBI: ਮੁੰਬਈ (ਏਜੰਸੀ)। ਪੂੰਜੀ ਬਾਜ਼ਾਰ ਰੈਗੂਲੇਟਰੀ ਸੇਬੀ ਭਾਵ ਭਾਰਤੀ ਪ੍ਰਤੀਭੂਤੀ ਤੇ ਐਕਸਚੇਂਜ ਬੋਰਡ (ਐੱਸਈਬੀਆਈ) ਨੇ ਫਰਜ਼ੀ ਸਿਕਿਊਰਿਟੀਜ਼ ਟ੍ਰਾਂਜੈਕਸ਼ਨ ਟੈਕਸ (ਐੱਸਟੀਟੀ) ਨੋਟਿਸ ਤੇ ‘ਅਕਾਊਂਟ ਹੈਂਡਲਿੰਗ’ ਸੇਵਾਵਾਂ ਦੇ ਨਾਂ ’ਤੇ ਵਧ ਰਹੀ ਠੱਗੀ ਨੂੰ ਲੈ ਕੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ ਹੈ। ਸੇਬੀ ਨੇ ਕਿਹਾ ਕਿ ਠੱਗ ਲੋਕ ਫਰਜ਼ੀ ਨੋਟਿਸ ਭੇਜ ਰਹੇ ਹਨ, ਜਿਨ੍ਹਾਂ ’ਚ ਬਕਾਇਆ ਐੱਸਟੀਟੀ ਭੁਗਤਾਨ ਦੀ ਮੰਗ ਕੀਤੀ ਜਾਂਦੀ ਹੈ। ਇਹ ਨੋਟਿਸ ਸੇਬੀ ਦੇ ਨਕਲੀ ਲੈਟਰਹੈੱਡ, ਲੋਗੋ ਤੇ ਮੁਹਰ ਦੀ ਵਰਤੋਂ ਕਰਕੇ ਭੇਜੇ ਜਾਂਦੇ ਹਨ ਤੇ ਇਨ੍ਹਾਂ ’ਚ ਸੇਬੀ ਐਕਟ, 1992 ਅਧੀਨ ਅਧਿਕਾਰ ਹੋਣ ਦਾ ਝੂਠਾ ਦਾਅਵਾ ਕੀਤਾ ਜਾਂਦਾ ਹੈ।

    ਸੇਬੀ ਨੇ ਇੱਕ ਹੋਰ ਬਿਆਨ ’ਚ ਉਨ੍ਹਾਂ ਕਥਿਤ ਤੌਰ ’ਤੇ ‘ਪੀਐੱਮਐੱਸ ਸੇਵਾ ਪ੍ਰਦਾਤਾਵਾਂ’ ਜਾਂ ‘ਐਕਸਪਰਟ ਫੰਡ ਮੈਨੇਜਰਾਂ’ ਤੋਂ ਵੀ ਸਾਵਧਾਨ ਰਹਿਣ ਨੂੰ ਕਿਹਾ ਹੈ, ਜੋ ਡੀਮੈਟ ਜਾਂ ਟ੍ਰੇਡਿੰਗ ਅਕਾਊਂਟ ’ਚ ਬਿਨਾਂ ਜੋਖਮ ਦੇ ਮੁਨਾਫਾ ਦਿਵਾਉਣ ਦਾ ਦਾਅਵਾ ਕਰਦੇ ਹਨ। ਰੈਗੂਲੇਟਰ ਮੁਤਾਬਕ, ਇਹ ਲੋਕ ਦੂਜੇ ਨਿਵੇਸ਼ਕਾਂ ਦੇ ਨਾਂ ’ਤੇ ਕੀਤੇ ਗਏ ਟਰੇਡ ਵਿਖਾ ਕੇ ਵੱਡੇ ਮੁਨਾਫੇ ਦਾ ਦਾਅਵਾ ਕਰਦੇ ਹਨ ਤੇ ਇਸੇ ਰਾਹੀਂ ਲੋਕਾਂ ਨੂੰ ਫਸਾਉਂਦੇ ਹਨ। ਸੇਬੀ ਨੇ ਸਪੱਸ਼ਟ ਕੀਤਾ ਕਿ ਐੱਸਟੀਟੀ ਹਰ ਟ੍ਰੇਡ ਦੇ ਸਮੇਂ ਬ੍ਰੋਕਰ ਵੱਲੋਂ ਆਪਣੇ ਆਪ ਵਸੂਲ ਕੀਤਾ ਜਾਂਦਾ ਹੈ, ਜਿਵੇਂ ਕਿ ਵਿੱਤ ਐਕਟ 2004 ’ਚ ਤਜਵੀਜ਼ ਹੈ। ਸੇਬੀ ਐੱਸਟੀਟੀ ਨੂੰ ਲੈ ਕੇ ਕੋਈ ਡਿਮਾਂਡ ਨੋਟਿਸ ਜਾਰੀ ਨਹੀਂ ਕਰਦਾ।

    Read Also : ‘ਪ੍ਰਚੰਡ’ ਨਾਲ ਰਾਸ਼ਟਰਪਤੀ ਮੁਰਮੂ ਨੇ ਭਰੀ ਇਤਿਹਾਸਕ ਉਡਾਣ

    ਨਿਵੇਸ਼ਕਾਂ ਨੂੰ ਕਿਹਾ ਗਿਆ ਹੈ ਕਿ ਸੇਬੀ ਦੇ ਨਾਂ ਨਾਲ ਆਉਣ ਵਾਲੇ ਕਿਸੇ ਵੀ ਸੰਦੇਸ਼ ਜਾਂ ਨੋਟਿਸ ਦੀ ਪਹਿਲਾਂ ਜਾਂਚ ਕਰੋ। ਸੇਬੀ ਦੀ ਅਧਿਕਾਰਕ ਈਮੇਲ ਆਈਡੀ ਸਿਰਫ਼ ‘ੀਂਯਬੜ.ਲਲ਼ੁ.ੜਗ਼ ਖਤਮ ਹੁੰਦੀ ਹੈ ਅਤੇ ਸਾਰੀਆਂ ਪ੍ਰਵਰਤਨ ਕਾਰਵਾਈਆਂ ਦੀ ਜਾਣਕਾਰੀ ਉਸ ਦੀ ਅਧਿਕਾਰਕ ਵੈੱਬਸਾਈਟ ’ਤੇ ਪ੍ਰਕਾਸ਼ਿਤ ਕੀਤੀ ਜਾਂਦੀ ਹੈ। ਆਦੇਸ਼, ਸਮਝੌਤੇ ਜਾਂ ਵਸੂਲੀ ਨਾਲ ਜੁੜੇ ਆਨਲਾਈਨ ਭੁਗਤਾਨ ਸਿਰਫ਼ ਸੇਬੀ ਦੇ ਅਧਿਕਾਰਤ ਪੇਮੈਂਟ ਗੇਟ-ਵੇ ਰਾਹੀਂ ਹੀ ਕਰੋ।